24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸੜਕ ਹਾਦਸੇ ’ਚ ਅਣਪਛਾਤੇ ਵਿਅਕਤੀ ਦੀ ਮੌਤ

ਰਾਜਪੁਰਾ, 23 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 24-09-2026
ਰਾਜਪੁਰਾ, 23 ਸਤੰਬਰ (ਜੀ.ਪੀ. ਸਿੰਘ)- ਸਥਾਨਕ ਰਾਜਪਰਾ-ਪਟਿਆਲਾ ਬਾਈਪਾਸ ’ਤੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋ ਜਾਣ ’ਤੇ ਥਾਣਾ ਸ਼ਹਿਰੀ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਵੱਖ-ਵੱਖ ਧਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਫਿਰੋਜ਼ ਖਾਨ ਵਾਸੀ ਪਿੰਡ ਖੇੜੀ ਗੰਡਿਆ ਨੇ ਬਿਆਨ ਦਰਜ ਕਰਵਾਏ ਹਨ ਕਿ ਜਦੋਂ ਉਹ ਆਪਣੇ ਘਰ ਪਰਤ ਰਿਹਾ ਸੀ ਤਾਂ ਰਾਜਪੁਰਾ-ਪਟਿਆਲਾ-ਸਰਹਿੰਦ ਬਾਈਪਾਸ ’ਤੇ ਬੇਦੀ ਪੈਲਸ ਨੇੜੇ ਸੜਕ ਕਿਨਾਰੇ ਇਕ ਅਣਪਛਾਤਾ ਵਿਅਕਤੀ ਸੜਕ ਪਾਰ ਕਰਨ ਦੇ ਲਈ ਖੜ੍ਹਾ ਸੀ ਤਾਂ ਇਕ ਤੇਜ਼ ਰਫਤਾਰ ਟੈਂਕਰ ਨੇ ਉਸਨੂੰ ਟੱਕਰ ਮਾਰ ਦਿੱਤੀ ਤੇ ਮੋਕੇ ਤੋਂ ਭੱਜ ਗਿਆ। ਇਸ ਸੜਕ ਹਾਦਸੇ ’ਚ ਉਕਤ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਰਾਜਪੁਰਾ ਦੇ ਮੁਰਦਾਘਰ ’ਚ 72 ਘੰਟਿਆਂ ਦੇ ਲਈ ਪਹਿਚਾਣ ਵਾਸਤੇ ਰੱਖਵਾ ਦਿੱਤਾ ਹੈ। ਥਾਣਾ ਸ਼ਹਿਰੀ ਦੀ ਪੁਲਿਸ ਨੇ ਅਣਪਛਾਤੇ ਟੈਂਕਰ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਜੇਲ੍ਹ ਦੇ ਰਿਹਾਇਸ਼ੀ ਇਲਾਕੇ ਦੀ ਦੀਵਾਰ ਟੱਪਣ ’ਤੇ 4 ਖਿਲਾਫ਼ ਕੇਸ ਦਰਜ ਅਗਲੀ ਖ਼ਬਰ ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਦੂਜੇ ਪੜਾਅ ਸੰਬੰਧੀ ਵਰਕਸ਼ਾਪ ਸ਼ੁਰੂ
Ad Position 24