07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸ਼ੈਲਰ ਐਸੋਸੀਏਸ਼ਨ ਨੇ ਆੜ੍ਹਤੀਆ ਐਸੋਸੀਏਸ਼ਨ ਨੂੰ 17 ਪ੍ਰਤੀਸ਼ਤ ਨਮੀ ਵਾਲਾ ਹੀ ਝੋਨਾ ਸੈਂਟਰਾਂ ’ਚ ਸਟੋਰ ਕਰਨ ਲਈ ਦਿੱਤਾ ਪੱਤਰ

ਨਾਭਾ, 7 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਾਈਸ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਭੜੋ ਅਤੇ ਉਦਯੋਗਪਤੀ ਹਰਦੀਪ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਰਾਈਸ ਸੈਲਰ ਐਸੋਸੀਏਸ਼ਨ ਸੰਗਰੂਰ, ਮਲੇਰਕੋਟਲਾ, ਅਮਰਗੜ ਵੱਲੋਂ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਅਲੌਹਰਾਂ ਨੂੰ ਸੈਲਰਾਂ ਵਿਚ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲਾ ਝੋਨਾ ਸਟੋਰ ਨਾ ਕਰਨ ਲਈ ਪੱਤਰ ਸੌਂਪਿਆ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤੀਸ਼ ਕੁਮਾਰ ਭੜੋ ਹਰਦੀਪ ਸਿੰਘ ਬੁੱਟਰ, ਸੰਜੀਵ ਸੀਲਪਾ, ਪੁਸ਼ਪਿੰਦਰ ਬਨੇਰਾ ਅਤੇ ਹੋਰ ਸ਼ੈਲਰ ਮਾਲਕਾਂ ਨੇ ਕਿਹਾ ਕਿ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੇ ਝੋਨੇ ਵਿਚ ਟੋਟੇ ਦੀ ਮਾਤਰਾ ਵਧੇਰੇ ਹੁੰਦੀ ਹੈ, ਅਤੇ ਉਹ ਸਰਦੀਆਂ ਵਿਚ ਸੁੱਕਣ ਵਿਚ ਬਹੁਤ ਜਿਆਦਾ ਸਮਾਂ ਲੈਂਦਾ ਹੈ, ਜਿਸ ਕਰਕੇ ਉਹ ਸੈਲਰਾਂ ਵਿਚ ਝੋਨਾ ਸਟੋਰ ਕਰਵਾਉਣ ਲਈ ਅਸਮਰੱਥ ਹਨ।

Ad Position 21
No active advertisement
ਰਾਈਸ ਸ਼ੈਲਰ ਐਸੋਸੀਏਸ਼ਨ ਨਾਭਾ ਦੇ ਆਗੂ ਸਤੀਸ਼ ਕੁਮਾਰ ਭੜੋ ਅਤੇ ਹਰਦੀਪ ਸਿੰਘ ਬੁੱਟਰ ਦੀ ਅਗਵਾਈ ਹੇਠ ਆੜਤੀਆ ਐਸੋਸੀਏਸ਼ਨ ਨੂੰ ਪੱਤਰ ਸੌਂਪਦੇ ਹੋਏ। ਤਸਵੀਰ : ਜਗਨਾਰ ਸਿੰਘ ਦੁਲੱਦੀ 08-10-2026
ਨਾਭਾ, 7 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਰਾਈਸ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਕੁਮਾਰ ਭੜੋ ਅਤੇ ਉਦਯੋਗਪਤੀ ਹਰਦੀਪ ਸਿੰਘ ਬੁੱਟਰ ਜ਼ਿਲ੍ਹਾ ਪ੍ਰਧਾਨ ਰਾਈਸ ਸੈਲਰ ਐਸੋਸੀਏਸ਼ਨ ਸੰਗਰੂਰ, ਮਲੇਰਕੋਟਲਾ, ਅਮਰਗੜ ਵੱਲੋਂ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਪਹੁੰਚ ਕੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਅਲੌਹਰਾਂ ਨੂੰ ਸੈਲਰਾਂ ਵਿਚ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲਾ ਝੋਨਾ ਸਟੋਰ ਨਾ ਕਰਨ ਲਈ ਪੱਤਰ ਸੌਂਪਿਆ ਗਿਆ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਤੀਸ਼ ਕੁਮਾਰ ਭੜੋ ਹਰਦੀਪ ਸਿੰਘ ਬੁੱਟਰ, ਸੰਜੀਵ ਸੀਲਪਾ, ਪੁਸ਼ਪਿੰਦਰ ਬਨੇਰਾ ਅਤੇ ਹੋਰ ਸ਼ੈਲਰ ਮਾਲਕਾਂ ਨੇ ਕਿਹਾ ਕਿ 17 ਪ੍ਰਤੀਸ਼ਤ ਤੋਂ ਵੱਧ ਨਮੀ ਵਾਲੇ ਝੋਨੇ ਵਿਚ ਟੋਟੇ ਦੀ ਮਾਤਰਾ ਵਧੇਰੇ ਹੁੰਦੀ ਹੈ, ਅਤੇ ਉਹ ਸਰਦੀਆਂ ਵਿਚ ਸੁੱਕਣ ਵਿਚ ਬਹੁਤ ਜਿਆਦਾ ਸਮਾਂ ਲੈਂਦਾ ਹੈ, ਜਿਸ ਕਰਕੇ ਉਹ ਸੈਲਰਾਂ ਵਿਚ ਝੋਨਾ ਸਟੋਰ ਕਰਵਾਉਣ ਲਈ ਅਸਮਰੱਥ ਹਨ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ 7301 ਤੇ 7501 ਝੋਨੇ ਦੀ ਕੁਆਲਿਟੀ ਵਿਚ ਟੁਕੜੇ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਕਰਕੇ ਉਹ 10 ਪ੍ਰਤੀਸਤ ਟੁਕੜੇ ਵਾਲਾ ਚਾਵਲ ਲਗਾਉਣ ਦੇ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਕੁਆਲਟੀਆਂ ਦੇ ਝੋਨੇ ਦਾ ਚਾਵਲ 25 ਪ੍ਰਤੀਸ਼ਤ ਵਾਲਾ ਹੀ ਲਗਵਾਉਣ ਨੂੰ ਮਨਜ਼ੂਰੀ ਦੇਵੇ। ਸੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਸਰਕਾਰੀ ਗਡਾਉਨਾਂ ਵਿੱਚੋਂ ਵੱਧ ਤੋਂ ਵੱਧ ਸਪੈਸ਼ਲਾਂ ਲਗਵਾਏ ਤਾਂ ਜੋ ਆਉਣ ਵਾਲੇ ਸੀਜ਼ਨ ਦੌਰਾਨ ਉਹਨਾਂ ਨੂੰ ਸਰਕਾਰ ਨੂੰ ਚਾਵਲ ਦੇਣ ਸਮੇਂ ਕੋਈ ਦਿੱਕਤ ਪੇਸ਼ ਨਾ ਆਵੇ। ਆੜ੍ਹਤੀ ਆ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਅਲਹੌਰਾ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਿਸਾਨਾਂ ਨੂੰ 17% ਨਮੀਂ ਦੀ ਮਾਤਰਾ ਵਾਲਾ ਝੋਨਾ ਮੰਡੀਆਂ ਵਿਚ ਲਿਆਉਣ ਲਈ ਅਪੀਲ ਕਰ ਰਹੇ ਹਨ। ਉਨ੍ਹਾਂ ਵਲੋਂ ਵੀ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਪੰਜਾਬ ਦੇ ਗਡਾਉਨਾਂ ’ਚੋਂ ਵੱਧ ਤੋਂ ਵੱਧ ਸਪੈਸ਼ਲਾਂ ਲਗਵਾਈਆਂ ਜਾਣ ਤਾਂ ਜੋ ਸੈਲਰ ਮਾਲਕ ਜਲਦੀ ਤੋਂ ਜਲਦੀ ਸਰਕਾਰੀ ਝੋਨੇ ਦਾ ਚਾਵਲ ਸਰਕਾਰ ਨੂੰ ਭੁਗਤਾਨ ਕਰ ਸਕਣ। ਇਸ ਮੌਕੇ ਸਾਬਕਾ ਪ੍ਰਧਾਨ ਸੁਰਿੰਦਰ ਗੁਪਤਾ, ਸੁਖਵੰਤ ਸਿੰਘ ਕੌਲ, ਲਖਵਿੰਦਰ ਸਿੰਘ ਲੱਕੀ ਸਰਾਓ ਬੌੜਾਂ,ਵਿਕਾਸ ਗੋਇਲ, ਸਿਕੰਦਰ ਸਿੰਘ ਢੀਂਡਸਾ, ਸੁਭਾਸ ਚੰਦ ਭੜੋ, ਵਿਨੇ ਗੁਪਤਾ ਤੇ ਸ਼ੈਲੀ ਮਿੱਤਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ‘ਆਪ’ ਸਰਕਾਰ ਨੇ ਸੂਬੇ ਨੂੰ ਆਰਥਿਕ, ਪ੍ਰਬੰਧਕੀ ਤੇ ਕਾਨੂੰਨੀ ਸੰਕਟ ’ਚ ਧੱਕਿਆ- ਪ੍ਰੇਮ ਸਿੰਘ ਚੰਦੂਮਾਜਰਾ ਅਗਲੀ ਖ਼ਬਰ ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਤੇ ਅਪਰਾਧੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਗੁਰਪਿੰਦਰ ਸਿੰਘ
Ad Position 24