15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਯੂ. ਕੇ. ਭੇਜਣ ਦਾ ਝਾਂਸਾ ਦੇ ਕੇ 10 ਲੱਖ ਤੋਂ ਵੱਧ ਠੱਗੇ

ਪਟਿਆਲਾ, 15 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਕੰਮ ਦੇ ਵੀਜ਼ੇ ’ਤੇ ਯੂ. ਕੇ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਪਟਿਆਲਾ, 15 ਸਤੰਬਰ (ਮਨਦੀਪ ਸਿੰਘ ਖਰੌੜ)- ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਰਹਿਣ ਵਾਲੇ ਪਤੀ-ਪਤਨੀ ਨੂੰ ਕੰਮ ਦੇ ਵੀਜ਼ੇ ’ਤੇ ਯੂ. ਕੇ. ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ 10 ਲੱਖ ਤੋਂ ਵੱਧ ਦੀ ਠੱਗੀ ਕਰਨ ਦੇ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਸਰਬਜੀਤ ਕੌਰ ਵਾਸੀ ਜ਼ਿਲ੍ਹਾ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ਲਖਵਿੰਦਰ ਸਿੰਘ ਨੇ ਥਾਣਾ ਅਰਬਨ ਅਸਟੇਟ ਵਿਚ ਦਰਜ ਕਰਵਾਈ ਕਿ ਸਰਬਜੀਤ ਕੌਰ ਨੇ ਉਨ੍ਹਾਂ ਨੂੰ ਯੂਕੇ ਭੇਜਣ ਦਾ ਝਾਂਸਾ ਦੇਕੇ 15 ਲੱਖ ਰੁਪਏ ਲਏ ਸੀ ਪਰ ਬਾਅਦ ਵਿਚ ਜਦੋਂ ਉਨ੍ਹਾਂ ਨੂੰ ਵਿਦੇਸ਼ ਨਾ ਭੇਜਿਆ ਤਾਂ ਮੁਲਜਮ ਨੇ ਉਨ੍ਹਾਂ ਨੂੰ 4 ਲੱਖ 30 ਹਜ਼ਾਰ ਵਾਪਸ ਕਰ ਦਿੱਤੇ ਪਰ ਬਾਕੀ ਬਚਦੇ 10 ਲੱਖ 75 ਹਜ਼ਾਰ ਹਾਲੇ ਤੱਕ ਵਾਪਸ ਨਹੀਂ ਕੀਤੇ। ਇਸ ਕੇਸ ਦੀ ਮੁਢਲੀ ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਸਰਬਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੱਡੀ ਤੇ ਆਟੋ ਦੀ ਹੋਈ ਟੱਕਰ, ਇਕ ਦੀ ਮੌਤ ਅਗਲੀ ਖ਼ਬਰ ਲੜਕੀ ਨੂੰ ਨਾਜਾਇਜ਼ ਤੌਰ ’ਤੇ ਹਿਰਾਸਤ ’ਚ ਰੱਖਣ ’ਤੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
Ad Position 24