15-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਬਲੋਵਾਲ ਝੁੰਗੀਆਂ ਵਿਖੇ “ਟੈਲੈਂਟ ਆਫ਼ ਪੰਜਾਬ” ਕਰਵਾਇਆ

ਪਟਿਆਲਾ, 15 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 50 ਬੱਚਿਆਂ ਦੀ ਤੀਸਰੇ ਰਾਉਂਡ ਲਈ ਚੋਣ ਕੀਤੀ ਗਈ। ਇਹ ਚੋਣ ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ ਝੁੰਗੀਆਂ ਵਿਖੇ ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 16-09-2026
ਪਟਿਆਲਾ, 15 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਸਰਕਾਰੀ ਪ੍ਰਾਇਮਰੀ ਸਕੂਲਾਂ ਦੇ 50 ਬੱਚਿਆਂ ਦੀ ਤੀਸਰੇ ਰਾਉਂਡ ਲਈ ਚੋਣ ਕੀਤੀ ਗਈ। ਇਹ ਚੋਣ ਸਰਕਾਰੀ ਐਲੀਮੈਂਟਰੀ ਸਕੂਲ ਅਬਲੋਵਾਲ ਝੁੰਗੀਆਂ ਵਿਖੇ ਜੀ. ਧੀਮਾਨ ਪ੍ਰੋਡਕਸ਼ਨ ਟੀ. ਵੀ. ਰਿਐਲਿਟੀ ਸ਼ੋਅ ਟੈਲੈਂਟ ਆਫ਼ ਪੰਜਾਬ ਦੀ ਟੀਮ ਵਲੋਂ ਕੀਤਾ ਗਈ। ਦੂਜੇ ਰਾਊਂਡ ਦਾ ਅਡੀਸ਼ਨ ਜਸਵਿੰਦਰ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੇਖ-ਰੇਖ ਵਿਚ ਲਿਆ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਬੱਚਿਆਂ ਨੇ ਗਿੱਧਾ, ਭੰਗੜਾ, ਡਾਂਸ, ਗੀਤ, ਕਵਿਤਾ, ਐਕਟਿੰਗ, ਸੁੰਦਰ ਲਿਖਾਈ, ਪੇਂਟਿੰਗ ਤੇ ਹੋਰ ਵੱਖ-ਵੱਖ ਕਲਾਵਾਂ ਰਾਹੀਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਭਾਗ ਲੈਣ ਵਾਲੇ ਸਾਰੇ ਬੱਚਿਆਂ ਵਿਚੋਂ 70 ਤੋਂ ਵੱਧ ਬੱਚਿਆਂ ਦੀ ਅਗਲੇ ਗੇੜ ਲਈ ਚੋਣ ਕੀਤੀ ਗਈ। ਇਸ ਮੌਕੇ ਮੈਡਮ ਸ਼ਾਲੂ ਮਹਿਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਲੰਮਾ ਸਮਾਂ ਬੱਚਿਆਂ ਦੀਆਂ ਕਲਾਵਾਂ ਦਾ ਆਨੰਦ ਮਾਣਿਆ। ਉਨ੍ਹਾਂ ਨੇ ਬੱਚਿਆਂ ਦੀਆਂ ਪੇਸ਼ਕਾਰੀਆਂ ਤੋਂ ਪ੍ਰਭਾਵਿਤ ਹੁੰਦੀਆਂ ਡੀ.ਈ.ਓ. ਮੈਡਮ ਨੇ ਕਿਹਾ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਵੱਡਾ ਮੰਚ ਮੁਹੱਈਆ ਕਰਵਾਉਣਾ ਇਕ ਸ਼ਲਾਘਾਯੋਗ ਉਪਰਾਲਾ ਹੈ। ਬੀ.ਪੀ.ਈ.ਓ. ਜਸਵਿੰਦਰ ਸਿੰਘ ਵਲੋਂ ਟੈਲੈਂਟ ਆਫ਼ ਪੰਜਾਬ ਵਿਚ ਸ਼ਮੂਲੀਅਤ ਕਰਨ ਵਾਲੇ ਅਧਿਆਪਕਾਂ ਤੇ ਬੱਚਿਆਂ ਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਵਲੋਂ ਅਗਲੇ ਰਾਊਂਡ ਵਿਚ ਪਹੁੰਚੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ। ਮੁੱਖ ਅਧਿਆਪਕ ਸੁਰਜੀਤ ਸਿੰਘ ਅਤੇ ਅਧਿਆਪਕਾ ਸੋਨੀਆ ਨੇ ਇਸ ਪੂਰੇ ਸਮਾਗਮ ਦੀ ਮੇਜ਼ਬਾਨੀ ਕਰਦੇ ਹੋਏ ਸਭ ਦਾ ਸੁਆਗਤ ਕੀਤਾ। ਇਸ ਮੌਕੇ ਸਤਬੀਰ ਸਿੰਘ, ਬਲਵਿੰਦਰ ਕੌਰ, ਰਾਜੇਸ਼ ਕੁਮਾਰ ਦਾਨੀ, ਲਖਵੀਰ ਸਿੰਘ ਅਜਨੌਦਾ, ਹਰਪ੍ਰੀਤ ਸਿੰਘ ਗੁਰੂ, ਪਰਵੀਨ, ਮੈਡਮ ਦਿਲਪ੍ਰੀਤ, ਪ੍ਰਤਿਭਾ, ਹਰਵਿੰਦਰ ਰੱਖੜਾ ਆਦਿ ਹਾਜ਼ਰ ਸਨ। ਵਿਸ਼ੇਸ਼ ਸਹਿਯੋਗ ਲਈ ਟੈਲੈਂਟ ਆਫ਼ ਪੰਜਾਬ ਦੇ ਪ੍ਰੋਡਿਊਸਰ ਅੰਮ੍ਰਿਤਪ੍ਰੀਤਪਾਲ ਕੌਰ ਟੀਮ ਇੰਚਾਰਜ ਗਗਨਦੀਪ ਸਿੰਘ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸਵੱਛਤਾ ਪ੍ਰਤੀ ਜਾਗਰੂਕਤਾ ਲਈ ਸਕੂਲੀ ਬੱਚਿਆਂ ਨੇ ਕੱਢੀ ਰੈਲੀ ਅਗਲੀ ਖ਼ਬਰ ਬਿਜਲੀ ਕੱਟਾਂ ਨੇ ਸਤਾਈ ਸੂਬੇ ਦੀ ਜਨਤਾ, ਸਰਕਾਰ ਢੁਕਵਾਂ ਹੱਲ ਕਰਨ ’ਚ ਫੇਲ੍ਹ- ਟੌਹੜਾ
Ad Position 24