ਐਸ. ਡੀ. ਐਮ. ਵਲੋਂ ਝੋਨੇ ਦੀ ਵਾਢੀ ਤੋਂ ਪਹਿਲਾਂ ਬੇਲਰ ਮਾਲਕਾਂ ਨਾਲ ਮੀਟਿੰਗ
ਪਟਿਆਲਾ, 29 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.
ਪਟਿਆਲਾ, 29 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ. ਡੀ. ਐਮ. ਪਟਿਆਲਾ ਗੁਰਦੇਵ ਸਿੰਘ ਧੰਮ ਵਲੋਂ ਤਹਿਸੀਲ ਪਟਿਆਲਾ ਵਿਚ ਪਰਾਲੀ ਪ੍ਰਬੰਧਨ ਦੇ ਸੁਚੱਜੇ ਪ੍ਰਬੰਧ ਕਰਨ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਹਿੱਤ ਤਹਿਸੀਲ ਪਟਿਆਲਾ ਦੇ ਸਮੂਹ ਬੇਲਰ ਮਾਲਕਾਂ ਅਤੇ ਖੇਤੀਬਾੜੀ ਵਿਭਾਗ ਦੇ ਅਧੀਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ ਕਰਦਿਆਂ ਸਮੂਹ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਵਾਢੀ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਤਹਿ ਕੀਤੇ ਸਮੇਂ ਅਨੁਸਾਰ ਅਤੇ ਸੁਪਰ ਐਸ.ਐਮ.ਐਸ. ਲਗੀ ਕੰਬਾਇਨ ਨਾਲ ਕਰਨ ਤਾਂ ਜ਼ੋ ਪਰਾਲੀ ਨੂੰ ਖੇਤਾਂ ਵਿਚ ਮਿਲਾ ਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਨੇ ਦਸਿਆ ਕਿ ਜਿਹਨਾਂ ਕਿਸਾਨਾਂ ਨੇ ਪਰਾਲੀ ਦੀਆਂ ਗੱਠਾਂ ਬਣਾਉਣੀਆਂ ਹੋਣ ਉਹ ਹੁਣ ਤੋਂ ਹੀ ਖੇਤੀਬਾੜੀ ਵਿਭਾਗ ਅਤੇ ਕੋਆਪ੍ਰੇਟਿਵ ਵਿਭਾਗ ਨਾਲ ਸੰਪਰਕ ਕਰਕੇ ਬੇਲਰ ਦੀ ਮੰਗ ਸਬੰਧੀ ਪਿੰਡ ਦਾ ਵੇਰਵਾ ਦੇ ਸਕਦੇ ਹਨ। ਮੀਟਿੰਗ ਦੌਰਾਨ ਐਸ.ਡੀ.ਐਮ. ਪਟਿਆਲਾ ਨੇ ਤਹਿਸੀਲ ਪਟਿਆਲਾ ਵਿਚ ਜਿਹਨਾਂ ਬੇਲਰ ਮਾਲਕਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਬਸਿਡੀ ਉਪਰ ਬੇਲਰ ਲਏ ਹਨ ਉਹਨਾਂ ਨੂੰ ਕਿਹਾ ਕਿ ਕਿਸਾਨ ਹਿੱਤ ਲਈ ਉਹ ਆਪਣੇ ਬੇਲਰ ਤਹਿਸੀਲ ਪਟਿਆਲਾ ਵਿਚ ਪਹਿਲ ਦੇ ਆਧਾਰ ਤੇ ਚਲਾਉਣਗੇ ਅਤੇ ਜੇਕਰ ਕੋਈ ਵੀ ਬੇਲਰ ਤਹਿਸੀਲ ਪਟਿਆਲਾ ਜਾਂ ਜਿਲ੍ਹਾ ਪਟਿਆਲਾ ਤੋਂ ਬਾਹਰ ਚੱਲਦਾ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਖੇਤੀਬਾੜੀ ਅਫਸਰ ਪਟਿਆਲਾ ਡਾ. ਗੁਰਮੀਤ ਸਿੰਘ ਅਤੇ ਖੇਤੀਬਾੜੀ ਅਫਸਰ ਭੂਨਰਹੇੜੀ ਅਤੇ ਸਨੌਰ ਡਾ. ਮਨਦੀਪ ਸਿੰਘ ਨੂੰ ਇਹਨਾਂ ਬੇਲਰਾਂ ਉਪਰ ਨਿਗਰਾਨੀ ਰੱਖਣ ਲਈ ਬਲਾਕ ਪੱਧਰ ਤੇ ਟੀਮਾਂ ਦਾ ਗਠਨ ਕਰਨ ਲਈ ਕਿਹਾ। ਇਸ ਮੀਟਿੰਗ ਦੌਰਾਨ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਜਸ਼ਨਦੀਪ ਕੌਰ, ਜਸਪਿੰਦਰ ਕੌਰ, ਗਗਨਦੀਪ ਸਿੰਘ, ਹਰਮਨ ਸਿੰਘ, ਬਲਵਿੰਦਰ ਕੌਰ, ਨੇਹਾ ਕਥੂਰੀਆ, ਰਾਜਵੀਰ ਸਿੰਘ ਅਤੇ ਤਹਿਸੀਲ ਪਟਿਆਲਾ ਦੇ ਬੇਲਰ ਮਾਲਕਾਂ ਨੇ ਭਾਗ ਲਿਆ।