ਮਾਨ ਸਰਕਾਰ ਸੂਬੇ ਦੀ ਤਰੱਕੀ ਲਈ ਮੋਹਰੀ- ਨਵਾਬ ਸਿੰਘ ਮਨੇਸ਼
ਸਮਾਣਾ, 14 ਅਕਤੂਬਰ (ਹਰਵਿੰਦਰ ਸਿੰਘ ਟੋਨੀ, ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੁਣ ਤੱਕ ਦੇ ਮੁੱਖ ਮੰਤਰੀਆਂ ਤੋਂ ਇਮਾਨਦਾਰ ਸਾਬਤ ਹੋਏ ਹਨ ਵਲੋਂ ਸੂਬੇ ਦੀ ਤਰੱਕੀ ਲਈ ਹਰੇਕ ਪਹਿਲਾ ਤੋਂ ਯਤਨ ਕਰਦਿਆਂ ਸੂਬੇ ਨੂੰ ਦੇਸ਼ ਦਾ ਨੰਬਰ ਵੰਨ ਸੂਬਾ ਬਣਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਵੈ`ਲਫੇਅਰ ਫੋਰਨ ਦੇ ਚੇਅਰਮੈਨ ਨਵਾਬ ਸਿੰਘ ਮਨੇਸ਼ ਨੇ ਗੱਲਬਾਤ ਕਰਦਿਆਂ ਕਰਦਿਆੰ ਕੀਤਾ।
ਸਮਾਣਾ, 14 ਅਕਤੂਬਰ (ਹਰਵਿੰਦਰ ਸਿੰਘ ਟੋਨੀ, ਪ੍ਰੀਤਮ ਸਿੰਘ ਨਾਗੀ, ਸਾਹਿਬ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਹੁਣ ਤੱਕ ਦੇ ਮੁੱਖ ਮੰਤਰੀਆਂ ਤੋਂ ਇਮਾਨਦਾਰ ਸਾਬਤ ਹੋਏ ਹਨ ਵਲੋਂ ਸੂਬੇ ਦੀ ਤਰੱਕੀ ਲਈ ਹਰੇਕ ਪਹਿਲਾ ਤੋਂ ਯਤਨ ਕਰਦਿਆਂ ਸੂਬੇ ਨੂੰ ਦੇਸ਼ ਦਾ ਨੰਬਰ ਵੰਨ ਸੂਬਾ ਬਣਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੰਤਰਰਾਸ਼ਟਰੀ ਵੈ`ਲਫੇਅਰ ਫੋਰਨ ਦੇ ਚੇਅਰਮੈਨ ਨਵਾਬ ਸਿੰਘ ਮਨੇਸ਼ ਨੇ ਗੱਲਬਾਤ ਕਰਦਿਆਂ ਕਰਦਿਆੰ ਕੀਤਾ। ਉਨ੍ਹਾਂ ਕਿਹਾ ਕਿ ਦੂਜੀਆਂ ਸਿਆਸੀ ਪਾਰਟੀਆਂ ਨੂੰ ਮਾਨ ਵਲੋਂ ਚਲਾਇਆ ਸੂਬੇ ਦੀ ਭਲਾਈ ਲਈ ਮੁਹਿੰਮਾਂ ਬਰਦਾਸ਼ਤ ਨਹੀਂ ਹੋ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਮਨੇਸ਼ ਨੇ ਆਖਿਆ ਕਿ ਕੁਝ ਕੰਮ ਅਜਿਹੇ ਹੁੰਦੇ ਹਨ ਜਿਨ੍ਹਾਂ ’ਚ ਆਮ ਲੋਕਾਂ ਦਾ ਸਹਿਯੋਗ ਅਤਿ ਜ਼ਰੂਰੀ ਹੈ ਤੇ ਸਹਿਯੋਗ ’ਚ ਕਸਰ ਰਹਿ ਜਾਣ ਕਾਰਨ ਕਾਰੀ ਕੰਮਾਂ ’ਚ ਮੁਸ਼ਕਿਲ ਪੇਸ਼ ਆਉਂਦੀ ਹੈ ਪ੍ਰੰਤੂ ਇਸ ਸਭ ਕੁ ਦੇ ਬਾਵਜੂਦ ਸੂਬੇ ਦੇ ਜਿਆਦਾਤਰ ਕੰਮ ਨੇਪਰੇ ਚੜ ਗਏ ਹਨ। ਉਨ੍ਹਾਂ ਆਖਿਆ ਕਿ ਵਿਰੋਦੀ ਸਿਆਸੀ ਪਾਰਟੀ ਦਾ ਕੰਮ ਹੀ ਵਿਰੋਧ ਕਰਨਾ ਹੁੰਦਾ ਹੈ ਜੋ ਉਨ੍ਹਾਂ ਵਲੋਂ ਬਾਖੂਬੀ ਕੀਤਾ ਜਾ ਰਿਹਾ ਹੈ ਪ੍ਰੰਤੂ ਜਦੋਂ ਕੋਈ ਚੰਗਾ ਕੰਮ ਨਿਗਾਹ ਚੜਦਾ ਹੈ ਤਾਂ ਵਿਰੋਧੀ ਪਾਰਟੀਆਂ ਕਬੂਤਰ ਵਾਂਗ ਅੱਖਾਂ ਮੀਟ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀਆਂ ਪ੍ਰਾਪਤੀਆਂ, ਮਾਨ ਦੇ ਮੁਨਾਫੇ, ਲੋਕਾਂ ਨਾਲ ਸਿੱਧਾ ਸੰਵਾਦ, ਮੇਰਾ ਘਰ ਮੇਰੇ ਨਾਮ, ਆਦਿ ਸਕੀਮਾਂ ਸਮੇਤ ਮਾਨ ਸਰਕਾਰ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੈਂਕੜਿਆਂ ਦੀ ਗਿਣਤੀ ’ਚ ਨੌਜਵਾਨਾਂ ਲਈ ਖੇਡ ਮੈਦਾਨ ਤਿਆਰ ਕਰਵਾਏ ਗਏ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ ਚੇਅਰਮੈਨ ਨਵਾਬ ਸਿੰਘ ਮਨੇਸ਼ ਨੇ ਆਖਿਆ ਕਿ ਭਾਵੇਂ ਮਾਨ ਸਰਕਾਰ ਵਲੋਂ ਪਹਿਲੀ ਪਾਰੀ ’ਚ ਕੁਝ ਕੰਮ ਬਕਾਇਆ ਰਹਿ ਗਏ ਹਨ ਪ੍ਰੰਤੂ ਦੂਜੀ ਪਾਰੀ ’ਚ ਸਾਰੇ ਬਕਾਇਆ ਕੰਮਾਂ ਨੂੰ ਪੂਰਨ ਤੌਰ ’ਤੇ ਮੁਕੰਮਲ ਕੀਤਾ ਜਾਵੇਗਾ।