ਪ੍ਰਸ਼ੋਤਮ ਲਾਲ ਦੀ ਯਾਦ ’ਚ ਚਾਰ ਦਿਨਾਂ ਯੋਗਾ ਕੈਂਪ ਲਗਾਇਆ
ਸਮਾਣਾ, 15 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸਵਰਗੀ ਪ੍ਰਸ਼ੋਤਮ ਲਾਲ ਦੀ ਮਿੱਠੀ ਯਾਦ ਨੂੰ ਸਮਰਪਿਤ ਸਥਾਨਕ ਸਤੀ ਮੰਦਿਰ ਧਰਮਸ਼ਾਲਾ ਵਿਚ ਲਗਾਇਆ ਚਾਰ ਦਿਨਾਂ 8ਵਾਂ ਵਿਸ਼ੇਸ਼ ਯੋਗਾ ਤੇ ਅਰੋਗਤਾ ਕੈਂਪ ਉਤਸ਼ਾਹ ਤੇ ਨਿਰਵਿਘਨ ਢੰਗ ਨਾਲ ਸੰਪੰਨ ਹੋ ਗਿਆ। ਇਸ ਕੈਂਪ ਦੇ ਆਖਰੀ ਦਿਨ ਰਜਿੰਦਰ ਗਰਗ ਪ੍ਰਧਾਨ ਪਤੰਜਲੀ ਯੋਗ ਸਮਿਤੀ ਸਮਾਣਾ ਦੀ ਅਗਵਾਈ ਵਿਚ ਯੋਗ ਅਧਿਆਪਕਾ ਸ੍ਰੀਮਤੀ ਸ਼ਿਵਾਨੀ ਗੋਇਲ, ਸ਼ੀਨੂ ਸਿੰਗਲਾ ਅਤੇ ਨੀਸ਼ੂ ਰਾਣੀ ਵਲੋਂ ਇਲਾਕੇ ਦੇ ਵੱਡੀ ਗਿਣਤੀ ਸਾਧਕਾਂ ਤੇ ਆਮ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੇ ਯੋਗ ਆਸਣ, ਪ੍ਰਾਣਾਯਾਮ, ਧਿਆਨ ਅਤੇ ਸੂਖਮ ਵਿਆਯਾਮਾਂ ਦਾ ਅਭਿਆਸ ਕਰਵਾਇਆ।
ਸਮਾਣਾ, 15 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸਵਰਗੀ ਪ੍ਰਸ਼ੋਤਮ ਲਾਲ ਦੀ ਮਿੱਠੀ ਯਾਦ ਨੂੰ ਸਮਰਪਿਤ ਸਥਾਨਕ ਸਤੀ ਮੰਦਿਰ ਧਰਮਸ਼ਾਲਾ ਵਿਚ ਲਗਾਇਆ ਚਾਰ ਦਿਨਾਂ 8ਵਾਂ ਵਿਸ਼ੇਸ਼ ਯੋਗਾ ਤੇ ਅਰੋਗਤਾ ਕੈਂਪ ਉਤਸ਼ਾਹ ਤੇ ਨਿਰਵਿਘਨ ਢੰਗ ਨਾਲ ਸੰਪੰਨ ਹੋ ਗਿਆ। ਇਸ ਕੈਂਪ ਦੇ ਆਖਰੀ ਦਿਨ ਰਜਿੰਦਰ ਗਰਗ ਪ੍ਰਧਾਨ ਪਤੰਜਲੀ ਯੋਗ ਸਮਿਤੀ ਸਮਾਣਾ ਦੀ ਅਗਵਾਈ ਵਿਚ ਯੋਗ ਅਧਿਆਪਕਾ ਸ੍ਰੀਮਤੀ ਸ਼ਿਵਾਨੀ ਗੋਇਲ, ਸ਼ੀਨੂ ਸਿੰਗਲਾ ਅਤੇ ਨੀਸ਼ੂ ਰਾਣੀ ਵਲੋਂ ਇਲਾਕੇ ਦੇ ਵੱਡੀ ਗਿਣਤੀ ਸਾਧਕਾਂ ਤੇ ਆਮ ਲੋਕਾਂ ਨੂੰ ਵੱਖ-ਵੱਖ ਪ੍ਰਕਾਰ ਦੇ ਯੋਗ ਆਸਣ, ਪ੍ਰਾਣਾਯਾਮ, ਧਿਆਨ ਅਤੇ ਸੂਖਮ ਵਿਆਯਾਮਾਂ ਦਾ ਅਭਿਆਸ ਕਰਵਾਇਆ। ਕੈਂਪ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਪਵਨ ਕੁਮਾਰ ਸ਼ਾਸਤਰੀ ਪ੍ਰਧਾਨ ਸਤੀ ਮੰਦਿਰ ਸਮਾਣਾ ਸ਼ਾਮਿਲ ਹੋਏ। ਉਨ੍ਹਾਂ ਨੇ ਯੋਗ ਕੈਂਪ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅੱਜ-ਕੱਲ੍ਹ ਦੇ ਭੱਜ-ਦੌੜ ਭਰੇ ਤੇ ਤਣਾਅਪੂਰਨ ਜੀਵਨ ਵਿਚ ਯੋਗ ਹੀ ਸਰੀਰਕ ਤੇ ਮਾਨਸਿਕ ਨਿਰੋਗਤਾ ਦਾ ਸਭ ਤੋਂ ਵੱਡਾ ਸਾਧਨ ਹੈ। ਸਮਾਜ ਵਿਚ ਮਾਤਾ-ਪਿਤਾ ਦੀ ਯਾਦ ਵਿਚ ਯੋਗ ਕੈਂਪ ਲਗਾ ਕੇ ਸਮਾਜ ਦੇ ਲੋਕਾਂ ਨੂੰ ਅਤੇ ਮਾਨਸਿਕ ਬਿਮਾਰੀਆਂ ਤੋਂ ਮੁਕਤ ਕਰਨ ਲਈ ਕੀਤਾ ਉਪਰਾਲਾ, ਫੁੱਮਣਵਾਲ ਪਰਿਵਾਰ ਦੁਆਰਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਹਰ ਰੋਜ਼ ਯੋਗ ਨੂੰ ਅਪਣਾ ਕੇ ਲਾਭ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੇ ਪ੍ਰਬੰਧਕਾਂ ਨੇ ਸਵਰਗੀ ਪ੍ਰਸ਼ੋਤਮ ਲਾਲ ਦੀਆਂ ਸਮਾਜ ਪ੍ਰਤੀ ਦਿੱਤੀਆਂ ਸੇਵਾਵਾਂ ਤੇ ਉਨ੍ਹਾਂ ਦੀਆਂ ਪਵਿੱਤਰ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ੋਤਮ ਲਾਲ ਦੇ ਪੂਰਨਿਆਂ ‘ਤੇ ਚੱਲਦਿਆਂ ਸਮਾਜ ਸੇਵਾ ਅਤੇ ਮਾਨਵਤਾ ਦੀ ਭਲਾਈ ਲਈ ਇਹ ਯੋਗਾ ਕੈਂਪ ਲਗਾਤਾਰ 8ਵੇਂ ਸਾਲ ਆਯੋਜਿਤ ਕੀਤਾ ਗਿਆ ਹੈ। ਕੈਂਪ ਦੇ ਸਮਾਪਨ ਮੌਕੇ ਫੁੱਮਣਵਾਲ ਪਰਿਵਾਰ ਵਲੋਂ ਆਏ ਹੋਏ ਮੁੱਖ ਮਹਿਮਾਨਾਂ, ਯੋਗਾ ਟ੍ਰੇਨਰਾਂ ਤੇ ਵਿਸ਼ੇਸ਼ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।