07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਿਗਮ ਦੀ ਲੈਂਡ ਸ਼ਾਖਾ ਨੇ ਹਟਾਏ ਨਾਜਾਇਜ਼ ਕਬਜ਼ੇ

ਪਟਿਆਲਾ, 6 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 07-10-2026
ਪਟਿਆਲਾ, 6 ਅਕਤੂਬਰ (ਅ. ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀ ਲੈਂਡ ਸ਼ਾਖਾ ਵਲੋਂ ਨਾਜਾਇਜ਼ ਕਬਜਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਮਾਲ ਰੋਡ ਸਥਿਤ ਪਾਰਕਾਂ ਵਿਚੋਂ ਨਾਜਾਇਜ਼ ਕਬਜੇ ਹਟਾਏ ਗਏ। ਇਸ ਮੌਕੇ ਨਾਜਾਇਜ ਤਰੀਕਿਆਂ ਨਾਲ ਰੱਖੇ ਖੋਖੇ ਆਦਿ ਵੀ ਚੁੱਕ ਕੇ ਕਬਜੇ ਵਿਚ ਲਏ ਗਏ। ਇਨ੍ਹਾਂ ਪਾਰਕਾਂ ਵਿਚ ਜ਼ਿਆਦਾਤਾਰ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਆਦਿ ਵੇਚਣ ਵਾਲਿਆਂ ਵਲੋਂ ਆਪਣਾ ਸਮਾਨ ਰੱਖ ਕੇ ਕਬਜੇ ਕੀਤੇ ਹੋਏ ਸਨ। ਇਸ ਦੌਰਾਨ ਵੱਡੀ ਗਿਣਤੀ ਵਿਚ ਪੁਲਿਸ ਮੁਲਾਜਮ ਵੀ ਹਾਜ਼ਰ ਰਹੇ। ਇਸ ਤੋਂ ਬਾਅਦ ਨਗਰ ਨਿਗਮ ਦੀ ਟੀਮ ਪੁਰਾਣੇ ਬੱਸ ਅੱਡੇ ਕੋਲ ਵੀ ਕਬਜੇ ਹਟਾਉਣ ਗਈ। ਲੈਂਡ ਸ਼ਾਖਾ ਮੁਖੀ ਵਿਸ਼ਾਲ ਵਰਮਾ ਨੇ ਦੱਸਿਆ ਕਿ ਉਚਿਤ ਅਧਿਕਾਰੀਆਂ ਦੇ ਧਿਆਨ ਵਿਚ ਇਹ ਮਸਲਾ ਲੋਕਾਂ ਵਲੋਂ ਲਿਆਂਦਾ ਗਿਆ ਜਿਸ ਤੋਂ ਬਾਅਦ ਅੱਜ ਕਾਰਵਾਈ ਕਰਦਿਆਂ ਇੱਥੋਂ ਕਬਜੇ ਹਟਾਏ ਗਏ। ਇਨ੍ਹਾਂ ਦੱਸਿਆ ਕਿ ਮਾਲ ਰੋਡ ’ਤੇ ਵੱਡੇ-ਛੋਟੇ ਵਾਹਨਾਂ ਦੀ ਆਵਾਜਾਈ ਇਨ੍ਹਾਂ ਕਬਜਿਆਂ ਕਾਰਨ ਰੁਕਦੀ ਸੀ ਜੋ ਹੁਣ ਨਿਰੰਤਰ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਡਾ. ਹਰਦੀਪ ਸਿੰਘ ਤੇਜਾ ਦੀ ਅਗਵਾਈ ਹੇਠ ਦਰਜਨਾਂ ਪਰਿਵਾਰ ਭਾਜਪਾ ’ਚ ਸ਼ਾਮਿਲ ਅਗਲੀ ਖ਼ਬਰ ਪੰਜਾਬ ਵਾਸੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ- ਇੰਦਰਜੀਤ ਸਿੰਘ
Ad Position 24