04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਡੀ. ਟੀ. ਐੱਫ. ਦਾ ਵਫ਼ਦ ਏ. ਡੀ. ਸੀ. ਨੂੰ ਮਿਲਿਆ

ਪਟਿਆਲਾ, 3 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਟਿਆਲਾ ਦੇ ਇਕ ਵਫਦ ਵਲੋਂ ਜ਼ਿਲ੍ਹਾ ਪ੍ਰਧਾਨ ਡਾ. ਰਾਮਸ਼ਰਨ ਅਲੌਹਰਾਂ ਦੀ ਅਗਵਾਈ ਵਿਚ ਏ.

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਪਟਿਆਲਾ, 3 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਟਿਆਲਾ ਦੇ ਇਕ ਵਫਦ ਵਲੋਂ ਜ਼ਿਲ੍ਹਾ ਪ੍ਰਧਾਨ ਡਾ. ਰਾਮਸ਼ਰਨ ਅਲੌਹਰਾਂ ਦੀ ਅਗਵਾਈ ਵਿਚ ਏ. ਡੀ. ਸੀ. ਪਟਿਆਲਾ ਮੈਡਮ ਅਨੁਪ੍ਰੀਤ ਜੌਹਲ ਨੂੰ ਮਿਲ ਕੇ ਮੰਗ ਕੀਤੀ ਕਿ ਬੀਤੀ 1 ਸਤੰਬਰ ਨੂੰ ਐੱਸ.ਡੀ.ਐਮ. ਦਫ਼ਤਰ ਪਟਿਆਲਾ ਵਲੋਂ ਰਾਸ਼ਨ ਕਾਰਡ ਤਸਦੀਕ/ਵੈਰੀਫਾਈ ਕਰਨ ਲਈ 279 ਮੁਲਾਜਮਾਂ ਦੀ ਜੋ ਲਿਸਟ ਜਾਰੀ ਕੀਤੀ ਗਈ, ਜਿਸ ਵਿਚ ਲਗਪਗ 66 ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ, ਇਨ੍ਹਾਂ ਡਿਊਟੀਆਂ ਨੂੰ ਤੁਰੰਤ ਪ੍ਰਭਾਵ ਤੋਂ ਕੱਟਿਆ ਜਾਵੇ ਅਤੇ ਅਧਿਆਪਕਾਂ ਨੂੰ ਹਰ ਪ੍ਰਕਾਰ ਦੀਆਂ ਗ਼ੈਰ-ਵਿੱਦਿਅਕ ਡਿਊਟੀਆਂ ਤੋਂ ਛੋਟ ਦਿਤੀ ਜਾਵੇ। ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪਟਿਆਲਾ ਦੇ ਪ੍ਰਧਾਨ ਡਾ. ਰਾਮ ਸ਼ਰਨ ਅਲੌਹਰਾਂ, ਸਕੱਤਰ ਜਸਪਾਲ ਚੌਧਰੀ ਤੇ ਵਿੱਤ ਸਕੱਤਰ ਰਾਜਿੰਦਰ ਸਮਾਣਾ ਨੇ ਕਿਹਾ ਕਿ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਨੂੰ ਆਪਣਾ ਤਰਜੀਹੀ ਚੋਣ ਵਾਅਦਾ ਦੱਸਣ ਵਾਲੀ ਪੰਜਾਬ ਸਰਕਾਰ ਨਿੱਤ ਦਿਨ ਆਪਣੇ ਵਾਅਦੇ ਦੇ ਉਲਟ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਲਈ ਪਹਿਲੀਆਂ ਸਰਕਾਰਾਂ ਤੋਂ ਵੀ ਜ਼ਿਆਦਾ ਤਤਪਰ ਰੂਪ ’ਚ ਕੰਮ ਕਰ ਰਹੀ ਹੈ। ਇਸ ਮੌਕੇ ਹਾਜ਼ਰ ਜ਼ਿਲ੍ਹਾ ਮੀਤ ਪ੍ਰਧਾਨ ਜਗਜੀਤ ਜਟਾਣਾ ਤੋਂ ਇਲਾਵਾ ਜਿਲ੍ਹਾ ਆਗੂ ਹਰਿੰਦਰ ਸਿੰਘ, ਕ੍ਰਿਸ਼ਨ ਚੁਹਾਣਕੇ ਤੇ ਪਵਨ ਕੁਮਾਰ ਨੇ ਕਿਹਾ ਕਿ ਸਕੂਲਾਂ ਵਿਚ ਸਿਰ ’ਤੇ ਆ ਚੁੱਕੀਆਂ ਸਤੰਬਰ ਪ੍ਰੀਖਿਆਵਾਂ ਦੀ ਤਿਆਰੀ ਤੇ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਡੀ. ਟੀ. ਐੱਫ. ਆਗੂਆਂ ਵਲੋਂ ਇਸਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕਰਦੇ ਹੋਏ, ਇਨ੍ਹਾਂ ਡਿਊਟੀਆਂ ਨੂੰ ਵਾਪਿਸ ਲਏ ਜਾਣ ਦੀ ਮੰਗ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਦਲਿਤ ਭਰਾਵਾਂ ’ਤੇ ਪੁਲਿਸ ਤਸ਼ੱਦਦ ਨੂੰ ਲੈ ਕੇ ‘ਆਪ’ ਸਰਕਾਰ ਤੇ ਸਿਆਸੀ ਆਗੂਆਂ ਦੀ ਚੁੱਪ ਸ਼ਰਮਨਾਕ- ਕੈਂਥ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਾਮਲੇ ’ਚ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ- ਚਾਹਲ
Ad Position 24