29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਸਾਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਗੁਰੂ ਘਰ ਨਾਲ ਜੋੜਨਾ ਚਾਹੀਦਾ ਹੈ- ਕੁਲਵਿੰਦਰ ਸਿੰਘ ਦਾਨੀਪੁਰ

ਸਮਾਣਾ, 29 ਸਤੰਬਰ (ਪ੍ਰੀਤਮ ਸਿੰਘ ਨਾਗੀ)- ਜਿਸ ਪਰਿਵਾਰ ਦੇ ਛੋਟੇ ਬੱਚੇ ਰੋਜ਼ਾਨਾ ਗੁਰੂ ਘਰ ਜਾਂਦੇ ਹਨ ਉਨ੍ਹਾਂ ਦਾ ਘਰ ਸਵਰਗ ਬਣ ਜਾਂਦਾ ਹੈ ਅਜਿਹਾ ਹੋਣ ਨਾਲ ਬੱਚਿਆਂ ਵਿਚ ਸੇਵਾ ਭਾਵਨਾ ਅਤੇ ਪਿਆਰ ਵਧਦਾ ਹੈ। ਮਾਪਿਆਂ ਦਾ ਫਰਜ਼ ਹੈ ਕਿ ਉਹ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ।

Ad Position 21
No active advertisement
ਅਜੀਤ ਡੈਸਕ 30-09-2026
ਸਮਾਣਾ, 29 ਸਤੰਬਰ (ਪ੍ਰੀਤਮ ਸਿੰਘ ਨਾਗੀ)- ਜਿਸ ਪਰਿਵਾਰ ਦੇ ਛੋਟੇ ਬੱਚੇ ਰੋਜ਼ਾਨਾ ਗੁਰੂ ਘਰ ਜਾਂਦੇ ਹਨ ਉਨ੍ਹਾਂ ਦਾ ਘਰ ਸਵਰਗ ਬਣ ਜਾਂਦਾ ਹੈ ਅਜਿਹਾ ਹੋਣ ਨਾਲ ਬੱਚਿਆਂ ਵਿਚ ਸੇਵਾ ਭਾਵਨਾ ਅਤੇ ਪਿਆਰ ਵਧਦਾ ਹੈ। ਮਾਪਿਆਂ ਦਾ ਫਰਜ਼ ਹੈ ਕਿ ਉਹ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ। ਇਹ ਵਿਚਾਰ ਨੇੜੇ ਦੇ ਪਿੰਡ ਦਾਨੀਪੁਰ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਨੇ ਪਿੰਡ ਦਾਨੀਪੁਰ ਵਿਖੇ ਪ੍ਰਬੰਧਕ ਕਮੇਟੀ ਦੀ ਮੀਟਿੰਗ ਸਮੇਂ ਪ੍ਰਗਟ ਕੀਤੇ। ਇਸ ਸਮੇਂ ਹੋਈ ਵਿਚਾਰ ਚਰਚਾ ਵਿਚ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਬੱਚੇ ਛੋਟੀ ਉਮਰ ਵਿਚ ਗੁਰੂ ਘਰ ਨਾਲ ਜੁੜ ਜਾਂਦੇ ਹਨ, ਉਹ ਨਸ਼ਿਆਂ ਅਤੇ ਹੋਰ ਭੈੜੀਆਂ ਆਦਤਾਂ ਦਾ ਸ਼ਿਕਾਰ ਨਹੀਂ ਹੁੰਦੇ। ਕੁਲਵਿੰਦਰ ਸਿੰਘ ਨੇ ਹੋਰਨਾਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੌਧਰਾਂ ਦੇ ਪਿੱਛੇ ਲੱਗ ਕੇ ਗੁਰੂ ਘਰਾਂ ਦੀ ਗਿਣਤੀ ਨਾ ਵਧਾਉਣ ਕਿਉਂਕਿ ਅਕਸਰ ਵੇਖਿਆ ਜਾਂਦਾ ਹੈ ਕਿ ਛੋਟੇ ਛੋਟੇ ਪਿੰਡਾਂ ਵਿਚ ਤਿੰਨ ਤੋਂ ਚਾਰ ਤੱਕ ਗੁਰਦੁਆਰਾ ਸਾਹਿਬ ਵੀ ਬਣ ਚੁੱਕੇ ਹਨ ਅਜਿਹਾ ਹੋਣ ਨਾਲ ਗੁਰੂ ਘਰਾਂ ਵਿਚ ਸੰਗਤ ਦੀ ਆਮਦ ਘੱਟ ਹੋ ਜਾਂਦੀ ਹੈ ਅਤੇ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਨਹੀਂ ਕੀਤੇ ਜਾ ਸਕਦੇ। ਕੁਲਵਿੰਦਰ ਸਿੰਘ ਦਾਨੀਪੁਰ ਨੇ ਕਿਹਾ ਕਿ ਪ੍ਰਬੰਧਕ ਕਮੇਟੀਆਂ ਨੂੰ ਗੁਰੂ ਘਰਾਂ ਵਿਚ ਦਸਤਾਰ ਸਿਖਲਾਈ ਕੈਂਪ, ਸ਼ਬਦ ਕੀਰਤਨ ਦੀ ਸਿਖਲਾਈ ਅਤੇ ਖੇਡ ਕੋਚ ਵੀ ਰੱਖਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਬਿਕਰਮਜੀਤ ਇੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਸਨੌਰ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਭਰਵਾਂ ਸਵਾਗਤ ਅਗਲੀ ਖ਼ਬਰ ਘੱਗਰ ਦਰਿਆ ਦੇ ਪਾਣੀ ਤੇ ਫ਼ੈਕਟਰੀਆਂ ਦੇ ਗੰਦੇ ਪਾਣੀ ਤੋਂ ਲੋਕਾਂ ਨੂੰ ਦਿਵਾਈ ਜਾਵੇਗੀ ਨਿਜਾਤ
Ad Position 24