15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਕਿਕ ਬਾਕਸਿੰਗ ’ਚ ਜਿੱਤੇ ਤਗਮੇ

ਦੇਵੀਗੜ੍ਹ, 14 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੋਲੋ ਗਰਾਊਂਡ, ਪਟਿਆਲਾ ਵਿਖੇ ਕਰਵਾਏ ਗਏ, ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਟੂਰਨਾਮੈਂਟ ਵਿਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਗੁੱਥਮੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ ਕਰਨ ਗਿਰ 12ਵੀਂ ਜਮਾਤ ਨੇ ਚਾਂਦੀ ਦਾ ਤਗਮਾ, ਵਿਕਰਮਜੀਤ ਸਿੰਘ 12ਵੀਂ ਜਮਾਤ ਨੇ ਚਾਂਦੀ ਦਾ ਤਗਮਾ ਅਤੇ ਗੁਰਸਿਮਰਨ ਸਿੰਘ ਅੱਠਵੀਂ ਜਮਾਤ ਨੇ ਕਾਂਸੀ ਦਾ ਤਗਮਾ ਜਿੱਤਿਆ।

Ad Position 21
No active advertisement
ਅਜੀਤ ਡੈਸਕ 15-10-2026
ਦੇਵੀਗੜ੍ਹ, 14 ਅਕਤੂਬਰ (ਰਾਜਿੰਦਰ ਸਿੰਘ ਮੌਜੀ)- ਖੇਡਾਂ ਵਤਨ ਪੰਜਾਬ ਦੀਆਂ ਤਹਿਤ ਪੋਲੋ ਗਰਾਊਂਡ, ਪਟਿਆਲਾ ਵਿਖੇ ਕਰਵਾਏ ਗਏ, ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਟੂਰਨਾਮੈਂਟ ਵਿਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ, ਗੁੱਥਮੜਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਤਗਮੇ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਇਸ ਮੁਕਾਬਲੇ ਵਿਚ ਕਰਨ ਗਿਰ 12ਵੀਂ ਜਮਾਤ ਨੇ ਚਾਂਦੀ ਦਾ ਤਗਮਾ, ਵਿਕਰਮਜੀਤ ਸਿੰਘ 12ਵੀਂ ਜਮਾਤ ਨੇ ਚਾਂਦੀ ਦਾ ਤਗਮਾ ਅਤੇ ਗੁਰਸਿਮਰਨ ਸਿੰਘ ਅੱਠਵੀਂ ਜਮਾਤ ਨੇ ਕਾਂਸੀ ਦਾ ਤਗਮਾ ਜਿੱਤਿਆ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਧਾਨ ਰਵਿੰਦਰ ਕੌਰ ਤੇ ਪ੍ਰਿੰਸੀਪਲ ਪੂਨਮ ਧੀਮਾਨ ਨੇ ਜੇਤੂ ਖਿਡਾਰੀਆਂ, ਕੋਚ ਹਰਦੀਪ ਕੁਮਾਰ ਅਤੇ ਸਮੂਹ ਖੇਡ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਨੇ ਕੋਚ ਹਰਦੀਪ ਕੁਮਾਰ ਦੀ ਰਹਿਨੁਮਾਈ ਅਤੇ ਖਿਡਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਮੋਦੀ ਕਾਲਜ ਦੀ ਟੀਮ ਨੇ ਫੈਸ਼ਨ ਸ਼ੋਅ ’ਚ ਜਿੱਤਿਆ ਤੀਜਾ ਇਨਾਮ ਅਗਲੀ ਖ਼ਬਰ ਜੂਨੀਅਰ ਇੰਜੀਨੀਅਰਾਂ ਨੇ ਧਰਨੇ ’ਤੇ ਬੈਠਣ ਦਾ ਕੀਤਾ ਐਲਾਨ 16 ਤੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਤੋਂ ਕੀਤੀ ਜਾਵੇਗੀ ਸ਼ੁਰ...
Ad Position 24