ਫ਼ੋਨ ਕੀਤਾ ਹੈਕ, 17 ਲੱਖ ਖਾਤੇ ’ਚੋਂ ਉੱਡੇ
ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)-ਅੱਜ ਦੇ ਆਧੁਨਿਕ ਯੁੱਗ ਵਿਚ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਆਦਿ ਤੇ ਹੋਰ ਕਾਗ਼ਜ਼ਾਤ ਬੈਂਕ ਖਾਤਿਆਂ ਨਾਲ ਜੁੜੇ ਹੋਣ ਕਾਰਨ ਹਰ ਇਕ ਵਿਅਕਤੀ ਨੂੰ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਆਨਲਾਈਨ ਚੋਰ ਉਨ੍ਹਾਂ ਨਾਲ ਠੱਗੀ ਨਾ ਕਰ ਲਵੇ, ਪਰ ਕਈ ਕੇਸਾਂ ’ਚ ਅਜਿਹਾ ਵਾਪਰ ਵੀ ਰਿਹਾ ਹੈ। ਅਜਿਹੇ ਹੀ ਸਿਲਸਿਲੇ ਤਹਿਤ ਪਟਿਆਲਾ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਮੋਬਾਈਲ ਹੈੱਕ ਕਰ ਕੇ ਕਿਸੇ ਨੇ 17 ਲੱਖ ਰੁਪਏ ਦੀ ਠੱਗੀ ਮਾਰ ਲਈ।
ਪਟਿਆਲਾ, 29 ਸਤੰਬਰ (ਮਨਦੀਪ ਸਿੰਘ ਖਰੌੜ)-ਅੱਜ ਦੇ ਆਧੁਨਿਕ ਯੁੱਗ ਵਿਚ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਆਦਿ ਤੇ ਹੋਰ ਕਾਗ਼ਜ਼ਾਤ ਬੈਂਕ ਖਾਤਿਆਂ ਨਾਲ ਜੁੜੇ ਹੋਣ ਕਾਰਨ ਹਰ ਇਕ ਵਿਅਕਤੀ ਨੂੰ ਇਹ ਡਰ ਬਣਿਆ ਰਹਿੰਦਾ ਹੈ ਕਿ ਕਿਤੇ ਕੋਈ ਆਨਲਾਈਨ ਚੋਰ ਉਨ੍ਹਾਂ ਨਾਲ ਠੱਗੀ ਨਾ ਕਰ ਲਵੇ, ਪਰ ਕਈ ਕੇਸਾਂ ’ਚ ਅਜਿਹਾ ਵਾਪਰ ਵੀ ਰਿਹਾ ਹੈ। ਅਜਿਹੇ ਹੀ ਸਿਲਸਿਲੇ ਤਹਿਤ ਪਟਿਆਲਾ ਦੇ ਰਹਿਣ ਵਾਲੇ ਇਕ ਵਿਅਕਤੀ ਦਾ ਮੋਬਾਈਲ ਹੈੱਕ ਕਰ ਕੇ ਕਿਸੇ ਨੇ 17 ਲੱਖ ਰੁਪਏ ਦੀ ਠੱਗੀ ਮਾਰ ਲਈ। ਇਸ ਸੰਬੰਧੀ ਪੀੜਤ ਮੌਰ ਧਵੱਜ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਨੇ ਉਸ ਦਾ ਮੋਬਾਈਲ ਹੈੱਕ ਕਰ ਕੇ ਉਸ ਦੇ ਖਾਤੇ ’ਚੋਂ 17 ਲੱਖ ਰੁਪਏ ਉਡਾ ਲਏ ਤੇ ਉਨ੍ਹਾਂ ਨੂੰ ਪਤਾ ਵੀ ਨਹੀਂ ਲੱਗਿਆ। ਜਿਸ ਆਧਾਰ ’ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਆਪਣੇ ਮੋਬਾਈਲ ’ਚ ਕਈ ਵਾਰ ਅਸੀਂ ਬੇਲੋੜੇ ਐਪ ਡਾਊਨਲੋਡ ਕਰਦੇ ਰਹਿੰਦੇ ਹਾਂ ਜਿਸ ਕਾਰਨ ਸਾਡੀਆਂ ਕਈ ਪਰਮਿਸ਼ਨਾਂ ਜਿਵੇਂ ਮਾਈਕ, ਕੈਮਰਾ ਅਤੇ ਹੋਰ ਅਸੀਂ ਆਪਣੇ ਆਪ ਹੀ ਉਸ ਐਪ ਨੂੰ ਵਰਤਣ ਜਾਂ ਦੇਖਣ ਦੀ ਆਗਿਆ ਦੇ ਦਿੰਦੇ ਹਾਂ। ਇਸ ਕਰ ਕੇ ਸਾਈਬਰ ਚੋਰ ਅਜਿਹੀਆਂ ਐਪਾਂ ਰਾਹੀਂ ਅਸਿੱਧੇ ਤੌਰ ’ਤੇ ਸਾਡੇ ਫ਼ੋਨ ’ਚ ਦਾਖਲ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਾਡੇ ਬੈਂਕ ਖਾਤਿਆਂ ਅਤੇ ਓ.ਟੀ.ਪੀ. ਦਾ ਪਤਾ ਲੱਗ ਜਾਂਦਾ ਹੈ ਤੇ ਕਈ ਵਾਰ ਉਹ ਅਜਿਹੇ ਕਿ ਭੇਜਦੇ ਹਨ ਜਦੋਂ ਉਸ ਨੂੰ ਖੋਲ੍ਹਦੇ ਹਾਂ ਤਾਂ ਸਾਡਾ ਫ਼ੋਨ ਦੂਸਰੇ ਦੇ ਹੱਥ ’ਚ ਚਲਾ ਜਾਂਦਾ ਹੈ। ਜਿਸ ਦੀ ਵਰਤੋਂ ਕਰ ਕੇ ਉਹ ਸਾਡੇ ਬੈਂਕ ਦੇ ਖਾਤੇ ਵਿਚੋਂ ਪੈਸੇ ਉਡਾ ਲੈਂਦੇ ਹਨ। ਇਸ ਸੰਬੰਧੀ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ।