ਰਿਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਦੇ ਆਗੂ ਬਲਜਿੰਦਰ ਸਿੰਘ ਦੇ ਹੱਕ ’ਚ ਆਏ
ਸਨੌਰ, 7 ਅਕਤੂਬਰ (ਸੋਖਲ)- ਰਿਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਪਟਿਆਲਾ ਦੀ ਸਮੁੱਚੀ ਟੀਮ ਬਲਜਿੰਦਰ ਸਿੰਘ (ਪਠਾਨਕੋਟ) ਸੁਜਾਨਪੁਰ ਤੋਂ ਜਿਨ੍ਹਾਂ ਨੂੰ ਸਾਉਦੀ ਅਰਬ ’ਚ ਝੂਠੇ ਨਸ਼ੇ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਸ ਸੰਬੰਧੀ ਰਿਪਬਲੀਕਨ ਪਾਰਟੀ ਆਫ਼ ਇੰਡੀਆ (ਆਰ. ਪੀ.
ਸਨੌਰ, 7 ਅਕਤੂਬਰ (ਸੋਖਲ)- ਰਿਪਬਲੀਕਨ ਪਾਰਟੀ ਆਫ਼ ਇੰਡੀਆ ਅਠਾਵਲੇ ਪਟਿਆਲਾ ਦੀ ਸਮੁੱਚੀ ਟੀਮ ਬਲਜਿੰਦਰ ਸਿੰਘ (ਪਠਾਨਕੋਟ) ਸੁਜਾਨਪੁਰ ਤੋਂ ਜਿਨ੍ਹਾਂ ਨੂੰ ਸਾਉਦੀ ਅਰਬ ’ਚ ਝੂਠੇ ਨਸ਼ੇ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ, ਉਸ ਸੰਬੰਧੀ ਰਿਪਬਲੀਕਨ ਪਾਰਟੀ ਆਫ਼ ਇੰਡੀਆ (ਆਰ.ਪੀ.ਆਈ.) ਅਠਾਵਲੇ ਦੇ ਆਗੂਆਂ ਵਲੋਂ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਲੈ ਕੇ ਕੇਂਦਰੀ ਮੰਤਰੀ ਡਾ. ਰਾਮਦਾਸ ਅਠਾਵਲੇ ਨਾਲ ਮੁਲਾਕਾਤ ਕੀਤੀ ਗਈ। ਪੂਰੇ ਕੇਸ ਤੋਂ ਜਾਣੂ ਕਰਵਾਕੇ ਭਾਰਤ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਕੀਤੀ ਗਈ ਤਾਂ ਜ਼ੋ ਬਲਜਿੰਦਰ ਸਿੰਘ ਨੂੰ ਇਨਸਾਫ ਦਿਵਾਇਆ ਜਾਵੇ ਤੇ ਉਸ ਨੂੰ ਪੰਜਾਬ ਵਾਪਸ ਲਿਆਂਦਾ ਜਾਵੇ। ਇਸ ਸੰਬੰਧੀ ਡਾ. ਰਾਮਦਾਸ ਅਠਾਵਲੇ ਨੇ ਕਿਹਾ ਕਿ ਉਹ ਬਹੁਤ ਜਲਦ ਇਸ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਧਿਆਨ ’ਚ ਲਿਆਂਦਾ ਜਾਵੇਗਾ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ। ਇਸ ਮੌਕੇ ਮੰਗਲ ਸਿੰਘ ਰੰਗਰੇਟਾ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਬਿੰਦਰ ਸ਼ਰਮਾ, ਰਿੰਕੂ ਸਿੰਘ ਤੇ ਹੋਰ ਹਾਜ਼ਰ ਸਨ।