27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਰਾਜਪੁਰਾ ਵਿਖੇ 10 ਨੂੰ ਲਗਾਇਆ ਜਾਵੇਗਾ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ

ਰਾਜਪੁਰਾ, 26 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 27-09-2026
ਰਾਜਪੁਰਾ, 26 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ ਇੰਡੀਪੈਂਡੈਂਟ ਸਕੂਲਜ਼ ਵੈੱਲਫੇਅਰ ਐਸੋਸੀਏਸ਼ਨ ਰਾਜਪੁਰਾ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਦੇ ਸਹਿਯੋਗ ਨਾਲ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਐਸੋਸੀਏਸ਼ਨ ਦੇ ਚੇਅਰਮੈਨ ਤਰਸੇਮ ਜੋਸ਼ੀ, ਪ੍ਰਧਾਨ ਓ.ਪੀ. ਅਰੋੜਾ ਅਤੇ ਜਨਰਲ ਸਕੱਤਰ ਸੰਦੀਪ ਮਹਿਤਾ ਦੀ ਦੇਖ-ਰੇਖ ’ਚ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਕੈਂਸਰ ਦੀ ਮੁੱਢਲੀ ਜਾਂਚ, ਲੱਛਣਾਂ ਦੀ ਪਛਾਣ ਅਤੇ ਸਮੇਂ ਸਿਰ ਡਾਕਟਰੀ ਸਲਾਹ ਪ੍ਰਤੀ ਜਾਗਰੂਕ ਕਰਨਾ ਹੈ। ਇਹ ਕੈਂਪ 10 ਅਕਤੂਬਰ ਨੂੰ ਸਥਾਨਕ ਰੋਟਰੀ ਕਲੱਬ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਦੌਰਾਨ ਲੋਕਾਂ ਲਈ ਕੈਂਸਰ ਅਵੇਅਰਨੈੱਸ ਲੈਕਚਰ ਅਤੇ ਭਾਸ਼ਣ, ਸ਼ੂਗਰ ਅਤੇ ਬੀ.ਪੀ. ਦੀ ਜਾਂਚ, ਡਾਕਟਰੀ ਜਾਂਚ ਅਤੇ ਸਲਾਹ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੀਅਰ ਟੈੱਸਟ, ਬੱਚਿਆਂ ਦੇ ਗਲੈਂਡਾਂ ਦੀ ਜਾਂਚ, ਬਲੱਡ ਕੈਂਸਰ ਦੀ ਜਾਂਚ, ਮੂੰਹ ਅਤੇ ਗਲੇ ਦੀ ਜਾਂਚ, ਹੱਡੀਆਂ ਦੀ ਜਾਂਚ ਕੀਤੀ ਜਾਵੇਗੀ ਮਰੀਜ਼ਾਂ ਨੂੰ ਸਹੀ ਸਲਾਹ ਅਤੇ ਜਨਰਲ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ। ਐਸੋਸੀਏਸ਼ਨ ਦੇ ਪ੍ਰਬੰਧਕਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਮੁਫ਼ਤ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਜਾਂਚ ਲਈ ਪ੍ਰੇਰਿਤ ਕਰਨ। ਸੰਸਥਾ ਨੇ ਕਿਹਾ ਕਿ ਕੈਂਸਰ ਪ੍ਰਤੀ ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਇਸ ਬਿਮਾਰੀ ਨਾਲ ਲੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਜਸ਼ਨ ਦੇ ਕਤਲ ਮਾਮਲੇ ’ਚ ਨਵਾਂ ਮੋੜ- ਸਨੌਰ ’ਚ ਜਸ਼ਨ ਵਿਰਕ ਕਤਲ ਕੇਸ ਮੁੜ ਚਰਚਾ ’ਚ, ਪੁਲਿਸ ਅਗਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਦੇ ਵਿਦਿਆਰਥੀ ਪਰਮਪ੍ਰੀਤ ਸਿੰਘ ਨੇ ਸੂਬਾ ਪੱਧਰੀ ਹੈਂਡਬਾਲ ’ਚ ਜਿੱਤਿਆ ਸੋਨ ਤਗਮਾ
Ad Position 24