29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਲੋਕ ਸੇਵਾ ਤੇ ਮਸਲਿਆਂ ’ਤੇ ਹੋਵੇ ਰਾਜਨੀਤੀ- ਅਮਰਜੀਤ ਸਿੰਘ

ਭੁੱਨਰਹੇੜੀ, 29 ਸਤੰਬਰ (ਧਨਵੰਤ ਸਿੰਘ)- ਜਨ ਜਨਵਾਦੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ‘ਜਾਗਦੇ ਰਹੋ’ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੂੰ ਦਾਅ-ਪੇਚਾਂ ਦੀ ਥਾਂ ਲੋਕ ਸੇਵਾ ਅਤੇ ਮੁੱਦਿਆਂ ਨੂੰ ਸਮਰਪਿਤ ਰਾਜਨੀਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣਾ ਹਰ ਸਿਆਸੀ ਪਾਰਟੀ ਦਾ ਟੀਚਾ ਹੋ ਸਕਦਾ ਹੈ, ਪਰ ਲੋਕਤੰਤਰ ਵਿਚ ਚੋਣੀ ਮੁਕਾਬਲਾ ਨੀਤੀਆਂ, ਕਾਰਗੁਜ਼ਾਰੀ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 30-09-2026
ਭੁੱਨਰਹੇੜੀ, 29 ਸਤੰਬਰ (ਧਨਵੰਤ ਸਿੰਘ)- ਜਨ ਜਨਵਾਦੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਮਰਜੀਤ ਸਿੰਘ ‘ਜਾਗਦੇ ਰਹੋ’ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਨੂੰ ਦਾਅ-ਪੇਚਾਂ ਦੀ ਥਾਂ ਲੋਕ ਸੇਵਾ ਅਤੇ ਮੁੱਦਿਆਂ ਨੂੰ ਸਮਰਪਿਤ ਰਾਜਨੀਤੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣਾ ਹਰ ਸਿਆਸੀ ਪਾਰਟੀ ਦਾ ਟੀਚਾ ਹੋ ਸਕਦਾ ਹੈ, ਪਰ ਲੋਕਤੰਤਰ ਵਿਚ ਚੋਣੀ ਮੁਕਾਬਲਾ ਨੀਤੀਆਂ, ਕਾਰਗੁਜ਼ਾਰੀ ਅਤੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ‘ਸਾਮ, ਦਾਮ, ਦੰਡ, ਭੇਦ’ ਵਰਗੀ ਸਿਆਸੀ ਸ਼ਬਦਾਵਲੀ ਦੀ ਥਾਂ ਸਿਆਸੀ ਧਿਰਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੇ ਕਿਸਾਨ,ਮਜਦੂਰ, ਵਪਾਰੀ, ਰੁਜ਼ਗਾਰ, ਸਿੱਖਿਆ, ਸਿਹਤ, ਨੌਜਵਾਨਾਂ, ਨਸ਼ਿਆਂ ਅਤੇ ਪਿੰਡਾਂ ਦੇ ਵਿਕਾਸ ਲਈ ਕੀ ਰੋਡਮੈਪ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਵੀ ਸਿਆਸੀ ਵਾਅਦਿਆਂ ਅਤੇ ਦਾਅਵਿਆਂ ਦੀ ਪਰਖ ਕਰਨ ਦਾ ਪੂਰਾ ਹੱਕ ਹੈ।ਅਮਰਜੀਤ ਸਿੰਘ ਨੇ ਕਿਹਾ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਆਪਣਾ ਏਜੰਡਾ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਕਾਰਗੁਜ਼ਾਰੀ ਦਾ ਹਿਸਾਬ ਲੋਕਾਂ ਸਾਹਮਣੇ ਰੱਖਣ ਦੀ ਲੋੜ ਹੈ। ਸਿਆਸਤ ਵਿੱਚ ਮੁਕਾਬਲਾ ਤਾਂ ਸੁਭਾਵਿਕ ਹੈ, ਰੁਵਾਇਤੀ ਪਾਰਟੀਆਂ ਸਿਰਫ ਦੁਸ਼ਣਵਾਜੀ ਦੀ ਖੇਡ ਖੇਡ ਰਹੀਆਂ ਹਨ. ਪਰ ਪੰਜਾਬ ਦੇ ਮੁੱਦੇ ਅਤੇ ਲੋਕ ਸਮੱਸਿਆਵਾਂ ਸੰਬੰਧੀ ਨੀਤੀ ਗਾਇਬ ਹੈ। ਰੁਵਾਇਤੀ ਸਿਆਸਤ ਤੋ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ, ਨਵੇਂ ਬਦਲਾਵ ਦੀ ਤਾਂਘ ਹਨ।
Ad Position 22
No active advertisement
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ-2026: ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਬਵਾਸੀਰ, ਫਿਸ਼ਰ ਜਾਂ ਫਿਸਟੁਲਾ ਹਰ ਸਮੱਸਿਆ ਨੂੰ ਬਵਾਸੀਰ ਨਾ ਸਮਝੋ- ਡਾ. ਹਿਤੇਂਦਰ ਸੂਰੀ
Ad Position 24