05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਬਸੰਤਪੁਰਾ ਤੇ ਭੇਡਵਾਲ ਮੰਡੀ ’ਚ ਝੋਨੇ ਦੀ ਲਿਫ਼ਟਿੰਗ ਨਹੀਂ ਹੋਈ ਸ਼ੁਰੂ

ਰਾਜਪੁਰਾ, 4 ਅਕਤੂਬਰ (ਰਣਜੀਤ ਸਿੰਘ)- ਭਾਵੇਂ ਕਿ ਸੂਬੇ ਵਿਚ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹਾਲ ਦੀ ਘੜੀ ਰਾਜਪੁਰਾ ਅਨਾਜ ਮੰਡੀ ਦੇ ਅਧੀਨ ਪੈਂਦੀਆਂ ਬਸੰਤਪੁਰਾ ਤੇ ਭੇਡਵਾਲ ਵਿਚ ਝੋਨੇ ਦੀ ਚੁਕਾਈ ਹਾਲੇ ਤੱਕ ਸ਼ੁਰੂ ਹੀ ਨਹੀਂ ਕੀਤੀ ਗਈ। ਸਾਰਾ ਝੋਨਾ ਹਾਲ ਦੀ ਘੜੀ ਖੁੱਲ੍ਹੇ ਅਸਮਾਨ ਹੇਠ ਪਿਆ ਆਪਣੀ ਚੁਕਾਈ ਦੀ ਉਡੀਕ ਰਿਹਾ ਹੈ ਜਦ ਕਿ ਰਾਜਪੁਰਾ ਮੰਡੀ ਵਿਚ ਝੋਨੇ ਦੀ ਲਿਫ਼ਟਿੰਗ ਸ਼ੁਰੂ ਹੋ ਚੁੱਕੀ ਹੈ।

Ad Position 21
No active advertisement
ਅਜੀਤ ਡੈਸਕ 05-10-2026
ਰਾਜਪੁਰਾ, 4 ਅਕਤੂਬਰ (ਰਣਜੀਤ ਸਿੰਘ)- ਭਾਵੇਂ ਕਿ ਸੂਬੇ ਵਿਚ ਝੋਨੇ ਦੀ ਸਰਕਾਰੀ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਹਾਲ ਦੀ ਘੜੀ ਰਾਜਪੁਰਾ ਅਨਾਜ ਮੰਡੀ ਦੇ ਅਧੀਨ ਪੈਂਦੀਆਂ ਬਸੰਤਪੁਰਾ ਤੇ ਭੇਡਵਾਲ ਵਿਚ ਝੋਨੇ ਦੀ ਚੁਕਾਈ ਹਾਲੇ ਤੱਕ ਸ਼ੁਰੂ ਹੀ ਨਹੀਂ ਕੀਤੀ ਗਈ। ਸਾਰਾ ਝੋਨਾ ਹਾਲ ਦੀ ਘੜੀ ਖੁੱਲ੍ਹੇ ਅਸਮਾਨ ਹੇਠ ਪਿਆ ਆਪਣੀ ਚੁਕਾਈ ਦੀ ਉਡੀਕ ਰਿਹਾ ਹੈ ਜਦ ਕਿ ਰਾਜਪੁਰਾ ਮੰਡੀ ਵਿਚ ਝੋਨੇ ਦੀ ਲਿਫ਼ਟਿੰਗ ਸ਼ੁਰੂ ਹੋ ਚੁੱਕੀ ਹੈ। ਰਾਜਪੁਰਾ ਅਨਾਜ ਮੰਡੀ ਵਿਚ ਅੱਜ ਤੱਕ 195350 ਕੁਵਿੰਟਲ ਝੋਨੇ ਦੀ ਆਮਦ ਹੋ ਗਈ ਹੈ। ਮੰਡੀ ਵਿਚ ਝੋਨਾ ਲੈ ਕੇ ਆਏ ਕਿਸਾਨ ਗੁਲਜ਼ਾਰ ਸਿੰਘ, ਹਰਦੇਵ ਸਿੰਘ, ਪਵਨਪ੍ਰੀਤ ਸਿੰਘ, ਤੇਲੂ ਸਿੰਘ, ਕਾਕਾ ਸਿੰਘ, ਜੈਵੀਰ ਸਿੰਘ, ਹਰਦਮ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਹਾਲੇ ਤਾਂ ਕਿਸਾਨਾਂ ਨੇ ਝੋਨੇ ਦੀ ਵਢਾਈ ਸ਼ੁਰੂ ਹੀ ਕੀਤੀ ਹੈ ਹਾਲੇ ਹੀ ਇਹ ਮੰਡੀ ਵਿਚ ਇਹ ਹਾਲ ਹੋ ਗਿਆ ਹੈ ਕਿਸੇ ਪਾਸੇ ਝੋਨਾ ਸੁੱਟਣ ਦੀ ਥਾਂ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਾਲ ਦੀ ਘੜੀ ਸਰਕਾਰ ਤੇ ਖ਼ਰੀਦ ਏਜੰਸੀਆਂ ਨੇ ਕਿਸਾਨ ਨੂੰ ਰੱਬ ਦੇ ਰਹਿਮ ’ਤੇ ਛੱਡਿਆ ਹੋਇਆ ਮਹਿਸੂਸ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਨਾਲ ਦੀ ਨਾਲ ਲਿਫ਼ਟਿੰਗ ਦੇ ਦਾਅਵੇ ਸਰਕਾਰ ਦੇ ਹਵਾ ਉੱਡਦੇ ਨਜ਼ਰ ਆ ਰਹੇ ਹਨ। ਲਿਫ਼ਟਿੰਗ ਦੀ ਸੁਸਤ ਚਾਲ ਪਿੱਛੇ ਕੀ ਕਾਰਨ ਹੈ ਇਹ ਤਾਂ ਅਧਿਕਾਰੀ ਹੀ ਦੱਸ ਸਕਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੈਕਟਰੀ ਅਮਿਤ ਕੁਮਾਰ ਤੇ ਲੇਖਾਕਾਰ ਜੁਝਾਰ ਸਿੰਘ ਨੇ ਦੱਸਿਆ ਕਿ ਅਨਾਜ ਮੰਡੀ ਵਿਚ ਬੀਤੇ ਸਾਲ 14,30580 ਕੁਵਿੰਟਲ ਝੋਨੇ ਦੀ ਆਮਦ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਰਾਜਪੁਰਾ ਮੰਡੀ ਵਿਚ 187000, ਪਬਰੀ 3950 ਕੁਵਿੰਟਲ, ਬਸੰਤਪੁਰਾ 3500 ਕੁਵਿੰਟਲ ਅਤੇ ਭੇਡਵਾਲ ਵਿਖੇ 900 ਕੁਵਿੰਟਲ ਝੋਨੇ ਦੀ ਆਮਦ ਹੋ ਚੱੁਕੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿਚ ਝੋਨੇ ਸੁੱਕਾ ਲੈ ਕੇ ਆਉਣ। ਜਦੋਂ ਕਿਸਾਨ ਗਿੱਲਾ ਝੋਨਾ ਲੈ ਕੇ ਮੰਡੀ ਆਉਂਦਾ ਹੈ ਤਾਂ ਜ਼ਿਆਦਾ ਨਮੀ ਕਾਰਨ ਖ਼ਰੀਦ ਵਿਚ ਸਮੱਸਿਆ ਆਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਤੱਕ ਕੁਲ 16530 ਕੁਇੰਟਲ ਝੋਨੇ ਦੀ ਲਿਫ਼ਟਿੰਗ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਰਾਜਪੁਰਾ ਮੰਡੀ ਵਿਚ ਲਿਫ਼ਟਿੰਗ ਸ਼ੁਰੂ ਹੋ ਗਈ ਹੈ ਤੇ ਸਬ ਸੈਂਟਰਾਂ ਵਿਚ ਵੀ ਜਲਦ ਲਿਫ਼ਟਿੰਗ ਸ਼ੁਰੂ ਹੋ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ 8 ਦੀ ਰੈਲੀ ਹੋਵੇਗੀ ਇਤਿਹਾਸਕ- ਡਰੌਲੀ, ਟੌਹੜਾ ਅਗਲੀ ਖ਼ਬਰ ਦੂਨ ਵਾਦੀ ’ਚ ਪੰਜਾਬੀ ਗਾਇਕਾਂ ਨੇ ਬਿਖੇਰੇ ਸੂਫ਼ੀ ਤੇ ਸੱਭਿਆਚਾਰਕ ਗਾਇਕੀ ਦੇ ਰੰਗ
Ad Position 24