ਜੇਲ੍ਹ ’ਚੋਂ 6 ਮੋਬਾਈਲ ਤੇ ਸੁਲਫਾ ਬਰਾਮਦ
ਪਟਿਆਲਾ, 9 ਸਤੰਬਰ (ਮਨਦੀਪ ਸਿੰਘ ਖਰੌੜ)-ਸਥਾਨਕ ਜੇਲ੍ਹ ਵਿਚੋਂ ਤਲਾਸ਼ੀ ਦੌਰਾਨ 6 ਮੋਬਾਈਲ ਤੇ ਸੁਲਫਾ ਪ੍ਰਸ਼ਾਸਨ ਨੂੰ ਬਰਾਮਦ ਹੋਇਆ ਹੈ। ਉਕਤ ਸ਼ਿਕਾਇਤ ਸਹਾਇਕ ਸੁਪਰਡੈਂਟ ਲਛਮਣ ਸਿੰਘ ਨੇ ਥਾਣਾ ਤ੍ਰਿਪੜੀ ਵਿਚ ਦਰਜ ਕਰਵਾਈ ਕਿ ਤਲਾਸ਼ੀ ਦੌਰਾਨ ਜਦੋਂ ਹਵਾਲਾਤੀ ਅਨਿਲ ਕੁਮਾਰ ਦੀ ਚੈਕਿੰਗ ਕੀਤੀ ਗਈ ਤਾਂ ਉਸ ਦੇ ਬੈਗ ਵਿਚੋਂ ਮੋਬਾਈਲ ਤੇ ਸਿਮ ਕਾਰਡ ਬਰਾਦਮ, ਬੈਰਕ ਦੇ ਬਾਥਰੂਮ ਵਿਚੋਂ 2 ਮੋਬਾਈਲ ਤੇ 7 ਗ੍ਰਾਮ ਸੁਲਫਾ ਅਤੇ ਇਕ ਹੋਰ ਬੈਰਕ ਦੇ ਪਿਛਲੇ ਮਿਟੀ ਵਿਚ ਦੱਬੇ ਤਿੰਨ ਮੋਬਾਇਲ ਬਰਾਮਦ ਹੋਏ।
ਅਜੀਤ ਡੈਸਕ
10-09-2026