30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਨੰਬਰਦਾਰ ਯੂਨੀਅਨ ਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਐਸ. ਡੀ. ਐਮ. ਦੇ ਦਫ਼ਤਰ ਅੱਗੇ ਧਰਨਾ

ਨਾਭਾ, 30 ਸਤੰਬਰ (ਵਰਿੰਦਰ ਵਰਮਾ)- ਸੰਯੁਕਤ ਕਿਸਾਨ ਮੋਰਚਾ ਤੇ ਨੰਬਰਦਾਰ ਯੂਨੀਅਨ ਵਲੋਂ ਐਸ. ਡੀ.

Ad Position 21
No active advertisement
ਅਜੀਤ ਡੈਸਕ 01-10-2026
ਨਾਭਾ, 30 ਸਤੰਬਰ (ਵਰਿੰਦਰ ਵਰਮਾ)- ਸੰਯੁਕਤ ਕਿਸਾਨ ਮੋਰਚਾ ਤੇ ਨੰਬਰਦਾਰ ਯੂਨੀਅਨ ਵਲੋਂ ਐਸ. ਡੀ. ਐਮ. ਨਾਭਾ ਦੇ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ, ਕਿਉਕਿ ਕੁਝ ਦਿਨ ਪਹਿਲਾਂ ਹਾਕਮ ਸਿੰਘ ਨੰਬਰਦਾਰ ਪਿੰਡ ਬੋੜਾ ਕਲਾਂ ਦੇ ਬੇਟੇ ਦੀ ਲੁੱਟ ਖੋਹ ਹੋਈ ਸੀ, ਜਿਸ ਦੀ ਪੁਲਿਸ ਵਿਚ ਰਿਪੋਰਟ ਕਰਨ ’ਤੇ ਦੁਬਾਰਾ ਰੋਕ ਕੇ ਹਮਲਾ ਕੀਤਾ ਗਿਆ, ਜਿਸ ਵਿਚ 4 ਸਾਲ ਦੀ ਬੱਚੀ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਹਮਲੇ ਵਿਚ ਬੱਚੀ ਦੇ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜੋ ਕਿ ਪੀ ਜੀ ਆਈ ਚੰਡੀਗੜ੍ਹ ਵਿਖੇ ਜੇਰੇ ਇਲਾਜ ਹੈ ਅਤੇ ਇਸ ਸੰਬੰਧੀ ਸਦਰ ਪੁਲਿਸ ਵਲੋਂ ਹਲੇ ਤੱਕ ਦੋਸ਼ੀਆਂ ਦੀ ਪਹਿਚਾਨ ਨਹੀਂ ਕੀਤੀ ਗਈ। ਧਰਨੇ ਵਿਚ ਨਾਇਬ ਤਹਿਸੀਲਦਾਰ ਜਗਦੀਸ਼ ਸਿੰਘ ਅਤੇ ਐੱਸ ਐੱਚ ਓ ਸਦਰ ਨਾਭਾ ਜਸਪ੍ਰੀਤ ਸਿੰਘ ਕਾਹਲੋ ਨੇ ਪਹੁੰਚ ਕੇ ਵਿਸ਼ਵਾਸ਼ ਦਿਵਾਇਆ ਕਿ ਜਲਦੀ ਹੀ ਮੁਲਜ਼ਮਾ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਪ੍ਰਸ਼ਾਸਨ ਤੇ ਪੁਲਿਸ ਨੂੰ ਦੋ ਦਿਨ ਦੀ ਚੇਤਾਵਨੀ ਦਿੱਤੀ ਜਿਸ ਤੋਂ ਬਾਅਦ ਜੇਕਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ, ਜੇ ਅਸੀਂ ਜਿੰਮੇਵਾਰੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ। ਇਸ ਸੰਬੰਧੀ ਗੱਲ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਨੇ ਕਿਹਾ ਕਿ ਨਾਭਾ ਵਿਖੇ ਲਗਾਤਾਰ ਚੋਰੀ ਤੇ ਲੁੱਟ ਦੀ ਘਟਨਾਵਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮਾਸੂਮ ਬੱਚੀ ਦੇ ਹਮਲੇ ਮਾਮਲੇ ਵਿੱਚ ਵੀ ਪੁਲਿਸ ਨੂੰ ਸੱਚਾਈ ਸਭ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਧਰਨੇ ਵਿਚ ਜਗਪਾਲ ਸਿੰਘ ਉਧਾ ਮਹਿੰਦਰ ਸਿੰਘ ਬਿਨਾਹੇੜੀ, ਜਸਵਿੰਦਰ ਸਿੰਘ ਸਾਲੂਵਾਲ, ਅੱਛਰ ਸਿੰਘ ਭੋਜੋ ਮਾਜਰੀ, ਹਰਮੇਲ ਸਿੰਘ ਤੁੰਗਾਂ, ਗੁਰਮੀਤ ਸਿੰਘ ਛੱਜੂਭੱਟ,ਅਮਨ ਦਿਓਲ, ਅਮਨਦੀਪ ਕੌਰ, ਪਰਮਿੰਦਰ ਸਿੰਘ ਬਨੇਰਾ, ਹਰਪ੍ਰੀਤ ਕੋਰ, ਹਰਵਿੰਦਰ ਸਿੰਘ, ਹਰਪ੍ਰੀਤ ਕੌਰ, ਹਾਕਮ ਸਿੰਘ, ਮਨਮੋਹਨ ਸਿੰਘ ਗੁਣੀਕੇ, ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਨਿਰਮਲ ਸਿੰਘ ਨਰਮਾਣਾ, ਹਰਜੀਤ ਸਿੰਘ ਅਗੋਲ, ਪਰਮਾਤ ਸਿੰਘ ਨਾਭਾ, ਗੁਰਚਰਨ ਸਿੰਘ ਘਾਣੀਵਾਲ, ਸਤਨਾਮ ਸਿੰਘ ਧਨੌਰਾ, ਅਮਰੀਕ ਸਿੰਘ ਕਨਸੂਹਾ, ਕਾਕਾ ਸਿੰਘ ਕੋਟ, ਰਜਿੰਦਰ ਸਿੰਘ, ਅਵਤਾਰ ਸਿੰਘ ਦੋਦਾ, ਪ੍ਰਿਤਪਾਲ ਸਿੰਘ ਢਿੰਗੀ, ਧਰਮਪਾਲ ਸਿੰਘ ਆਦਿ ਸ਼ਾਮਲ ਸਨ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੇ ਆਤਮ ਸਨਮਾਨ ਸੰਮੇਲਨ’ ’ਚ ਗੂੰਜਿਆ ਸਮਾਜਿਕ ਨਿਆਂ ਤੇ ਬਰਾਬਰੀ ਦਾ ਮੁੱਦਾ, ਕੁਲਵਿੰਦਰ ਸਿੰਘ ਅਰਨੋਂ ਨੇ ਕੀਤੀ ਸ਼ਮ... ਅਗਲੀ ਖ਼ਬਰ ‘ ਮਿਸ਼ਨ ਕਲੀਨ ਪਟਿਆਲਾ’ ਤਹਿਤ 13.79 ਟਨ ਕੂੜਾ ਹਟਾਇਆ
Ad Position 24