30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰੂਰਲ ਯੂਥ ਸਪੋਰਟਸ ਕਲੱਬ ਭਾਦਸੋਂ ਦੀ ਮੀਟਿੰਗ ਹੋਈ

ਭਾਦਸੋਂ, 29 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਰੂਰਲ ਯੂਥ ਸਪੋਰਟਸ ਕਲੱਬ ਭਾਦਸੋਂ ਦੀ ਮੀਟਿੰਗ ਸਰਪ੍ਰਸਤ ਦਰਸ਼ਨ ਸਿੰਘ ਧਾਰਨੀ ਤੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਹੋਈ। ਇਸ ਮੌਕੇ ਕਲੱਬ ਮੈਂਬਰਾਂ ਅਤੇ ਆਗੂਆਂ ਵਲੋਂ ਵਿਚਾਰ ਚਰਚਾ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 30-09-2026
ਭਾਦਸੋਂ, 29 ਸਤੰਬਰ (ਗੁਰਬਖਸ਼ ਸਿੰਘ ਵੜੈਚ)-ਰੂਰਲ ਯੂਥ ਸਪੋਰਟਸ ਕਲੱਬ ਭਾਦਸੋਂ ਦੀ ਮੀਟਿੰਗ ਸਰਪ੍ਰਸਤ ਦਰਸ਼ਨ ਸਿੰਘ ਧਾਰਨੀ ਤੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਹੋਈ। ਇਸ ਮੌਕੇ ਕਲੱਬ ਮੈਂਬਰਾਂ ਅਤੇ ਆਗੂਆਂ ਵਲੋਂ ਵਿਚਾਰ ਚਰਚਾ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਪ੍ਰਮੁੱਖ ਆਗੂਆਂ ਨੇ ਦੱਸਿਆ ਕਿ 1 ਨਵੰਬਰ ਨੂੰ ਭਾਦਸੋਂ ਵਿਖੇ ਇਕ ਦਿਨਾਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਨਾਮੀ ਕਬੱਡੀ ਖਿਡਾਰੀ ਅਤੇ ਟੀਮਾਂ ਇਸ ਟੂਰਨਾਮੈਂਟ ਵਿਚ ਹਿੱਸ ਲੈਣਗੀਆਂ। ਉਨ੍ਹਾਂ ਦੱਸਿਆ ਕਿ ਕਬੱਡੀ ਕੱਪ ’ਚ ਜਿੱਤਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਅਤੇ ਦੂਜੇ ਨੰਬਰ ’ਤੇ ਆਉਣ ਵਾਲੀ ਟੀਮ ਨੂੰ 41 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ 21 -21 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਪੁਖਤਾ ਪ੍ਰਬੰਧਾਂ ਸੰਬੰਧੀ ਅੱਜ ਮੀਟਿੰਗ ਵਿਚ ਵਿਚਾਰ ਚਰਚਾ ਕੀਤੀ ਗਈ ਤਾਂ ਜੋ ਟੂਰਨਾਮੈਂਟ ਵਿਚ ਕੋਈ ਸਮੱਸਿਆ ਨਾ ਆ ਸਕੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਮੀਤ ਪ੍ਰਧਾਨ ਦਪਿੰਦਰ ਸਿੰਘ ਭਾਦਸੋਂ, ਮੀਤ ਪ੍ਰਧਾਨ ਚੈਨੀ ਸਹੋਲੀ, ਅਜਮੀਲ ਖਾਂ, ਜਨਰਲ ਸਕੱਤਰ ਅਮਰਿੰਦਰ ਸਿੰਘ ਰਾਜਾ ਸੰਧੂ ਸਹਾਇਕ ਸਕੱਤਰ, ਖਜ਼ਾਨਚੀ ਸੋਨਾ ਜੱਟ ਧਾਲੀਵਾਲ, ਪ੍ਰੈੱਸ ਸਕੱਤਰ ਰੂਬੀ ਭਾਦਸੋਂ, ਪ੍ਰਚਾਰ ਸਕੱਤਰ ਹੈਰੀ ਟਿਵਾਣਾ, ਸਕੱਤਰ ਪਵਿੱਤਰ ਸਿੰਘ, ਸਲਾਹਕਾਰ/ਖਜ਼ਾਨਚੀ ਨੋਨਾ, ਮੋਠਾ ਭਾਦਸੋਂ, ਯਾਦਵਿੰਦਰ ਸਿੰਘ ਲਾਡੀ ਖੱਟੜਾ ਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥੀ ਕਲਿਆਣ ਪ੍ਰੀਸ਼ਦ ਨੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਅਗਲੀ ਖ਼ਬਰ ਨਾਭਾ ਜ਼ੋਨਲ ਅਥਲੈਟਿਕ ਵਿਚ ਜੀ. ਬੀ. ਆਈ. ਸਕੂਲ ਪਹਿਲੇ ਸਥਾਨ ’ਤੇ ਰਿਹਾ
Ad Position 24