ਲੁਟੇਰੇ ਟਰੱਕ ਚਾਲਕ ਤੋਂ 10 ਹਜ਼ਾਰ ਰੁਪਏ ਦੀ ਨਕਦੀ ਤੇ ਮੋਬਾਈਲ ਖੋਹ ਕਰ ਹੋਏ ਫ਼ਰਾਰ
ਸ਼ੰਭੂ ਪੁਲਿਸ ਨੇ 4 ਅਣਪਛਾਤੇ ਸਕਾਰਪੀਓ ਸਵਾਰਾਂ ਖ਼ਿਲਾਫ਼ ਕੀਤਾ ਕੇਸ ਦਰਜ ਰਾਜਪੁਰਾ, 15 ਸਤੰਬਰ (ਜੀ. ਪੀ.
ਅਜੀਤ ਡੈਸਕ
16-09-2026
ਰਾਜਪੁਰਾ, 15 ਸਤੰਬਰ (ਜੀ.ਪੀ. ਸਿੰਘ)- ਥਾਣਾ ਸ਼ੰਭੂ ਦੀ ਪੁਲਿਸ ਨੇ ਇਕ ਟਰੱਕ ਚਾਲਕ ਨਾਲ ਧੱਕਾ ਮੁੱਕੀ ਕਰਕੇ ਉਸ ਦੀ ਜੇਬ ਵਿਚੋਂ 10 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਖੋਹ ਕੇ ਲੈ ਜਾਣ ਦੇ ਦੋਸ਼ ਹੇਠ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਟਰੱਕ ਚਾਲਕ ਮੁਕੀਮ ਵਾਸੀ ਜੀਰਾ ਹੇਰਾ ਜ਼ਿਲ੍ਹਾ ਭਰਤਪੁਰ ਰਾਜਸਥਾਨ ਨੇ ਬਿਆਨ ਦਰਜ ਕਰਵਾਏ ਹਨ ਕਿ ਲੰਘੇ ਦਿਨ ਸਵੇਰੇ 1 ਵਜੇ ਦੇ ਕਰੀਬ ਉਹ ਆਪਣੇ ਟਰੱਕ ’ਤੇ ਸਵਾਰ ਹੋ ਮਾਲ ਲਾਹ ਕੇ ਪਿੰਡ ਬਾਸਮਾ ਨੇੜੇ ਜਾ ਰਿਹਾ ਸੀ। ਇਸ ਦੌਰਾਨ ਇਕ ਸਕਾਰਪੀਓ ਗੱਡੀ ਆਈ ਤੇ ਉਸ ਦੇ ਟਰੱਕ ਨੂੰ ਇਕ ਪਾਸੇ ਲਗਵਾ ਦਿੱਤਾ। ਜਿਸ ’ਤੇ ਗੱਡੀ ਵਿਚੋਂ 4 ਵਿਅਕਤੀ ਬਾਹਰ ਆਏ ਤੇ ਉਸ ਨਾਲ ਧੱਕਾ ਮੁੱਕੀ ਕਰਕੇ ਉਸ ਦੀ ਜੇਬ ਵਿਚੋਂ ਝਪੱਟਾ ਮਾਰ ਕੇ 10 ਹਜ਼ਾਰ ਰੁਪਏ ਦੀ ਨਗਦੀ ਅਤੇ ਉਸ ਦਾ ਮੋਬਾਈਲ ਖੋਹ ਕਰ ਫ਼ਰਾਰ ਹੋ ਗਏ। ਥਾਣਾ ਸ਼ੰਭੂ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।