27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਨਾਭਾ ’ਚ ‘ਮਾਵਾਂ ਧੀਆਂ ਨੂੰ ਇਨਸਾਫ ਦਿਵਾਉ, ਪੰਜਾਬ ਬਚਾਓ’ ਸਮਾਗਮ

ਨਾਭਾ, 26 ਸਤੰਬਰ (ਵਰਿੰਦਰ ਵਰਮਾ)-ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਨਾਭਾ ਦੇ ਵਿਸ਼ਕਰਮਾ ਭਵਨ ਵਿਖੇ ਦੀ ਮਾਵਾਂ ਧੀਆਂ ਨੂੰ ਇਨਸਾਫ ਦਿਵਾਉ, ਪੰਜਾਬ ਬਚਾਓ ਸਮਾਗਮ ਵਿਚ ਹਿੱਸਾ ਲਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਹਿਲਾਵਾਂ ਪਹੁੰਚੀਆਂ।

Ad Position 21
No active advertisement
ਅਜੀਤ ਡੈਸਕ 27-09-2026
ਨਾਭਾ, 26 ਸਤੰਬਰ (ਵਰਿੰਦਰ ਵਰਮਾ)-ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਅੱਜ ਨਾਭਾ ਦੇ ਵਿਸ਼ਕਰਮਾ ਭਵਨ ਵਿਖੇ ਦੀ ਮਾਵਾਂ ਧੀਆਂ ਨੂੰ ਇਨਸਾਫ ਦਿਵਾਉ, ਪੰਜਾਬ ਬਚਾਓ ਸਮਾਗਮ ਵਿਚ ਹਿੱਸਾ ਲਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਮਹਿਲਾਵਾਂ ਪਹੁੰਚੀਆਂ। ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਵਿਚ ਮਹਿਲਾਵਾਂ ਨੂੰ ਸੱਦਾ ਦਿੱਤਾ ਗਿਆ ਕਿ ਪੰਜਾਬ ਨੂੰ ਬਚਾਉਣ ਲਈ ਇਸ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਲਦਾ ਕਰੋ। ਇਸ ਮੌਕੇ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਬਚਾਓ ਲਈ ਆਪਣੀ ਹੱਥਾਂ ਦੇ ਨਿਸ਼ਾਨ ਰਾਹੀ ਪੰਜਾਬ ਦੀ ਮਹਿਲਾਵਾਂ ਨੂੰ ਸੱਦਾ ਦਿੱਤਾ ਕਿ ਇੱਕਜੁੱਟਤਾ ਦੇ ਨਾਲ ਮਹਿਲਾਵਾਂ ਨੂੰ ਇਕੱਠੇ ਹੋ ਕੇ ਨਸ਼ਿਆਂ ਦੀ ਦਲ-ਦਲ ਵਿਚੋਂ ਪੰਜਾਬ ਨੂੰ ਬਚਾਓ। ਇਸ ਮੌਕੇ ਬਹੁਤ ਸਾਰੇ ਅਜਿਹੇ ਪਰਿਵਾਰ ਅਤੇ ਮਹਿਲਾਵਾਂ ਨਾਲ ਹਰਸਿਮਰਤ ਕੌਰ ਬਾਦਲ ਨੇ ਮੁਲਾਕਾਤ ਕੀਤੀ। ਜਿਨ੍ਹਾਂ ਦੇ ਪਰਿਵਾਰਿਕ ਮੈਂਬਰ ਨਸ਼ਿਆਂ ਕਰਕੇ ਜ਼ਿੰਦਗੀ ਖੋ ਚੁੱਕੇ ਹਨ। ਕੁਝ ਦਿਨ ਪਹਿਲਾਂ ਕੁਝ ਨਸ਼ੇੜੀ ਲੁਟੇਰਿਆਂ ਵਲੋਂ ਨਾਭਾ ਦੇ ਪਿੰਡ ਬੋੜਾ ਕਲਾ ਦੀ ਚਾਰ ਸਾਲ ਦੀ ਮਾਸੂਮ ਬੱਚੀ ਦੇ ਗੱਲ ਦੇ ਉੱਪਰ ਹਮਲਾ ਹਮਲਾ ਕੀਤਾ ਗਿਆ ਸੀ ਜਿਸ ਪਰਿਵਾਰ ਨੂੰ ਵੀ ਹਰਸਿਮਰਤ ਕੌਰ ਬਾਦਲ ਨੇ ਮਿਲ ਕੇ ਇਨਸਾਫ ਦਵਾਉਣ ਲਈ ਸਰਕਾਰ ਦੀ ਆਲੋਚਨਾ ਕੀਤੀ। ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕਰਨ ਲਈ ਮਹਿਲਾਵਾਂ ਵਿਚ ਕਾਫੀ ਉਤਸਾਹ ਨਜ਼ਰ ਆਇਆ। ਇਸ ਮੌਕੇ ਸਮਾਗਮ ਦੀ ਅਗਵਾਈ ਕਰ ਰਹੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਅਤੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਅੱਜ ਦੇ ਸਮਾਗਮ ਤੋਂ ਬਾਅਦ ਸਪਸ਼ਟ ਹੋ ਗਿਆ ਕਿ ਪੰਜਾਬ ਦੀ ਮਹਿਲਾਵਾਂ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੀਆਂ ਹਨ ਤੇ ਹਰਸਿਮਰਤ ਕੌਰ ਬਾਦਲ ਵਲੋਂ ‘ਮਾਵਾਂ ਧੀਆਂ ਨੂੰ ਇਨਸਾਫ ਦਵਾਓ ਪੰਜਾਬ ਬਚਾਓ’ ਮੁਹਿੰਮ ਪੰਜਾਬ ਦੀ ਮਹਿਲਾਵਾਂ ਨੂੰ ਇਸ ਸਰਕਾਰ ਨੂੰ ਭਜਾਉਣ ਦਾ ਸੱਦਾ ਦਿੰਦੀਆਂ ਇਸ ਸਮਾਗਮ ਵਿਚ ਪਹੁੰਚੀਆਂ ਮਹਿਲਾਵਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅੱਜ ਪੰਜਾਬ ਵਿਚ ਮਹਿਲਾਵਾਂ ਆਪਣੇ ਪਰਿਵਾਰਿਕ ਮੈਂਬਰਾਂ ਦੀ ਨਸ਼ੇ ਵਿਚ ਫਸਣ ਕਰਕੇ ਬਹੁਤ ਪਰੇਸ਼ਾਨ ਹਨ ਜਿਸ ਤੋਂ ਹੁਣ ਉਹ ਛੁਟਕਾਰਾ ਚਾਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਜ਼ਾਰ 1500 ਦੇ ਕੇ ਮਹਿਲਾਵਾਂ ਨੂੰ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਪੰਜਾਬ ਦੀ ਮਹਿਲਾਵਾਂ ਪੈਸਿਆਂ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ। ਇਸ ਮੌਕੇ ਜਸਪਾਲ ਕੌਰ ਲਾਲਕਾ, ਸਿਮਰਨ ਕੌਰ ਲਾਲਕਾ, ਹਰਦੀਪ ਕੌਰ ਐਸ.ਜੀ.ਪੀ.ਸੀ. ਮੈਂਬਰ, ਬਲਤੇਜ ਖੋਖ, ਬੱਬਲੂ ਖੌਰਾ, ਜਰਨਲ ਕੌਂਸਲ ਮੈਂਬਰ ਜੱਸਾ ਖੋਖ਼, ਵਪਾਰ ਵਿੰਗ ਪ੍ਰਧਾਨ ਨਰੇਸ਼ ਗਰਗ, ਬਲਾਕ ਸੰਮਤੀ ਮੈਂਬਰ ਸੰਜੀਵ ਸ਼ਰਮਾ, ਵਰੁਣ ਜੈਨ, ਜੋਗੀ ਨਾਨੋਂਕੀ, ਰਵਿੰਦਰ ਸ਼ਰਮਾ ਸਾਬਕਾ ਟਰੱਕ ਯੂਨੀਅਨ ਪ੍ਰਧਾਨ, ਬੱਬਲੂ ਚੋਹਾਨ, ਗੁਰਦੀਪ ਸਿੰਘ ਜਿੰਦਲਪੁਰ, ਬਹਾਦਰ ਸਿੰਘ, ਹਰਜੀਤ ਸਿੰਘ, ਹਰਚਰਨ ਸਿੰਘ, ਜਸਪਾਲ ਸਿੰਘ, ਸਾਹਿਬ ਸਿੰਘ, ਬਲਕਾਰ ਸਿੰਘ, ਜਗਰੂਪ ਸਿੰਘ, ਗੁਰਬੀਕਸ਼ ਨਰਨਾਣਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਬਾਹਰ ਪੰਜਾਬ ਕਾਂਗਰਸ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ, ਚੋਣ ਕਮਿਸ਼ਨਰ ਦਾ ਫੂਕਿਆ ਪੁਤਲਾ ਅਗਲੀ ਖ਼ਬਰ ਨਾਭਾ ਪੁਲਿਸ ਨੇ ਚਲਾਈ ਪਿੰਡਾਂ ’ਚ ਤਲਾਸ਼ੀ ਮੁਹਿੰਮ
Ad Position 24