22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਢੰਡੋਲੀ ਦੀ ਟੀਮ ਨੇ ਰਾਏਧਰਾਣਾਂ ਨੂੰ ਹਰਾ ਕੇ ਜਿੱਤਿਆ ਭਾਦਸੋਂ ਕਬੱਡੀ ਕੱਪ

ਭਾਦਸੋਂ, 21 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਵੈੱਲਫੇਅਰ ਸੁਸਾਇਟੀ ਨਾਭਾ ਤੇ ਯੂਥ ਭਲਾਈ ਸੇਵਾਵਾਂ ਕਲੱਬ ਭਾਦਸੋਂ ਵਲੋਂ ਸਰਪ੍ਰਸਤ ਵਰਿੰਦਰ ਬਿੱਟੂ, ਸਹਿ ਸਰਪ੍ਰਸਤ ਇੰਦਰਜੀਤ ਸਿੰਘ ਖਹਿਰਾ ਦੀ ਅਗਵਾਈ ਤੇ ਸੀਨੀਅਰ ਮੀਤ ਪ੍ਰਧਾਨ ਅ੍ਰਮਿਤ ਸੇਖੋਂ, ਪ੍ਰਧਾਨ ਜੋਰਾ ਸਿੰਘ ਸਕਰਾਲੀ, ਚੇਤਨ ਸ਼ਰਮਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਵਿਚ 11ਵਾਂ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੇ ਖੇਡ ਗਰਾਊਂਡ ਵਿਚ ਕਰਵਾਇਆ ਗਿਆ। ਇਸ ਕੱਪ ’ਚ ਇਕ ਪਿੰਡ ਓਪਨ ਦੀਆਂ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 22-09-2026
ਭਾਦਸੋਂ, 21 ਸਤੰਬਰ (ਗੁਰਬਖਸ਼ ਸਿੰਘ ਵੜੈਚ)- ਵੈੱਲਫੇਅਰ ਸੁਸਾਇਟੀ ਨਾਭਾ ਤੇ ਯੂਥ ਭਲਾਈ ਸੇਵਾਵਾਂ ਕਲੱਬ ਭਾਦਸੋਂ ਵਲੋਂ ਸਰਪ੍ਰਸਤ ਵਰਿੰਦਰ ਬਿੱਟੂ, ਸਹਿ ਸਰਪ੍ਰਸਤ ਇੰਦਰਜੀਤ ਸਿੰਘ ਖਹਿਰਾ ਦੀ ਅਗਵਾਈ ਤੇ ਸੀਨੀਅਰ ਮੀਤ ਪ੍ਰਧਾਨ ਅ੍ਰਮਿਤ ਸੇਖੋਂ, ਪ੍ਰਧਾਨ ਜੋਰਾ ਸਿੰਘ ਸਕਰਾਲੀ, ਚੇਤਨ ਸ਼ਰਮਾ ਮੀਤ ਪ੍ਰਧਾਨ ਦੀ ਪ੍ਰਧਾਨਗੀ ਵਿਚ 11ਵਾਂ ਕਬੱਡੀ ਕੱਪ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੇ ਖੇਡ ਗਰਾਊਂਡ ਵਿਚ ਕਰਵਾਇਆ ਗਿਆ। ਇਸ ਕੱਪ ’ਚ ਇਕ ਪਿੰਡ ਓਪਨ ਦੀਆਂ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ। ਜਿਸ ਵਿਚ ਢੰਡੋਲੀ ਦੀ ਟੀਮ ਨੇ ਰਾਏਧਰਾਣਾ ਨੂੰ ਹਰਾ ਕੇ ਕਬੱਡੀ ਕੱਪ ਦੇ ਕਬਜਾ ਕੀਤਾ ਅਤੇ ਇਕ ਲੱਖ ਰੁਪਏ ਦਾ ਨਗਦ ਇਨਾਮ ਤੇ ਟਰਾਫੀ ਹਾਸਲ ਕੀਤੀ ਦੂਜੇ ਨੰਬਰ ’ਤੇ ਆਉਣ ਵਾਲੀ ਰਾਏਧਰਾਣਾ ਦੀ ਟੀਮ ਨੂੰ 75 ਹਜ਼ਾਰ ਰੁਪਏ ਨਗਦ ਅਤੇ ਟਰਾਫੀ ਦਿੱਤੀ ਗਈ। ਇਸੇ ਤਰ੍ਹਾਂ ਗੋਗ ਰਾਏਧਰਾਣਾ ਤੇ ਲਵੀ ਤੋਲੇਵਾਲ ਨੂੰ ਬੈਸਟ ਰੇਡਰ ਅਤੇ ਖੁਸ਼ੀ ਬੱਛੋਆਣਾ ਨੂੰ ਬੈਸਟ ਜਾਫੀ ਦਾ ਖਿਤਾਬ ਦੇ ਕੇ ਸਨਮਾਨ ਕੀਤਾ ਗਿਆ । ਕਬੱਡੀ ਕੱਪ ਕ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਦਿ ਪਟਿਆਲਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਸਤਬੀਰ ਸਿੰਘ ਖੱਟੜਾ, ਕਰਤਾਰ ਕੰਬਾਇਨ ਦੇ ਐਮ. ਡੀ. ਮਨਪ੍ਰੀਤ ਸਿੰਘ ਲੋਟੇ, ਭਾਰਤੀ ਜਨਤਾ ਪਾਰਟੀ ਦੇ ਸਰਕਲ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ, ਯੁਵੀ ਡਿਪੈਲਪਰ ਮਲੇਰਕੋਟਲਾ ਦੇ ਰਵਿੰਦਰ ਸਿੰਘ ਅਤੇ ਕਮਲਜੀਤ ਸਿੰਘ ਗਿੱਲ, ਇੰਡੀਅਨ ਐਗਰੋ ਦੇ ਸਵਰਨਦੀਪ ਸਿੰਘ, ਲਖਵੀਰ ਸਿੰਘ ਰੀਡਰ ਐਸ.ਪੀ, ਮੁੰਡੇ ਗਰੁੱਪ ਦੇ ਹਰਮਿੰਦਰ ਸਿੰਘ ਖੁਸ਼ਮਿੰਦਰ ਸਿੰਘ ਨੇ ਵੀ ਵਿਸ਼ੇਸ ਤੌਰ ’ਤੇ ਹਾਜ਼ਰੀ ਲਗਵਾਈ। ਸੰਬੋਧਨ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਖੇਡਾਂ ਨੌਜਵਾਨੀ ਨੂੰ ਨਸ਼ਿਆ ਦੀ ਤੋਂ ਬਚਾਉਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਬਰਿੰਦਰ ਬਿੱਟੂ ਵਲੋਂ ਸਾਥੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਪ੍ਰਬੰਧਕਾਂ ਵਲੋਂ ਪ੍ਰਨੀਤ ਕੌਰ ਤੇ ਆਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਰਾਜੇਸ਼ ਬਾਂਸਲ ਬੱਬੂ, ਰਾਮ ਕੁਮਾਰ, ਆਸ਼ੀਸ ਸਿੰਗਲਾ, ਸਰਪੰਚ ਅੰਗਰੇਜ ਸਿੰਘ ਚਾਸਵਾਲ, ਬਲਵੀਰ ਸਿੰਘ ਖੱਟੜਾ, ਗੁਰਵਿੰਦਰ ਸਿੰਘ, ਅਮਿਤ ਜਿੰਦਲ, ਭੀਮ ਕੁਮਾਰ, ਚਮਕੌਰ ਸੋਮਲ, ਰਾਜੀਵ ਕੁਮਾਰ ਬਿੱਟਾ, ਇਸ਼ੂ ਸ਼ਰਮਾ, ਸੰਜੀਵ ਲੇਖੀ, ਮਨੋਜ ਗਰਗ, ਪ੍ਰੀਤ ਬੱਤਰਾ, ਵਿੱਕੀ ਬਾਂਸਲ, ਮਨਜੀਤ ਮਾਨ ਬਹਿਬਲਪੁਰ, ਗੈਰੀ ਖ਼ੱਟੜਾ, ਰਿੱਕੀ ਪਟਿਆਲਾ, ਬਲਵੀਰ ਸਿੰਘ ਰਿੰਪਾ, ਹਰਵਿੰਦਰ ਕਾਲਾ, ਵਿੱਕੀ ਮਸਤੀ ਗਰੁੱਪ, ਰਾਜ ਕੁਮਾਰ ਖਨੌੜਾ, ਕੁਲਦੀਪ ਸਿੰਘ ਕੰਗ, ਮਨਦੀਪ ਭਾਦਸੋਂ, ਸੰਨੀ ਸਿਗਲਾ ਨਾਭਾ, ਐਡਵੋਕੇਟ ਹਿਮਾਂਸੂ ਨਾਭਾ, ਪ੍ਰੀਤ ਸਕਰਾਲੀ, ਬਬਲੂ ਸ਼ਰਮਾ, ਗੁਰਦੇਵ ਸਿੰਘ, ਦਿਲਪ੍ਰੀਤ ਸਿੰਘ, ਹਰਵਿੰਦਰ ਸਿੰਘ ਹਨੀ, ਗਗਨਦੀਪ ਸਿੰਘ, ਨਵਜੋਤ ਸਿੰਘ, ਮਨਯੋਧ ਸਿੰਘ ਕੰਜਾਰੀ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜ਼ਰ ਸਨ। ਸਮਾਪਤੀ ’ਤੇ ਵਿੱਕੀ ਡੀ.ਜੇ. ਭਾਦਸੋਂ ਵਲੋਂ ਰੰਗਾਂ-ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਤ ਵਿਚ ਬਰਿੰਦਰ ਬਿੱਟੂ ਵਲੋਂ ਆਏ ਹੋਏ ਦਰਸ਼ਕਾਂ ਅਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਜਰੰਗ ਫਿਜ਼ੀਕਲ ਅਕੈਡਮੀ ਨੇ ਅਥਲੈਟਿਕਸ ਮੁਕਾਬਲੇ ਕਰਵਾਏ ਅਗਲੀ ਖ਼ਬਰ ‘ ਆਪ’ ਦੇ ਆਗੂਆਂ ਵਲੋਂ ਹੈਰੀ ਮੁਖਮੈਲਪੁਰ ਦਾ ਸਨਮਾਨ
Ad Position 24