ਦਿੱਤੂਪੁਰ ਦਾ ਟਿਵਾਣਾ ਕਬੱਡੀ ਕੱਪ 5,6 ਅਤੇ 7 ਨੂੰ- ਚੇਅਰਮੈਨ ਟਿਵਾਣਾ
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)-ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ ਪੰਜ ਦਹਾਕਿਆਂ ਤੋਂ ਲਗਾਤਾਰ ਹੋ ਰਹੇ ਖੇਡ ਮੇਲੇ ਦੇ ਗਹਿਗਚ ਮੁਕਾਬਲੇ ਐਤਕੀਂ ਵੀ ਨੇੜਲੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਕਬੱਡੀ ਕੱਪ ਮੌਕੇ ਵੇਖਣ ਨੂੰ ਮਿਲਣਗੇ। ਇਸ ਵਾਰ ਵੀ ਕਬੱਡੀ ਦਾ ਮਹਾਂਕੁੰਭ 5, 6 ਅਤੇ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਭਾਦਸੋਂ, 29 ਸਤੰਬਰ (ਪ੍ਰਦੀਪ ਦੰਦਰਾਲਾ)-ਸਮੂਹ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਪਿਛਲੇ ਪੰਜ ਦਹਾਕਿਆਂ ਤੋਂ ਲਗਾਤਾਰ ਹੋ ਰਹੇ ਖੇਡ ਮੇਲੇ ਦੇ ਗਹਿਗਚ ਮੁਕਾਬਲੇ ਐਤਕੀਂ ਵੀ ਨੇੜਲੇ ਪਿੰਡ ਦਿੱਤੂਪੁਰ ਜੱਟਾਂ ਵਿਖੇ ਕਬੱਡੀ ਕੱਪ ਮੌਕੇ ਵੇਖਣ ਨੂੰ ਮਿਲਣਗੇ। ਇਸ ਵਾਰ ਵੀ ਕਬੱਡੀ ਦਾ ਮਹਾਂਕੁੰਭ 5, 6 ਅਤੇ 7 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਮਾਰਕੀਟ ਕਮੇਟੀ ਨਾਭਾ ਦੇ ਚੇਅਰਮੈਨ ਅਤੇ ਸਰਪੰਚ ਗੁਰਦੀਪ ਸਿੰਘ ਟਿਵਾਣਾ ਨੇ ਜਾਣਕਾਰੀ ਦੌਰਾਨ ਦੱਸਿਆ ਕਿ 5 ਅਕਤੂਬਰ ਨੂੰ ਵਾਲੀਬਾਲ ਮੁਕਾਬਲੇ ਤੇ 6 ਨੂੰ ਰੱਸਾ ਕੱਸੀ ਦੇ ਜੌਹਰ ਹੋਣਗੇ ਅਤੇ 7 ਅਕਤੂਬਰ ਨੂੰ 70 ਕਿਲੋ ਤੇ ਇੱਕ ਪਿੰਡ ਓਪਨ ਦੀਆਂ ਟੀਮਾਂ ਖਿਤਾਬ ਲਈ ਖੇਡ ਦਾ ਪ੍ਰਦਰਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਓਪਨ ਮੁਕਾਬਲਿਆਂ ਚੋਂ ਫਸਟ ਟੀਮ ਨੂੰ 71000 ਤੇ ਸੈਕਿੰਡ ਟੀਮ ਨੂੰ 51000 ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟਿਵਾਣਾ ਖੇਡ ਮੇਲੇ ਦੌਰਾਨ ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਗਾਇਕ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਨਗੇ।