ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਵਿਖੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
ਪਟਿਆਲਾ, 7 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਿਟਡ ਵਿਖੇ ਇੰਟਰ ਡੀ. ਸੀ.
ਪਟਿਆਲਾ, 7 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)- ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਿਟਡ ਵਿਖੇ ਇੰਟਰ ਡੀ.ਸੀ. ਸੀ. ਬੀ. ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ ਗਿਆ। ਇਸ ਦੌਰਾਨ ਸਹਿਕਾਰੀ ਬੈਂਕਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਟੀਮਾਂ ਤੋਂ ਬੈਂਕਿੰਗ ਲਾਅ ਪ੍ਰੈਕਟਿਸ ,ਆਰ. ਬੀ. ਆਈ. ਨਿਯਮਾਂ, ਸਾਈਬਰ ਸਿਕਿਉਰਟੀ, ਅਤੇ ਬੈਂਕ ਦੀਆਂ ਕਰਜ਼ਾ ਸਕੀਮਾਂ ਆਦਿ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ। ਇਸ ਪ੍ਰੋਗਰਾਮ ਨੂੰ ਏ. ਸੀ. ਐਸ. ਟੀ. ਆਈ. ਜਲੰਧਰ ਦੇ ਸਟਾਫ਼ ਅਮਿਤੋਜ ਸਿੰਘ, ਰਾਹੁਲ ਕੁਮਾਰ, ਰਾਕੇਸ਼ ਸੈਣੀ, ਅਤੇ ਹਰਪੁਨੀਤ ਸਿੰਘ ਗਿੱਲ ਵਜੋਂ ਵੱਲੋਂ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰਬੰਧਕ ਨਿਰਦੇਸ਼ਕ ਭਾਸ਼ਕਰ ਕਟਾਰੀਆ ਅਤੇ ਜਿਲਾ ਮੈਨੇਜਰ ਪਟਿਆਲਾ ਕੇਂਦਰੀ ਸਹਿਕਾਰੀ ਬੈਂਕਰ ਲਿਮਿਟਡ ਵਿਕਾਸ ਭੱਲਾ ਵੱਲੋਂ ਕੀਤੀ ਗਈ। ਭਾਸਕਰ ਕਟਾਰੀਆ ਵੱਲੋਂ ਸਮੂਹ ਪ੍ਰਤੀਯਗੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ।ਪ੍ਰੋਗਰਾਮ ਵਿੱਚ ਪੰਜ ਸਹਿਕਾਰੀ ਬੈਂਕਾਂ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਿਟਡ ਚੰਡੀਗੜ੍ਹ ਵੱਲੋਂ ਭਾਗ ਲਿਆ ਗਿਆ। ਹਰ ਟੀਮ ਵੱਲੋਂ ਚਾਰ ਪ੍ਰਤੀਯੋਗੀਆਂ ਨੇ ਭਾਗ ਲਿਆ ।ਇਸ ਮੁਕਾਬਲੇ ਵਿੱਚ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਿਟਡ ਚੰਡੀਗੜ੍ਹ ਦੀ ਟੀਮ ਜੇਤੂ ਰਹੀ ਅਤੇ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਿਟਡ ਪਟਿਆਲਾ ਦੂਜੇ ਨੰਬਰ ਤੇ ਰਹੀ ।ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਯੁਕਤ ਰਜਿਸਟਰਾਰ ਸਹਿਕਾਰੀ ਸਭਾਵਾਂ ਪਟਿਆਲਾ ਮੰਡਲ ਕੁਲਦੀਪ ਕੁਮਾਰ ਵੱਲੋਂ ਜੇਤੂ ਟੀਮ ਨੂੰ ਟਰਾਫੀ ਦਿੱਤੀ ਗਈ ਅਤੇ ਬਾਕੀ ਪ੍ਰਤਿਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਉਹਨਾਂ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਨੂੰ ਵਧਾਈ ਦਿੱਤੀ।