ਕੈਥਲ-ਖਨੌਰੀ ਮੁੱਖ ਸੜਕ ਦੇ ਨਵੀਂ ਬਣਨ ਦੇ ਬਾਵਜੂਦ ਨਹੀਂ ਰੁਕ ਰਿਹਾ ਦੁਰਘਟਨਾਵਾਂ ਹੋਣ ਦਾ ਸਿਲਸਿਲਾ
ਅਰਨੋਂ, 9 ਸਤੰਬਰ (ਦਰਸ਼ਨ ਸਿੰਘ ਪਰਮਾਰ)- ਪਿਛਲੇ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਨੂੰ ਜੋੜਨ ਵਾਲੀ ਕੈਥਲ -ਖਨੋਰੀ ਮੁੱਖ ਸੜਕ ਦੇ ਨਾ ਬਣਨ ਕਾਰਨ ਜਿੱਥੇ ਇਲਾਕੇ ਦੇ ਲੋਕਾਂ ਦੇ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਸੜਕ ਨੂੰ ਬਨਾਉਣ ਲਈ ਇਲਾਕੇ ਦੇ ਲੋਕਾਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਈਬ ਸਿੰਘ ਸੈਣੀ ਤੱਕ ਪਹੁੰਚ ਕਰਨੀ ਪਈ ਸੀ, ਕਿਉਂਕਿ ਇਹ ਸੜਕ ਐਨ. ਐਚ.
ਨ
ਨਵੀਂ ਬਣੀ ਸੜਕ ਦੇ ਬਰਮ ਨਾ ਬਣਨ ਕਾਰਨ ਬੀਤੀ ਰਾਤ ਹਾਦਸੇ ਦਾ ਸ਼ਿਕਾਰ ਹੋਇਆ ਭਾਰੀ ਵਾਹਨ। ਤਸਵੀਰ-ਦਰਸ਼ਨ ਸਿੰਘ ਪਰਮਾਰ
10-09-2026
ਅਰਨੋਂ, 9 ਸਤੰਬਰ (ਦਰਸ਼ਨ ਸਿੰਘ ਪਰਮਾਰ)- ਪਿਛਲੇ ਲੰਮੇ ਸਮੇਂ ਤੋਂ ਪੰਜਾਬ ਹਰਿਆਣਾ ਨੂੰ ਜੋੜਨ ਵਾਲੀ ਕੈਥਲ -ਖਨੋਰੀ ਮੁੱਖ ਸੜਕ ਦੇ ਨਾ ਬਣਨ ਕਾਰਨ ਜਿੱਥੇ ਇਲਾਕੇ ਦੇ ਲੋਕਾਂ ਦੇ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਸੜਕ ਨੂੰ ਬਨਾਉਣ ਲਈ ਇਲਾਕੇ ਦੇ ਲੋਕਾਂ ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਈਬ ਸਿੰਘ ਸੈਣੀ ਤੱਕ ਪਹੁੰਚ ਕਰਨੀ ਪਈ ਸੀ, ਕਿਉਂਕਿ ਇਹ ਸੜਕ ਐਨ. ਐਚ.ਆਰ. ਆਈ. ਵਲੋਂ ਬਣਾਈ ਜਾਣੀ ਸੀ ਜਿਵੇ ਕਿਵੇਂ ਸੜਕ ਤਾਂ ਨਵੀਂ ਚਕਾਚਕ ਬਣ ਗਈ, ਪਰ ਇਸ ਨੂੰ ਬਣਾਉਣ ਵਾਲੇ ਠੇਕੇਦਾਰਾਂ ਵਲੋਂ ਇਸ ਸੜਕ ਦੇ ਬਰਮਾਂ ਤੇ ਦੋਨੋਂ ਸਾਈਡਾਂ ਤੇ ਇੰਟਰਲੋਕ ਇੱਟਾਂ ਲਾ ਕੇ ਮਿੱਟੀ ਪਾਈ ਜਾਣੀ ਸੀ ਪਰ ਸੜਕ ਦੇ ਠੇਕੇਦਾਰ ਵਲੋਂ ਇਸ ਕਮ ਨੂੰ ਬਹੁਤ ਹੀ ਧੀਮੀ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਲਗਪਗ ਦੋ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਇਕ ਕਿਲੋਮੀਟਰ ਦਾ ਕੰਮ ਵੀ ਮੁਕਮਲ ਨਹੀਂ ਹੋ ਸੱਕਿਆ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਏ ਦਿਨ ਕੋਈ ਨਾ ਕੋਈ ਵੱਡੀ ਦੁਰਘਟਨਾਵਾਂ ਵਾਪਰ ਰਹੀਆਂ ਹਨ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕੀ ਇਸ ਸੜਕ ’ਤੇ ਪਹਿਲਾਂ ਟੁੱਟੀ ਹੋਣ ਕਾਰਨ ਹਾਦਸੇ ਹੋ ਰਹੇ ਸੀ ਹੁਣ ਨਵੀਂ ਚਕਾਚਕ ਬਣ ਜਾਣ ਪਰ ਸੜਕ ਦੀਆਂ ਬਰਮਾ ਨਾ ਬਣਨ ਕਾਰਨ ਹੋਰ ਵੀ ਜਿਆਦਾ ਹਾਦਸੇ ਆਏ ਦਿਨ ਵਾਪਰ ਰਹੇ ਹਨ ਲੋਕਾਂ ਦਾ ਦੋਸ਼ ਹੈ ਕੇ ਸੜਕ ਦੇ ਕਿਨਾਰਿਆਂ ’ਤੇ ਲਾਈਆਂ ਜਾ ਰਹੀਆਂ ਇੰਟਰਲੋਕ ਟਾਈਲਾਂ ਨੂੰ ਵੀ ਸਹੀ ਤਰੀਕੇ ਨਾਲ ਨਹੀ ਲਗਾਇਆ ਜਾ ਰਿਹਾ ਜੋ ਕੀ ਪਹਿਲੀ ਬਰਸਾਤ ਵਿਚ ਹੀ ਉਬੜ ਖਾਬੜ ਹੋ ਜਾਣ ਦਾ ਡਰ ਹੈ, ਜਿਸ ਕਾਰਨ ਹਾਦਸੇ ਹੋਰ ਵੀ ਜਿਆਦਾ ਹੋਣ ਦਾ ਡਰ ਹੈ। ਇਸ ਸੰਬੰਧ ਵਿਚ ਸੜਕ ਦੇ ਠੇਕੇਦਾਰ ਅਰਸ਼ਦੀਪ ਸਿੰਘ ਨਾਲ ਫ਼ੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕੀ ਕੁਝ ਕਾਰਨਾਂ ਕਰਕੇ ਕੰਮ ਵਿਚ ਰੁਕਾਵਟ ਆ ਗਈ ਸੀ, ਪਰ ਹੁਣ ਕੰਮ ਨੂੰ ਪੂਰੀ ਤੇਜੀ ਨਾਲ ਕਰਵਾ ਕੇ ਸੰਗਤਪੁਰਾ (ਹਰਿਆਣਾ) ਬਾਰਡਰ ਤੋਂ ਲੈ ਕੇ ਖਨੋਰੀ (ਪੰਜਾਬ) ਤੱਕ ਤਕਰੀਬਨ ਇਕ ਮਹੀਨੇ ਦੇ ਅੰਦਰ-ਅੰਦਰ ਸੜਕ ਦੇ ਦੋਨੋਂ ਪਾਸੇ ਇਕ ਇਕ ਮੀਟਰ ਦੀ ਚੌੜਾਈ ਵਿਚ ਵਧੀਆ ਤਰੀਕੇ ਨਾਲ ਇੰਟਰਲੌਕ ਟਾਈਲਾਂ ਲਗਵਾ ਕੇ ਇੰਟਰਲੋਕਿੰਗ ਕਰਕੇ ਕੰਮ ਨੂੰ ਨੇਪਰੇ ਚਾੜ੍ਹ ਦਿੱਤਾ ਜਾਵੇਗਾ ।