ਸਾਈਬਰ ਠੱਗ ਨੇ ਪੱਤਰਕਾਰ ਦਾ ਮੋਬਾਈਲ ਹੈਕ ਕਰ ਠੱਗੀ ਮਾਰ ਕੇ ਖਾਤੇ ਦੀ ਕੀਤੀ ਦੁਰਵਰਤੋਂ
ਭੁੱਨਰਹੇੜੀ, 15 ਅਕਤੂਬਰ (ਧਨਵੰਤ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੀ ਦੇਵੀਗੜ੍ਹ ਸ਼ਾਖਾ ਵਿਚ ਖਾਤਾ ਰੱਖਣ ਵਾਲੇ ਇਕ ਪੱਤਰਕਾਰ ਨਾਲ ਉਨ੍ਹਾਂ ਦਾ ਮੋਬਾਈਲ ਫ਼ੋਨ ਹੈਕ ਕਰਕੇ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਸਨੌਰ ਦੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸੁਰਿੰਦਰ ਸਿੰਘ ਚੌਹਾਨ ਅਨੁਸਾਰ ਸਾਈਬਰ ਠੱਗ ਵਲੋਂ ਉਨ੍ਹਾਂ ਦਾ ਮੋਬਈਲ ਫੋਨ ਹੈਕ ਕਰਕੇ ਖਾਤੇ ਵਿਚ ਜਮ੍ਹਾਂ ਰਾਸ਼ੀ ’ਚੋਂ 10999.
ਭੁੱਨਰਹੇੜੀ, 15 ਅਕਤੂਬਰ (ਧਨਵੰਤ ਸਿੰਘ)- ਪੰਜਾਬ ਨੈਸ਼ਨਲ ਬੈਂਕ ਦੀ ਦੇਵੀਗੜ੍ਹ ਸ਼ਾਖਾ ਵਿਚ ਖਾਤਾ ਰੱਖਣ ਵਾਲੇ ਇਕ ਪੱਤਰਕਾਰ ਨਾਲ ਉਨ੍ਹਾਂ ਦਾ ਮੋਬਾਈਲ ਫ਼ੋਨ ਹੈਕ ਕਰਕੇ ਸਾਈਬਰ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਲਕਾ ਸਨੌਰ ਦੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸੁਰਿੰਦਰ ਸਿੰਘ ਚੌਹਾਨ ਅਨੁਸਾਰ ਸਾਈਬਰ ਠੱਗ ਵਲੋਂ ਉਨ੍ਹਾਂ ਦਾ ਮੋਬਈਲ ਫੋਨ ਹੈਕ ਕਰਕੇ ਖਾਤੇ ਵਿਚ ਜਮ੍ਹਾਂ ਰਾਸ਼ੀ ’ਚੋਂ 10999.71 ਪੈਸੇ ਕੱਢ ਲਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬੈਂਕ ਖਾਤੇ ਦੀ ਦੁਰਵਰਤੋਂ ਕਰ ਪਹਿਲਾਂ ਵੱਖ-ਵੱਖ ਖਾਤਿਆਂ ਵਿਚੋ ਪੈਸੇ ਪਾਏ ਗਏ, ਫਿਰ ਉਹ ਪੈਸੇ ਠੱਗ ਵਲੋਂ ਕੱਢ ਲਏ। ਉਨ੍ਹਾਂ ਦੱਸਿਆ ਕਿ ਇਹ ਪੈਸੇ ਕਿਥੋਂ ਆਏ ਕਿਥੇ ਗਏ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਮਾਮਲੇ ਸੰਬੰਧੀ ਉਨ੍ਹਾਂ ਸੰਬੰਧਿਤ ਬੈਂਕ ਦੇ ਟੋਲ ਫ੍ਰੀ ਨੰਬਰ 18001800 ਅਤੇ ਸਾਈਬਰ ਕ੍ਰਾਈਮ ਦੇ ਹੈਲਪ ਲਾਈਨ ਨੰਬਰ 1930 ’ਤੇ ਸਕਾਇਤ ਦਰਜ ਕਰਵਾਈ ਹੈ। ਪੱਤਰਕਾਰ ਮੁਤਾਬਕ ਸਾਵਧਾਨੀ ਵਜੋਂ ਫਿਲਹਾਲ ਉਸ ਦੇ ਬੈਂਕ ਖਾਤੇ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸੇ ਮਾਮਲੇ ਸੰਬੰਧੀ ਹੁਣ ਉਸ ਵਲੋਂ ਐੱਸ.ਐੱਸ.ਪੀ. ਪਟਿਆਲਾ ਕੋਲ ਵੀ ਸ਼ਿਕਾਇਤ ਦਰਜ ਕਰਵਾਉਣ ਲਈ ਪਹੁੰਚ ਕੀਤੀ ਗਈ ਹੈ ਤਾਂ ਜੋ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋ ਸਕੇ। ਉਨ੍ਹਾਂ ਮੰਗ ਕੀਤੀ ਕਿ ਬੈਂਕ ਖਾਤੇ ਵਿਚ ਹੋਏ ਸਾਰੇ ਲੈਣ-ਦੇਣ ਦੀ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਰਕਮ ਕਿਹੜੇ ਖਾਤਿਆਂ ਵਿਚ ਤਬਦੀਲ ਹੋਈ ਤੇ ਇਸ ਪਿੱਛੇ ਕੌਣ ਜ਼ਿੰਮੇਵਾਰ ਹੈ। ਉਨ੍ਹਾਂ ਕਾਨੂੰਨੀ ਕਾਰਵਾਈ ਕਰਨ ਅਤੇ ਨਿਯਮਾਂ ਅਨੁਸਾਰ ਰਕਮ ਦੀ ਵਾਪਸੀ ਲਈ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ।