08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਪੀ. ਐਸ. ਪੀ. ਸੀ. ਐਲ. ਦੇ ਮੁਅੱਤਲ ਇੰਜੀਨੀਅਰ ਮਨਦੀਪ ਸਿੰਘ ਮਾਮਲੇ ’ਤੇ ਭੜਕੀ ਪੀ.ਐਸ.ਈ.ਬੀ. ਇੰਜੀ. ਐਸੋਸੀਏਸ਼ਨ ਵਿਭਾਗੀ ਫੈਸਲੇ ਦੀ ਕੀਤੀ ਨਿੰਦਿਆ

ਪਟਿਆਲਾ, 7 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਿਜੀਲੈਂਸ ਮਾਮਲੇ ਵਿਚ ਪੁਲਿਸ ਹਿਰਾਸਤ ’ਚ ਚੱਲ ਰਹੇ ਆਪਣੇ ਅਧਿਕਾਰੀ ਮਨਦੀਪ ਸਿੰਘ, ਡਿਪਟੀ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਮਾਮਲੇ ਵਿਚ ਪੀ. ਐਸ.

Ad Position 21
No active advertisement
ਅਜੀਤ ਡੈਸਕ 08-10-2026
ਪਟਿਆਲਾ, 7 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਵਿਜੀਲੈਂਸ ਮਾਮਲੇ ਵਿਚ ਪੁਲਿਸ ਹਿਰਾਸਤ ’ਚ ਚੱਲ ਰਹੇ ਆਪਣੇ ਅਧਿਕਾਰੀ ਮਨਦੀਪ ਸਿੰਘ, ਡਿਪਟੀ ਨਿਗਰਾਨ ਇੰਜੀਨੀਅਰ ਨੂੰ ਮੁਅੱਤਲ ਮਾਮਲੇ ਵਿਚ ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏਸ਼ਨ ਦੇ ਜਨਰਲ ਸੱਕਤਰ ਅਜੇਪਾਲ ਸਿੰਘ ਅਟਵਾਲ ਨੇ ਵਿਜੀਲੈਂਸ ਵਲੋਂ ਕੀਤੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਦੱਸਿਆ ਕਿ ਇਹ 2018 ਦਾ ਪੁਰਾਣਾ ਮਾਮਲਾ ਹੈ ਅਤੇ ਅੰਮ੍ਰਿਤਸਰ ਇਲਾਕੇ ਵਿਚ ਉਕਤ ਸ਼ਿਕਾਇਤਕਰਤਾ ਸਰਕਾਰੀ ਅਫਸਰਾਂ ’ਤੇ ਸ਼ਿਕਾਇਤ ਕਰਕੇ ਆਪਣਾ ਕੰਮ ਕਢਵਾਉਣ ਲਈ ਦਬਾਉਣ ਲਈ ਜਾਣਿਆ ਜਾਂਦਾ ਹੈ। 2018 ’ਚ ਜਦੋਂ ਉਸ ਵੇਲੇ ਦੇ ਐਸ.ਡੀ.ਓ. ਲਾਰੈਂਸ ਰੋਡ ਵਲੋਂ ਤੈਨਾਤ ਮਨਦੀਪ ਸਿੰਘ ਵਲੋਂ ਸ਼ਿਕਾਇਤਕਰਤਾ ਦੇ ਹੋਟਲ ਵਿਚੋਂ 15 ਫਰਵਰੀ 2018 ਨੂੰ ਬਿਜਲੀ ਚੋਰੀ ਫੜੀ ਜਿਸ ਦਾ ਲਗਪਗ 6 ਲੱਖ ਦੇ ਕਰੀਬ ਦਾ ਜੁਰਮਾਨਾ ਉਸੇ ਦਿਨ ਖਪਤਕਾਰ ਦੇ ਹੋਟਲ ਨੂੰ ਪਾ ਦਿੱਤਾ ਗਿਆ ਸੀ ਪਰ ਖਪਤਕਾਰ ਹਰਪਾਲ ਸਿੰਘ ਵਲੋਂ ਅਗਲੇ ਦਿਨ 16 ਫਰਵਰੀ 2018 ਨੂੰ ਮਨਦੀਪ ਸਿੰਘ ਦੇ ਮੋਬਾਇਲ ’ਤੇ ਸੁਨੇਹੇ ਭੇਜਿਆ ਕਿ ਤੁਸੀਂ ਮੇਰੇ ਤੋਂ 2 ਲੱਖ ਰੁਪਏ ਲੈ ਕੇ ਵੀ ਮੈਨੂੰ ਚੋਰੀ ਪਾ ਦਿੱਤੀ ਹੈ ਜੋ ਕਿ ਮੇਰੇ ਨਾਲ ਧੋਖਾ ਹੈ ਅਤੇ ਮੇਰੇ ਪੈਸੇ ਵਾਪਸ ਕਰੋ। ਜਿਸ ’ਤੇ ਐਸ.ਡੀ.ਓ. ਮਨਦੀਪ ਸਿੰਘ ਵਲੋਂ ਉਸੇ ਦਿਨ ਥਾਣਾ ਸਿਵਲ ਲਾਈਨ ਵਿਖੇ ਇਸ ਘਟਨਾ ਦੀ ਰਿਪੋਰਟ ਕਰਦਿਆਂ ਆਪਣੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਸੀ ਕਿ ਉਕਤ ਖਪਤਕਾਰ ਮੇਰੇ ’ਤੇ ਨਾਜਾਇਜ ਦਬਾਅ ਬਣਾਉਣ ਦੇ ਮੱਦੇਜਨਰ ਇਹ ਸਭ ਕੁਝ ਕਰ ਰਿਹਾ ਹੈ। ਖਪਤਕਾਰ ਵਲੋਂ ਕੁਝ ਦਿਨਾਂ ਬਾਅਦ ਵਿਜੀਲੈਂਸ ਦੇ ਟੋਲ ਫਰੀ ਨੰਬਰ ’ਤੇ ਐਸ.ਡੀ.ਓ. ਮਨਦੀਪ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ। ਇਸ ਸ਼ਿਕਾਇਤ ਦੀ ਪੜਤਾਲ 2022 ਵਿਚ ਪੂਰੀ ਹੋਈ ਜਿਸ ਵਿਚ ਇਹ ਨਤੀਜਾ ਨਿਕਲਿਆ ਕਿ ਮਨਦੀਪ ਸਿੰਘ ਨੇ ਵਿਭਾਗੀ ਨਿਯਮਾਂ ਅਨੁਸਾਰ ਹੀ ਕਾਰਵਾਈ ਕੀਤੀ ਸੀ ਅਤੇ ਉਹ ਬੇਕਸੂਰ ਹੈ। ਇਸ ਮਾਮਲੇ ਸੰਬੰਧੀ ਬਿਜਲੀ ਨਿਗਮ ਦੇ ਦਫਤਰੀ ਹੁਕਮਾਂ ਮੁਤਾਬਿਕ ਅਗਲੇਰੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਗਈ ਸੀ। ਪਰ ਹੁਣ 30.09.2026 ਨੂੰ 2022 ਵਿਚ ਬੰਦ ਹੋਏ ਮਾਮਲੇ ਨੂੰ ਦੁਬਾਰਾ ਖੋਲ੍ਹ ਕੇ ਉਸ ਉਤੇ ਕਾਰਵਾਈ ਕਰਦਿਆਂ ਉਕਤ ਐਸ.ਡੀ.ਓ. ਜੋ ਕਿ ਹੁਣ ਵਧੀਕ ਨਿਗਰਾਨ ਇੰਜੀਨੀਅਰ ਸਿਵਲ ਲਾਈਨ ਅੰਮ੍ਰਿਤਸਰ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਨਿੰਦਣਯੋਗ ਹੈ
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਆਈ. ਦੀ ਛਾਪੇਮਾਰੀ ਨੇ ਇਮਾਨਦਾਰੀ ਦੇ ਦਾਅਵੇ ਕਰਨ ਵਾਲੀ ‘ਆਪ’ ਸਰਕਾਰ ਦਾ ਅਸਲ ਚਿਹਰਾ ਕੀਤਾ ਬੇਨਕਾਬ- ਗੌਰਵ ਸੰਧੂ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੀ ਸਰਕਾਰ ਹੀ ਸਭ ਵਰਗਾਂ ਦੀ ਸਾਂਝੀ ਸਰਕਾਰ ਹੋਵੇਗੀ- ਰਾਜਿੰਦਰ ਸਿੰਘ
Ad Position 24