ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਬਣਾਏ ਸੰਬੰਧ, ਮਾਮਲਾ ਦਰਜ
ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)-ਇਥੋਂ ਦੀ ਰਹਿਣ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸੰਬੰਧ ਬਣਾਉਣ ਦੇ ਮਾਮਲੇ ਵਿਚ ਥਾਣਾ ਬਖਸ਼ੀਵਾਲ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ’ਚ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਸਾਲ 2022 ਵਿਚ ਰਣਜੀਤ ਸਿੰਘ ਨਾਲ ਜਾਣ ਪਛਾਣ ਹੋਈ ਸੀ ਬਾਅਦ ਵਿਚ ਮੁਲਜਮ ਨੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਕਰੀਬ 5 ਸਾਲ ਤੱਕ ਸੰਬੰਧ ਬਣਾਉਂਦਾ ਰਿਹਾ ਅਤੇ ਉਹ ਵੱਖ ਵੱਖ ਥਾਵਾਂ ਉਤੇ ਮਿਲਦੇ ਰਹੇ।
ਪਟਿਆਲਾ, 23 ਸਤੰਬਰ (ਮਨਦੀਪ ਸਿੰਘ ਖਰੌੜ)-ਇਥੋਂ ਦੀ ਰਹਿਣ ਲੜਕੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਸੰਬੰਧ ਬਣਾਉਣ ਦੇ ਮਾਮਲੇ ਵਿਚ ਥਾਣਾ ਬਖਸ਼ੀਵਾਲ ਦੀ ਪੁਲਿਸ ਨੇ ਇਕ ਵਿਅਕਤੀ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਉਕਤ ਸ਼ਿਕਾਇਤ ’ਚ ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਸਾਲ 2022 ਵਿਚ ਰਣਜੀਤ ਸਿੰਘ ਨਾਲ ਜਾਣ ਪਛਾਣ ਹੋਈ ਸੀ ਬਾਅਦ ਵਿਚ ਮੁਲਜਮ ਨੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਕਰੀਬ 5 ਸਾਲ ਤੱਕ ਸੰਬੰਧ ਬਣਾਉਂਦਾ ਰਿਹਾ ਅਤੇ ਉਹ ਵੱਖ ਵੱਖ ਥਾਵਾਂ ਉਤੇ ਮਿਲਦੇ ਰਹੇ। ਜਦੋਂ ਉਸ ਨੇ ਮੁਲਜਮ ਨੂੰ ਵਿਆਹ ਕਰਵਾਉਣ ਲਈ ਕਿਹਾ ਤਾਂ ਉਹ ਹਮੇਸ਼ਾ ਲਾਰੇ ਲਗਾਉਂਦਾ ਰਿਹਾ ਅਤੇ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ। ਇਸ ਮਾਮਲੇ ਦੀ ਪੜਤਾਲ ਕਰਨ ਤੋਂ ਬਾਅਦ ਉਕਤ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।