27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਪੁਰਾਣਾ ਰਾਜਪੁਰਾ ’ਚ ਕਾਂਗਰਸ ਦੀ ਬੈਠਕ ਨੇ ਰੈਲੀ ਦਾ ਰੂਪ ਧਾਰਿਆ

ਰਾਜਪੁਰਾ, 27 ਸਤੰਬਰ (ਜੀ. ਪੀ.

Ad Position 21
No active advertisement
ਅਜੀਤ ਡੈਸਕ 28-09-2026
ਰਾਜਪੁਰਾ, 27 ਸਤੰਬਰ (ਜੀ.ਪੀ. ਸਿੰਘ)- ਲੰਘੀ ਰਾਤ ਪੁਰਾਣਾ ਰਾਜਪੁਰਾ ਦੇ ਨਗਰ ਖੇੜਾ ਨਾਲ ਲੱਗਦੇ ਹਾਲ ’ਚ ਕਾਂਗਰਸ ਦੇ ਆਗੂਆਂ ਦੀ ਲਾਮਬੰਦੀ ਰੈਲੀ ਨੇ ਉਦੋਂ ਰੈਲੀ ਦਾ ਰੂਪ ਧਾਰ ਲਿਆ ਜਦੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਰੈਲੀ ਵਿਚ ਆਪ ਮੁਹਾਰੇ ਕਾਂਗਰਸ ਪਾਰਟੀ ਦੇ ਝੰਡੇ ਲੈ ਕੇ ਪਹੁੰਚ ਗਏ। ਇਸ ਮੌਕੇ ਹਰਦਿਆਲ ਸਿੰਘ ਕੰਬੋਜ ਨੇ ਆਪਣੇ ਸੰਬੋਧਨ ’ਚ ਕਿਹਾ ਕਿ ‘ਆਪ’ ਸਰਕਾਰ ਦੇ ਲੰਘੇ ਕਰੀਬ ਸਾਢੇ 4 ਸਾਲਾਂ ’ਚ ਹਲਕਾ ਰਾਜਪੁਰਾ ’ਚ ਲੁੱਟ-ਖਸੁੱਟ ਤੋਂ ਸਿਵਾਏ ਵਿਕਾਸ ਨਾਂਹ ਦੀ ਕੋਈ ਚੀਜ਼ ਨਹੀਂ ਹੋਈ। ਉਨ੍ਹਾਂ ਕਿਹਾ ਕਿ ਅੱਜ ਹਲਕੇ ਦੇ ਕਿਸੇ ਵੀ ਸਰਕਾਰੀ ਦਫ਼ਤਰ, ਤਹਿਸੀਲ, ਪੁਲਿਸ ਵਿਭਾਗ, ਹਸਪਤਾਲ ਜਾਂ ਕਿਸੇ ਵੀ ਅਦਾਰੇ ’ਚ ਕੰਮ ਪੈਸਾ ਦਿੱਤੇ ਬਿਨਾ ਕੰਮ ਨਹੀਂ ਹੋਣ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆਂ ਕਿ ਹਲਕਾ ਵਿਧਾਇਕਾ ਦੇ ਇਸ਼ਾਰੇ ’ਤੇ ਹੀ ਪੈਸਾ ਲੈ ਕੇ ਕੰਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਰਾਜਪੁਰਾ ਦੀ ਪੁਲਿਸ ਅੱਖਾਂ ਬੰਦ ਕਰਕੇ ਬੈਠੀ ਹੈ ਤੇ ਇਲਾਕੇ ’ਚ ਲੁੱਟਾਂ-ਖੋਹਾਂ, ਚੋਰੀਆਂ, ਚੇਨਾਂ ਝਪਟੀਆਂ ਜਾਣਾ, ਪੁਲਿਸ ਦਾ ਸੱਤਾਧਾਰੀ ਨਜਾਇਜ਼ ਫ਼ਾਇਦਾ ਚੁੱਕ ਕੇ ਝੂਠੇ ਪਰਚੇ ਕਰਵਾਉਣਾ ਆਮ ਜਿਹੀ ਗੱਲ ਹੋ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਫੇਰ ਝੂਠਿਆਂ ਦੀਆਂ ਗੱਲਾਂ ਵਿਚ ਨਾ ਆ ਕੇ ਗ਼ਲਤੀ ਕਰ ਬੈਠਣਾ ਨਹੀਂ ਤਾਂ ਆਉਣ ਵਾਲੇ 5 ਸਾਲਾਂ ’ਚ ਰਾਜਪੁਰਾ ਸ਼ਹਿਰ ਨਰਕ ਬਣ ਕੇ ਰਹਿ ਜਾਵੇਗਾ। ਇਸ ਮੌਕੇ ਗੁਰਿੰਦਰ ਸਿੰਘ ਗੁਰੀ ਚਹਿਲ, ਕੌਂਸਲਰ ਅਮਿੱਤ ਕੁਮਾਰ ਟਿੰਕੂ, ਸੋਹਣ ਲਾਲ ਸੂਦ, ਪਿ੍ਤਪਾਲ ਸਿੰਘ ਨੰਬਰਦਾਰ, ਅਮਰਜੀਤ ਸਿੰਘ ਲਿੰਕਨ, ਅਵਤਾਰ ਸਿੰਘ ਨਲਾਸ, ਵਿਕਾਸ ਜੁਗਨਾ, ਰਜਿੰਦਰ ਸਿੰਘ ਸੁੰਦਰ ਨਗਰ, ਸੁਨੀਲ ਪੁਰੀ, ਮਨਦੀਪ ਸਿੰਘ ਨਲਾਸ ਰੋਡ, ਸੁਖਜੀਤ ਸਿੰਘ ਬੰਟੀ ਸਮੇਤ ਹਜ਼ਾਰਾਂ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡਾ. ਬੀ. ਐਸ. ਸੰਧੂ ਸਕੂਲ ਦੀ ਵਿਦਿਆਰਥਣ ਦੀ ਪਹਿਲੇ ਈਲਾਈਟ ਕਰਾਟੇ ਕੱਪ ’ਚ ਹੋਈ ਜਿੱਤ ਅਗਲੀ ਖ਼ਬਰ ਰਾਜਪੁਰਾ ਵਿਖੇ ‘ਸਵੱਛਤਾ ਹੀ ਸੇਵਾ’ ਮੁਹਿੰਮ ਤਹਿਤ ਵਿਸ਼ੇਸ਼ ਸਫ਼ਾਈ ਮੁਹਿੰਮ
Ad Position 24