12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਦਾਲਤ ਬਾਜ਼ਾਰ ’ਚ ਜੱਗੀ ਸਵੀਟਸ ’ਤੇ ਆਉਂਦੇ ਵਾਹਨਾਂ ਲਈ ਪਾਰਕਿੰਗ ਨਾ ਹੋਣ ਕਾਰਨ ਲੋਕ ਪਰੇਸ਼ਾਨ

ਪਟਿਆਲਾ, 12 ਅਕਤੂਬਰ (ਅ. ਸ.

Ad Position 21
No active advertisement
ਜੱਗੀ ਸਵੀਟਸ ਦੇ ਬਾਹਰ ਤੀਹਰੀ ਕਤਾਰ ਵਿਚ ਖੜ੍ਹੇ ਵਾਹਨ ਆਵਾਜਾਈ ਵਿਚ ਵਿਘਨ ਪਾਉਂਦੇ ਹੋਏ। ਅਜੀਤ ਤਸਵੀਰ 13-10-2026
ਪਟਿਆਲਾ, 12 ਅਕਤੂਬਰ (ਅ. ਸ. ਆਹਲੂਵਾਲੀਆ)- ਨਗਰ ਨਿਗਮ ਦੀ ਲੈਂਡ ਸ਼ਾਖਾ ਦਿਨ-ਬ-ਦਿਨ ਆਪਣੀ ਸੁਸਤ ਰਫ਼ਤਾਰ ਅਤੇ ਇਕ ਤਰਫਾ ਕਾਰਵਾਈ ਨੂੰ ਲੈ ਕੇ ਵਿਵਾਦਾਂ ਵਿਚ ਘਿਰਦੀ ਜਾ ਰਹੀ ਹੈ। ਮੇਅਰ ਕੁੰਦਨ ਗੋਗੀਆ ਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਹੁਕਮਾਂ ਦੇ ਬਾਵਜੂਦ ਵੀ ਇਸ ਸ਼ਾਖਾ ਦੇ ਮੁਖੀ ਤੇ ਇਲਾਕਾ ਸਕੱਤਰ ਵਲੋਂ ਸੜਕਾਂ ’ਤੇ ਕਬਜੇ ਕਰਕੇ ਆਵਾਜਾਈ ਵਿਚ ਵਿਘਨ ਪਾਉਣ ਵਾਲਿਆਂ ਖ਼ਿਲਾਫ਼ ਮਨਫ਼ੀ ਕਾਰਵਾਈ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜਿਹੇ ਆਲਸੀਪਣ ਤੇ ਕਥਿਤ ਮਿਲੀਭੁਗਤ ਕਾਰਨ ਆਮ ਲੋਕਾਂ ਵਿਚ ਹੁਕਮਰਾਨ ਧਿਰ ਖ਼ਿਲਾਫ਼ ਰੋਸ ਸੁਣਨ ਨੂੰ ਮਿਲ ਰਿਹਾ ਹੈ, ਜਿਸ ਦੀ ਤਾਜਾ ਮਿਸਾਲ ਸ਼ਹਿਰ ਦੇ ਬਿਲਕੁਲ ਵਿਚਕਾਰ ਅਦਾਲਤ ਬਾਜ਼ਾਰ ’ਚ ਸਥਿਤ ਜੱਗੀ ਸਵੀਟਸ ਦੇ ਸਾਹਮਣੇ ਤੀਹਰੀ ਕਤਾਰ ਵਿਚ ਖੜ੍ਹੇ ਵਾਹਨਾਂ ਨੂੰ ਦੇਖ ਕੇ ਮਿਲੀ। ਮਸਾਂ ਵੀਹ ਫੁੱਟ ਸੜਕ ਵਾਲੇ ਇਸ ਬਾਜ਼ਾਰ ਵਿਚ ਦਸ ਫੁੱਟ ਸੜਕ ਦੀ ਜਗ੍ਹਾ ’ਤੇ ਹਲਵਾਈ ਦਾ ਕੰਮ ਕਰਨ ਵਾਲੇ ਇਸ ਦੁਕਾਨਦਾਰ ਦੇ ਕਾਰੋਬਾਰੀ ਸਥਾਨ ਦੇ ਬਾਹਰ ਖੜ੍ਹੇ ਵਾਹਨਾਂ ਨੇ ਘੇਰੀ ਹੋਈ ਸੀ, ਜਿਸ ਕਾਰਨ ਲੰਮਾਂ ਸਮਾਂ ਇੱਥੇ ਜਾਮ ਲੱਗਾ ਰਿਹਾ, ਪਰ ਨਾ ਤਾਂ ਇੱਥੇ ਹੋਈ ਟ੍ਰੈਫਿਕ ਪੁਲਿਸ ਵਾਲਾ ਕੁਸਕਿਆ ਨਾ ਹੀ ਸਾਰੇ ਸ਼ਹਿਰ ਵਿਚ ਆਪਣੇ ਕਾਰਵਾਈ ਨੂੰ ਲੈਕੇ ਢੋਲ ਪਿੱਟਦੇ ਨਿਗਮ ਦੀ ਲੈਂਡ ਸ਼ਾਖਾ ਵਾਲੇ। ਇਸ ਕਾਰੋਬਾਰੀ ਸਥਾਨ ਦੇ ਆਲੇ-ਦੁਆਲੇ ਕੰਮ ਕਰਦੀਆਂ ਦੁਕਾਨਾਂ ਤੇ ਪਿਛਲੇ ਵਾਲੇ ਪਾਸੇ ਲਗਦੇ ਰਿਹਾਇਸੀ ਘਰਾਂ ਦੇ ਮਾਲਕਾਂ ਨੇ ਦੱਸਿਆ ਕਿ ਅਦਾਲਤ ਵਿਚੋਂ ਬਾਜ਼ਾਰ ਲੈਕੇ ਅਨਾਰਦਾਣਾ ਚੌਂਕ ਤੱਕ ਵਿਚੋਂ-ਵਿਚ ਤਕਰੀਬਨ 40 ਮੀਟਰ ਦੇ ਕਰੀਬ ਇਹ ਕਾਰੋਬਾਰੀ ਸਥਾਨ ਬਣਾਇਆ ਗਿਆ ਹੈ ਜਿਸ ਵਿਚ ਵੱਡੀ ਵਰਕਸ਼ਾਪ ਵੀ ਹੈ, ਇੱਥੇ ਬਣਦੇ ਸਮਾਨ ਲਈ ਲਿਆਂਦੇ ਜਾ ਰਹੇ ਬਾਲਣ ਕਾਰਨ ਵੀ ਉਹ ਭੈ-ਭੀਤ ਹਨ। ਲੋਕਾਂ ਦੀ ਮੰਗ ਸੀ ਕਿ ਇਸ ਤਰ੍ਹਾਂ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਨਿਰਧਾਰਿਤ ਮਾਪਦੰਡਾਂ ਦੀ ਅਣਦੇਖੀ ਕਰਨ ਦੀ ਵਜ੍ਹਾ ਨਾਲ ਕਾਰਵਾਈ ਕਿਉਂ ਨਹੀਂ ਹੁੰਦੀ?
Ad Position 22
No active advertisement
ਪਿਛਲੀ ਖ਼ਬਰ ਰੋਟਰੈਕਟ ਕਲੱਬ ਨਾਭਾ ਗ੍ਰੇਟਰ ਨੇ ਵਿਦਿਆਰਥੀਆਂ ਦਾ ਜੀ. ਕੇ. ਮੁਕਾਬਲਾ ਕਰਵਾਇਆ ਕਲੱਬ ਵਲੋਂ ਵਿਸ਼ੇਸ਼ ਤੌਰ ਤੇ ਬ੍ਰੇਨ ਸਟਾ... ਅਗਲੀ ਖ਼ਬਰ ‘ ਮਾਨ ਦੇ ਮੁਨਾਫ਼ੇ’ ਮੁਹਿੰਮ ਤਹਿਤ ਸੁਰਜੀਤ ਸਿੰਘ ਰੱਖੜਾ ਨੇ ਪਿੰਡ ਫਤਿਹਪੁਰ ਵਿਖੇ ਸਮਾਗਮ ’ਚ ਕੀਤੀ ਸ਼ਿਰਕਤ
Ad Position 24