08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਏ. ਟੀ. ਐਮ. ਕੱਟ ਕੇ ਲੱਖਾਂ ਰੁਪਏ ਚੋਰੀ ਕਰਨ ਵਾਲੇ ਚੋਰਾਂ ਦਾ ਕਾਰਨਾਮਾ ਆਇਆ ਸਾਹਮਣੇ

ਰਾਜਪੁਰਾ, 7 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ-ਪਟਿਆਲਾ ਜੀ. ਟੀ.

Ad Position 21
No active advertisement
ਅਜੀਤ ਡੈਸਕ 08-10-2026
ਰਾਜਪੁਰਾ, 7 ਅਕਤੂਬਰ (ਰਣਜੀਤ ਸਿੰਘ)- ਰਾਜਪੁਰਾ-ਪਟਿਆਲਾ ਜੀ. ਟੀ. ਰੋਡ ’ਤੇ ਕੈਲੀਬਰ ਮਾਰਕੀਟ ਦੇ ਨੇੜੇ ਕੇਨਰਾ ਬੈਂਕ ਦੇ ਏ.ਟੀ.ਐਮ. ਵਿਚੋਂ ਚੋਰਾਂ ਨੇ ਬਹੁਤ ਹੀ ਸ਼ਾਤਰ ਢੰਗ ਨਾਲ ਲੱਖਾਂ ਰੁਪਏ ਸਿਰਫ਼ ਸੱਤ ਕੁ ਮਿੰਟ ਵਿਚ ਹੀ ਚੋਰੀ ਕਰ ਲਏ। ਹੁਣ ਚੋਰਾਂ ਨੇ ਸ਼ਾਤਰ ਦਿਮਾਗ਼ ਦੀ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਚੋਰਾਂ ਨੇ ਜਿਸ ਥਾਰ ਦੀ ਵਰਤੋਂ ਚੋਰੀ ਵੇਲੇ ਕੀਤੀ ਸੀ ਉਸ ਥਾਰ ਨੂੰ ਜਾਅਲੀ ਨੰਬਰ ਲਾਇਆ ਹੋਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਚੋਰ ਕਿੰਨੇ ਵੀ ਸ਼ਾਤਰ ਕਿਉਂ ਨਾ ਹੋਣ ਉਨ੍ਹਾਂ ਦੀ ਬਹੁਤ ਜਲਦ ਪੈੜ ਨੱਪ ਲਈ ਜਾਵੇਗੀ। ਜਾਣਕਾਰੀ ਮੁਤਾਬਿਕ ਬੀਤੇ ਕੱਲ੍ਹ ਇੱਥੋਂ ਦੇ ਕੇਨਰਾ ਵਿਚੋਂ ਚੋਰਾਂ ਨੇ ਏ.ਟੀ.ਐਮ. ਨੂੰ ਕਟਰ ਵਗ਼ੈਰਾ ਨਾਲ ਕੱਟ ਕੇ ਏ.ਟੀ.ਐਮ. ਵਿਚ ਪਏ 5 ਲੱਖ 58 ਹਜ਼ਾਰ 900 ਰੁਪਏ ਚੋਰੀ ਕਰ ਲਏ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਦੋਂ ਚੋਰ ਚੋਰੀ ਕਰਨ ਲੱਗੇ ਤਾਂ ਉਸ ਸਮੇਂ ਹੂਟਰ ਵੱਜ ਗਿਆ ਸੀ ਪਰ ਚੋਰਾਂ ’ਤੇ ਹੂਟਰ ਦਾ ਸ਼ਾਇਦ ਕੋਈ ਅਸਰ ਨਹੀਂ ਹੋਇਆ। ਚੋਰਾਂ ਨੇ ਸਾਰੀ ਕਾਰਵਾਈ ’ਤੇ ਸਿਰਫ਼ ਸੱਤ ਅੱਠ ਕੁ ਮਿੰਟ ਹੀ ਲਾਏ ਅਤੇ ਕਾਰਵਾਈ ਤੋਂ ਬਾਅਦ ਥਾਰ ਗੱਡੀ ਵਿਚ ਚਲੇ ਗਏ। ਹੁਣ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਤਰ ਦਿਮਾਗ਼ ਚੋਰਾਂ ਨੇ ਥਾਰ ਨੂੰ ਮੁਹਾਲੀ ਜ਼ਿਲ੍ਹੇ ਦਾ ਜਾਅਲੀ ਨੰਬਰ ਲਾਇਆ ਹੋਇਆ ਸੀ। ਇਸ ਪਿੱਛੇ ਸਿਰਫ਼ ਕਾਰਨ ਇਹ ਹੀ ਹੋ ਸਕਦਾ ਕਿ ਪੁਲਿਸ ਨੂੰ ਝਕਾਨੀ ਦਿੱਤੀ ਜਾ ਸਕੇ। ਇਹ ਵੀ ਪਤਾ ਲੱਗਾ ਹੈ ਕਿ ਚੋਰਾਂ ਨੇ ਸਭ ਤੋਂ ਪਹਿਲਾਂ ਸੀ.ਸੀ.ਟੀ.ਵੀ. ਕੈਮਰੇ ਦੇ ਸ਼ੀਸ਼ੇ ਕਿਸੇ ਚੀਜ਼ ਨਾਲ ਬਲਰ ਕਰ ਦਿੱਤੇ ਤਾਂ ਕਿ ਉਨ੍ਹਾਂ ਦੀ ਸ਼ਕਲ ਦੀ ਪਹਿਚਾਣ ਨਾ ਹੋ ਸਕੇ। ਭਾਵੇਂ ਕਿ ਬੀਤੇ ਕੁੱਝ ਮਹੀਨੇ ਪਹਿਲਾਂ ਵੀ ਸ਼ਾਤਰ ਚੋਰਾਂ ਨੇ ਇਸ ਦੇ ਨੇੜੇ ਹੀ ਓਵਰਬਿ੍ਜ ਤੇ ਕਾਲਕਾ ਰੋਡ ਵਾਲੇ ਪਾਸੇ ਇਕ ਏ.ਟੀ.ਐਮ. ਵਿਚੋਂ ਲੱਖਾਂ ਰੁਪਏ ਚੋਰੀ ਕਰ ਲਏ ਸਨ , ਹਾਲੇ ਤੱਕ ਉਹ ਚੋਰ ਤਾਂ ਪੁਲਿਸ ਦੀ ਪਕੜ ਤੋਂ ਦੂਰ ਹਨ। ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਸਕੇਗੀ ਜਾਂ ਫਿਰ ਪਹਿਲਾਂ ਵਾਲੀ ਗੱਲ ਬਣੀ ਨਜ਼ਰ ਆਵੇਗੀ। ਇਸ ਸੰਬੰਧੀ ਪੁਲਿਸ ਅਫ਼ਸਰਾਂ ਦਾ ਕਹਿਣਾ ਹੈ ਕਿ ਹਾਲੇ ਤੱਕ ਜਿਹੜੀ ਗੱਲ ਜਾਂਚ ਵਿਚ ਸਾਹਮਣੇ ਆਈ ਹੈ ਉਸ ਮੁਤਾਬਿਕ ਵਾਰਦਾਤ ਸਮੇਂ ਵਰਤੀ ਗਈ ਥਾਰ ਗੱਡੀ ’ਤੇ ਜਾਅਲੀ ਨੰਬਰ ਲੱਗਾ ਹੋਇਆ ਸੀ। ਪੁਲਿਸ ਦਾ ਦਾਅਵਾ ਹੈ ਕਿ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਪੰਜਾਬ ਅੰਦਰ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਦਿੱਤੀਆਂ ਜਾਣਗੀਆਂ ਵਿਸ਼ੇਸ਼ ਸਹੂਲ... ਅਗਲੀ ਖ਼ਬਰ ਸੀ. ਬੀ. ਆਈ. ਛਾਪਿਆਂ ਦੇ ਵਿਰੋਧ ’ਚ ‘ਆਪ’ ਦਾ ਪ੍ਰਦਰਸ਼ਨ
Ad Position 24