ਅਕਾਲੀ ਦਲ ਸੁਤੰਤਰ ਵਲੋਂ ਨਗਰ ਕੌਂਸਲ ਨਾਭਾ ਦੇ ਖ਼ਿਲਾਫ਼ ਰੋਸ ਧਰਨਾ
ਨਾਭਾ, 15 ਸਤੰਬਰ (ਵਰਿੰਦਰ ਵਰਮਾ)- ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ’ਚ ਅਲਹੋਰਾ ਗੇਟ ਚੌਂਕ ਵਿਖੇ ਨਗਰ ਕੌਂਸਲ ਨਾਭਾ ਦੇ ਖ਼ਿਲਾਫ਼ ਰੋਸ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਦੁੱਲਦੀ ਚੁੰਗੀ ਤੋਂ ਲੈ ਕੇ ਗਊਸ਼ਾਲਾ ਰੋਡ, ਪੱਥਰ ਵਾਲੀ ਰੋਡ, ਅਲਹੋਰਾ ਗੇਟ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਦੀ ਸੜਕ ਦਾ ਬਹੁਤ ਬੁਰਾ ਹਾਲ ਹੈ।
ਨਾਭਾ, 15 ਸਤੰਬਰ (ਵਰਿੰਦਰ ਵਰਮਾ)- ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ’ਚ ਅਲਹੋਰਾ ਗੇਟ ਚੌਂਕ ਵਿਖੇ ਨਗਰ ਕੌਂਸਲ ਨਾਭਾ ਦੇ ਖ਼ਿਲਾਫ਼ ਰੋਸ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪਰਮਜੀਤ ਸਿੰਘ ਸਹੋਲੀ ਨੇ ਕਿਹਾ ਕਿ ਦੁੱਲਦੀ ਚੁੰਗੀ ਤੋਂ ਲੈ ਕੇ ਗਊਸ਼ਾਲਾ ਰੋਡ, ਪੱਥਰ ਵਾਲੀ ਰੋਡ, ਅਲਹੋਰਾ ਗੇਟ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਦੀ ਸੜਕ ਦਾ ਬਹੁਤ ਬੁਰਾ ਹਾਲ ਹੈ। ਇਹ ਸੜਕ ’ਤੇ ਇਤਿਹਾਸਿਕ ਗੁਰੂ ਘਰ ਬਾਬਾ ਅਜਾਪਾਲ ਸਿੰਘ ਘੋੜਿਆਂ ਵਾਲਾ ਤੇ ਪੰਜ ਸਕੂਲ ਵੀ ਹਨ, ਜਿੱਥੇ ਸ਼ਰਧਾਲੂਆਂ ਨੂੰ ਮੱਥਾ ਟੇਕਣ ਵਿਚ ਦਿੱਕਤ ਆ ਰਹੀ ਹੈ ਤਾਂ ਉੱਥੇ ਹੀ ਬੱਚਿਆਂ ਨੂੰ ਸਕੂਲ ਆਉਣ ਜਾਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਰਿਸ਼ ਦੇ ਦਿਨਾਂ ਵਿਚ ਚਿੱਕੜ ਹੋਣ ਕਾਰਨ ਕਈ ਵਾਰ ਸ਼ਰਧਾਲੂ ਤੇ ਬੱਚੇ ਉੱਥੇ ਡਿੱਗ ਚੁੱਕੇ ਹਨ ਅਤੇ ਜ਼ਖਮੀ ਹੋਏ ਹਨ। ਸਹੋਲੀ ਨੇ ਕਿਹਾ ਕਿ ਇਹ ਪ੍ਰਸ਼ਾਸਨ ਦੀ ਨਾਲਾਇਕੀ ਹੈ ਕਿ ਸੀਵਰੇਜ ਪਾਉਣ ਦੇ ਬਾਵਜੂਦ ਵੀ ਇਹ ਸੜਕ ਨਹੀਂ ਬਣਾਈ ਗਈ। ਉਨ੍ਹਾਂ ਕਿਹਾ ਕਿ ਜਿੱਥੇ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਕੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਪ੍ਰੰਤੂ ਇਹ ਸਭ ਖੋਖਲੇ ਸਾਬਤ ਹੋ ਰਹੀ ਹਨ। ਉਨ੍ਹਾਂ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੱਸਿਆ ਦਾ ਹੱਲ ਜਲਦੀ ਨਾ ਕੱਢਿਆ ਤਾਂ ਉਹ ਨਗਰ ਕੌਂਸਲ ਅੱਗੇ ਲਗਾਤਾਰ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੀ ਹੋਵੇਗੀ। ਇਸ ਮੌਕੇ ਹਰਬੰਸ ਸਿੰਘ ਖੱਟੜਾ, ਸੁਰਜੀਤ ਸਿੰਘ ਬਾਬਰਪੁਰ, ਸ਼ਮਸ਼ੇਰ ਸਿੰਘ ਚੌਧਰੀ ਮਾਜਰਾ, ਹਰਵਿੰਦਰ ਸਿੰਘ ਨਾਭਾ, ਕਾਮਰੇਡ ਹਰਮੀਤ ਸਿੰਘ, ਬਿੰਦਾ ਵਿਰਕ, ਨੰਬਰਦਾਰ ਜਗੀਰ ਸਿੰਘ, ਰਘਬੀਰ ਸਿੰਘ, ਪ੍ਰਦਮਨ ਸਿੰਘ, ਅਮਰੀਕ ਸਿੰਘ, ਗੁਰਵਿੰਦਰ ਸਿੰਘ, ਜਰਨੈਲ ਸਿੰਘ ਹਿਆਣਾ, ਗੁਰਜੀਤ ਸਿੰਘ ਬਿਨਾਹੇੜੀ, ਅਮਰ ਸਿੰਘ ਅਮਰ ਆਦਿ ਹਾਜ਼ਰ ਸਨ। ਜਦੋਂ ਇਸ ਸੰਬੰਧੀ ਨਗਰ ਕੌਂਸਲ ਨਾਭਾ ਦੇ ਪ੍ਰਧਾਨ ਦੇ ਪਿਤਾ ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਪਹਿਲਾਂ ਟੈਂਡਰ ਰੱਦ ਹੋ ਗਿਆ ਸੀ ਤੇ ਹੁਣ ਮਤਾ ਪਾ ਕੇ ਇਸ ਨੂੰ ਉੱਚ ਅਧਿਕਾਰੀਆਂ ਤੱਕ ਭੇਜਿਆ ਗਿਆ ਹੈ, ਇਸ ਦਾ ਹੱਲ ਜਲਦੀ ਕੀਤਾ ਜਾਵੇਗਾ।