30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਵਿਦੇਸ਼ਾਂ ਤੇ ਜੇਲ੍ਹਾਂ ’ਚ ਬੈਠੇ ਅਪਰਾਧੀਆਂ ਨਾਲ ਮਿਲ ਕੇ ਅਸਲ੍ਹਾ ਸਪਲਾਈ ਕਰਨ ਵਾਲਾ ਸਾਬਕਾ ਫੌਜੀ ਗ੍ਰਿਫ਼ਤਾਰ

ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)- ਲਾਰੈਂਸ ਬਿਸ਼ਨੋਈ ਗੈਂਗ ਦੇ ਭਗੌੜੇ ਜੋ ਕਿ ਵਿਦੇਸ਼ਾਂ ’ਚ ਬੈਠੇ ਹਨ ਤੇ ਜੇਲ੍ਹਾਂ ’ਚ ਬੈਠੇ ਖ਼ਤਰਨਾਕ ਅਪਰਾਧੀਆਂ ਨਾਲ ਤਾਲਮੇਲ ਕਰ ਕੇ ਅਪਰਾਧੀਆਂ ਨੂੰ ਅਸਲਾ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਸੀ. ਆਈ.

Ad Position 21
No active advertisement
ਐਸ.ਐਸ.ਪੀ. ਹਰਮਨਦੀਪ ਸਿੰਘ ਹੰਸ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਨਾਲ ਬੈਠੇ ਹਨ ਸੀ.ਆਈ.ਏ. ਦੇ ਮੁਖੀ ਸਿਮਰਨਜੀਤ ਸਿੰਘ ਸ਼ੇਰਗਿੱਲ। ਤਸਵੀਰ : ਪ੍ਰਭਨੂਰ ਸਿੰਘ 30-09-2026
ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)- ਲਾਰੈਂਸ ਬਿਸ਼ਨੋਈ ਗੈਂਗ ਦੇ ਭਗੌੜੇ ਜੋ ਕਿ ਵਿਦੇਸ਼ਾਂ ’ਚ ਬੈਠੇ ਹਨ ਤੇ ਜੇਲ੍ਹਾਂ ’ਚ ਬੈਠੇ ਖ਼ਤਰਨਾਕ ਅਪਰਾਧੀਆਂ ਨਾਲ ਤਾਲਮੇਲ ਕਰ ਕੇ ਅਪਰਾਧੀਆਂ ਨੂੰ ਅਸਲਾ ਮੁਹੱਈਆ ਕਰਵਾਉਣ ਦੇ ਮਾਮਲੇ ’ਚ ਸੀ.ਆਈ.ਏ. ਪਟਿਆਲਾ ਦੇ ਮੁਖੀ ਸਿਮਰਨਜੀਤ ਸਿੰਘ ਸ਼ੇਰਗਿੱਲ ਦੀ ਟੀਮ ਨੇ ਥਾਣਾ ਅਰਬਨ ਅਸਟੇਟ ਦੇ ਇਲਾਕੇ ’ਚੋਂ ਸਾਬਕਾ ਫੌਜੀ ਨੂੰ ਉਸ ਦੇ ਸਾਥੀ ਸਮੇਤ ਗਿ੍ਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਤੋਂ 7 ਪਿਸਟਲ ਤੇ ਰੌਂਦ ਬਰਾਮਦ ਹੋਏ ਹਨ। ਜਿਨ੍ਹਾਂ ਦੀ ਪਹਿਚਾਣ ਤੇਜਿੰਦਰ ਸਿੰਘ ਫੌਜੀ ਅਤੇ ਰਾਹੁਲ ਵਾਸੀਅਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ ਐਸ. ਐਸ. ਪੀ. ਹਰਮਨਦੀਪ ਸਿੰਘ ਹੰਸ ਨੇ ਪੱਤਰਕਾਰਾਂ ਨੂੰ ਦਸਿਆ ਕਿ ਤੇਜਿੰਦਰ ਸਿੰਘ ਫੌਜੀ ਇਕ ਪੇਸ਼ਾਵਰ ਮੁਲਜ਼ਮ ਹੈ ਤੇ ਇਹ ਭਾਰਤੀ ਫੌਜ ’ਚ ਸਿਪਾਹੀ ਦੀ ਨੌਕਰੀ ਕਰਦਾ ਸੀ ਤੇ ਇਸ ਦੇ ਅਪਰਾਧਿਕ ਪਿਛੋਕੜ ਕਾਰਨ ਫੌਜ ਨੇ ਇਸ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਹੋਇਆ ਹੈ। ਉਸ ਦੇ ਖ਼ਿਲਾਫ਼ 10 ਮੁਕੱਦਮੇ ਪਟਿਆਲਾ ਜ਼ਿਲ੍ਹੇ ’ਚ ਵੱਖ-ਵੱਖ ਥਾਣਿਆਂ ’ਚ ਦਰਜ ਹਨ। 2 022 ’ ਚ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਬੱਡੀ ਖਿਡਾਰੀ ਧਰਮਿੰਦਰ ਭਿੰਦਾ ਦਾ ਯੂਨੀਵਰਸਿਟੀ ਦੇ ਬਾਹਰ ਕਤਲ ਕਰ ਦਿੱਤਾ ਸੀ। ਇਸ ਕੇਸ ’ਚੋਂ ਉਹ ਮਈ 2026 ਨੂੰ ਜ਼ਮਾਨਤ ’ਤੇ ਆਇਆ ਸੀ। ਮੁੱਢਲੀ ਪੁੱਛ ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਭਿੰਦੇ ਦਾ ਬਿਸ਼ਨੋਈ ਗੈਂਗ ਦੇ ਭਗੌੜੇ ਜੋ ਕਿ ਹੁਣ ਵਿਦੇਸ਼ਾਂ ’ਚ ਰਹਿੰਦੇ ਹਨ ਤੇ ਇਹ ਉਨ੍ਹਾਂ ਦੇ ਸੰਪਰਕ ’ਚ ਹੈ। ਇਸ ਦੇ ਨਾਲ ਹੀ ਅਪਰਾਧੀਆਂ ਨਾਲ ਤਾਲਮੇਲ ਕਰ ਕੇ ਇਹ 7 ਪਿਸਟਲ ਪੰਜਾਬ ’ਚ ਲੈ ਕੇ ਆਇਆ ਸੀ। ਇਹ ਹਥਿਆਰ ਮੁਲਜ਼ਮ ਨੇ ਅੱਗੇ ਕਿਸ ਨੂੰ ਸਪਲਾਈ ਕਰਨੇ ਸੀ ਤੇ ਉਨ੍ਹਾਂ ਨੇ ਪਿਸਟਲ ਕਿਸ ਵਾਰਦਾਤ ਲਈ ਵਰਤਣੇ ਸੀ ਇਸ ਸੰਬੰਧੀ ਹਾਲੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁੱਛ ਪੜਤਾਲ ਪੂਰੀ ਹੋਣ ਤੋਂ ਬਾਅਦ ਹੀ ਇਸ ਕੇਸ ਸੰਬੰਧੀ ਹੋਰ ਕੁਝ ਦਸਿਆ ਜਾ ਸਕਦਾ ਹੈ। ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਔਰਤ ਕਾਬੂ ਅਗਲੀ ਖ਼ਬਰ ਬਿਕਰਮਜੀਤ ਇੰਦਰ ਸਿੰਘ ਚਾਹਲ ਦੀ ਅਗਵਾਈ ਹੇਠ ਸਨੌਰ ’ਚ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਭਰਵਾਂ ਸਵਾਗਤ
Ad Position 24