16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ਨੂੰ ਪਟਿਆਲਾ ’ਚ ਮਿਲਿਆ ਭਰਵਾਂ ਹੁੰਗਾਰਾ

ਪਟਿਆਲਾ, 15 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਨਸ਼ਿਆਂ ਖਿਲਾਫ਼ ਆਵਾਜ ਚੁੱਕਣ ਲਈ ਜਾਣੇ ਜਾਂਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ ਸੂਬਾ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪਟਿਆਲਾ ਜਿਲ੍ਹਾ ਵਿਚ ਵੀ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਬੰਦ ਦੌਰਾਨ ਜਿਥੇ ਕਈ ਪਾਰਟੀਆਂ ਵਲੋਂ ਰੋਸ ਮਾਰਚ ਕੀਤੇ ਗਏ, ਉੱਥੇ ਹੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ।

Ad Position 21
No active advertisement
ਪਰਮਿੰਦਰ ਸਿੰਘ ਝੋਟੇ ਦੇ ਕਤਲ ਦੇ ਵਿਰੋਧ ’ ਚ ਮਿਸਲ ਸਤਲੁਜ਼ ਵਲੋਂ ਪ੍ਰਦਰਸ਼ਨ 16-10-2026
ਪਟਿਆਲਾ, 15 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਨਸ਼ਿਆਂ ਖਿਲਾਫ਼ ਆਵਾਜ ਚੁੱਕਣ ਲਈ ਜਾਣੇ ਜਾਂਦੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਅੱਜ ਵੱਖ ਵੱਖ ਜਥੇਬੰਦੀਆਂ ਵਲੋਂ ਸੂਬਾ ਪੱਧਰੀ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਪਟਿਆਲਾ ਜਿਲ੍ਹਾ ਵਿਚ ਵੀ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ। ਬੰਦ ਦੌਰਾਨ ਜਿਥੇ ਕਈ ਪਾਰਟੀਆਂ ਵਲੋਂ ਰੋਸ ਮਾਰਚ ਕੀਤੇ ਗਏ, ਉੱਥੇ ਹੀ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਵੀ ਕੀਤੀ ਗਈ। ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਪੂਰਨ ਤੌਰ ’ਤੇ ਬੰਦ ਦੇਖਣ ਨੂੰ ਮਿਲਿਆ। ਜਦੋਂ ਕਿ ਬਹੁਤੀਆਂ ਥਾਵਾਂ ਉਤੇ ਜਥੇਬੰਦੀਆਂ ਵਲੋਂ ਪਰਵਿੰਦਰ ਸਿੰਘ ਝੋਟਾ ਦੀ ਮੌਤ ਦਾ ਇਨਸਾਫ ਦੇਣ ਲਈ ਲੋਕਾਂ ਨੂੰ ਬੰਦ ਸਮਰਥਨ ਦੇਣ ਦਾ ਕਹਿ ਕੇ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਮੌਕੇ ਪਟਿਆਲਾ ਦੇ ਮੁੱਖ ਬਾਜਾਰ ’ਚ ਜਿਥੇ ਬੰਦ ਨੂੰ ਸਮਰਥਨ ਮਿਲਿਆ ਉਥੇ ਹੀ ਵੱਡੀ ਗਿਣਤੀ ਨੌਜਵਾਨ ਬੰਦ ਨੂੰ ਕਾਮਯਾਬ ਬਣਾਉਣ ਲਈ ਸ਼ਹਿਰ ਦੇ ਬਾਜਾਰਾਂ ਵਿਚ ਦੇਖੇ ਗਏ ਅਤੇ ਜਿਨ੍ਹਾਂ ਦੇ ਕਹਿਣ ’ਤੇ ਲੋਕਾਂ ਵਲੋਂ ਵੀ ਬੰਦ ਨੂੰ ਸਮਰਥਨ ਕੀਤੀ ਗਿਆ। ਸ਼ਹਿਰ ਦੇ ਬਾਹਰੀ ਇਲਾਕੇ ਜਿਵੇਂ ਕਿ ਬੱਸ ਅੱਡਾ, ਅਰਬਨ ਅਸਟੇਟ ਅਤੇ ਮੁੱਖ ਸੜਕਾਂ ਨਾ ਲੱਗਦੀਆਂ ਦੁਕਾਨਾਂ ’ਤੇ ਬੰਦ ਦਾ ਬਹੁਤਾ ਅਸਰ ਨਹੀਂ ਦਿਖਿਆ ਕੁੱਲ ਮਿਲਾ ਕੇ ਸ਼ਹਿਰ ਵਿਚ 70 ਫੀਸਦੀ ਕਰੀਬ ਬੰਦ ਨੂੰ ਹੁੰਗਾਰਾ ਮਿਲਿਆ ਅਤੇ ਵੱਡੀ ਗਿਣਤੀ ਲੋਕਾਂ ਵਲੋਂ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਦੁਹਰਾਈ ਗਈ ਅਤੇ ਕਿਹਾ ਗਿਆ ਕਿ ਨਸ਼ੇ ਵੇਚਣ ਵਾਲਿਆਂ ਖਿਲਾਫ਼ ਸਖਤ ਕਾਨੂੰਨ ਬਣਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਪੰਜਾਬ ਅਸਤੀਫਾ ਦੇਵੇ : ਮਨਜੀਤ ਸਿੰਘ ਚਾਹਲ ਇਸੇ ਤਰ੍ਹਾਂ ਪੰਜਾਬ ਬੰਦ ਦੇ ਸੱਦੇ ਦੇ ਮੌਕੇ ਮਿਸਲ ਸਤਲੁਜ਼ ਨੇ ਇੱਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮਿਸਲ ਸਤਲੁਜ਼ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਮਨਜੀਤ ਸਿੰਘ ਚਾਹਲ ਨੇ ਦੱਸਿਆਂ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੀ ਫੂਕ ਨਿਕਲ ਚੁੱਕੀ ਹੈ। ਨਸੇ਼ ਦੇ ਸੌਦਾਗਰ ਸਰਕਾਰ ਦੀ ਸਹਿ ’ਤੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਨਸ਼ੇ ਵੇਚਣ ਦਾ ਕਾਰੋਬਾਰ ਕਰ ਰਹੇ ਹਨ। ਨਸਿ਼ਆਂ ਵਿਰੁੱਧ ਅਵਾਜ਼ ਬਲੁੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਨਸ਼ੇ ਦੇ ਵਪਾਰੀ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਮਾਨਸਾ ਵਿਖੇ ਕਤਲ ਕਰ ਦਿੱਤਾ ਹੈ। ਸਰਕਾਰੀ ਤੰਤਰ ਫੇਲ੍ਹ ਸਾਬਤ ਹੋ ਚੁੱਕਾ ਹੈ। ਮੁੱਖ ਮੰਤਰੀ ਚੁਟਕਲੇ ਸੁਣਾ ਕੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ। ਪੰਜਾਬ ਵਿੱਚ ਭ੍ਹਿਸਟਾਚਾਰ ਵੱਧ ਚੁੱਕਾ ਹੈ। ਪੰਜਾਬ ਦਾ ਪੁਲਿਸ ਪ੍ਰਸਾਸ਼ਨ ਲੋਕਾਂ ਦੀ ਜਾਨ ਮਾਲ ਦੀ ਸਰੁਖਿੱਆ ਕਰਨ ਵਿਚ ਅਸਫਲ ਹੋ ਰਿਹਾ ਹੈ।ਪੰਜਾਬ ਦਾ ਕਿਸ਼ਾਨ, ਮੁਲਾਜਮ, ਮਜਦੂਰ ਤੇ ਆਮ ਵਰਗ ਸੜਕਾਂ ’ਤੇ ਧਰਨੇ ਮੁਜਾਹਰੇ ਕਰ ਰਿਹਾ ਹੈ। ਆਮ ਆਦਮੀ ਪਾਰਟੀ ਦੇ ਦਿੱਲੀ ਦਰਬਾਰ ਦੇ ਲੋਕ ਪੰਜਾਬ ਦਾ ਸਰਮਾਇਆ ਹੜੱਪ ਕਰ ਰਹੇ ਹਨ।ਮਾਨ ਸਰਕਾਰ ਕੇਜ਼ਰੀਵਾਲ ਦੀ ਕਠਪੁੱਤਲੀ ਬਣ ਕੇ ਗੁਰਸਿੱਖ ਵਿਅਕਤੀਆਂ ਦੇ ਕਤਲ ਕਰਵਾਅ ਰਹੀ ਹੈ।ਅਜਿਹੀ ਸਥਿਤੀ ਵਿੱਚ ਲੋਕਾਂ ਕੋਲ ਸੰਘਰਸ਼ ਤੋਂ ਬਿਨਾਂ ਕੋਈ ਚਾਰਾ ਨਹੀਂ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਦੇ ਕਤਲ ਲਈ ਜਿਮੇਵਾਰ ਲੋਕਾਂ ਨੂੰ ਸਖਤ ਸਜਾਵਾ ਦਿਵਾਉਣ ਅਤੇ ਪੰਜਾਬ ਵਿਚ ਨਸ਼ੇਬੰਦੀ ਖਤਮ ਕਰਨ ਲਈ ਖਤਮ ਕਰਨ ਲਈ ਮਿਸਲ ਸਤਲੁਜ਼ ਆਪਣਾ ਬਣਦਾ ਯੋਗਦਾਨ ਪਾਵੇਗੀ। ਜਥੇਬੰਦੀ ਨੇ ਮੰਗ ਕੀਤੀ ਕਿ ਪੰਜਾਬ ਦਾ ਮੁੱਖ ਮੰਤਰੀ ਅਤੇ ਡੀ.ਜੀ.ਪੀ ਅਸਤੀਫਾ ਦੇਣ। ਇਸ ਮੌਕੇ ਮਿਸਲ ਸਤਲੁਜ਼ ਇਸਤਰੀ ਵਿੰਗ ਦੀ ਪ੍ਰਧਾਨ ਜ਼ਸਮੀਤ ਕੌਰ ਛੀਨਾ, ਰਣਜੀਤ ਸਿੰਘ ਭਿੰਡਰ, ਗੁਰਮੀਤ ਸਿੰਘ ਚਾਹਲ, ਅਮਰੀਕ ਸਿੰਘ ਚਾਹਲ, ਮਨਜੀਤ ਸਿੰਘ ਕੰਗ ਅਰਬਨ ਅਸਟੇਟ, ਅੰਗਰੇਜ਼ ਸਿੰਘ ਸੇਰਗਿੱਲ, ਗੁਰਪ੍ਰਤਾਪ ਸਿੰਘ, ਅਮਰਜੀਤ ਕੌਰ ਤੇ ਜਥੇਦਾਰ ਸੁਖਜਿੰਦਰ ਸਿੰਘ ਬੋਹੜਪੁਰ ਆਦਿ ਹਾਜਰ ਸਨ। ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਦੇਵੀਗੜ੍ਹ ਤੇ ਇਲਾਕੇ ’ਚ ਮੁਕੰਮਲ ਬੰਦ ਦੇਵੀਗੜ੍ਹ, (ਰਾਜਿੰਦਰ ਸਿੰਘ ਮੌਜੀ)- ਮਾਨਸਾ ਵਿਖੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਦੇ ਰੋਸ ਵਜੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਅੱਜ ਹਲਕਾ ਸਨੌਰ ਅਧੀਨ ਆਉਂਦੇ ਇਲਾਕਿਆਂ ਵਿਚ ਭਰਵਾਂ ਸਮਰਥਨ ਮਿਲਿਆ। ਦੇਵੀਗੜ੍ਹ, ਦੁੱਧਨ ਸਾਧਾਂ ਅਤੇ ਰੌਹੜ ਜਗੀਰ ਦੇ ਬਾਜ਼ਾਰ ਮੁਕੰਮਲ ਤੌਰ ‘ਤੇ ਬੰਦ ਰਹੇ। ਸਮੂਹ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੇ ਆਪਣੇ ਕਾਰੋਬਾਰ ਠੱਪ ਰੱਖ ਕੇ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਕਾਂਗਰਸੀ ਆਗੂ ਜੋਗਿੰਦਰ ਸਿੰਘ ਕਾਕੜਾ, ਵਪਾਰ ਮੰਡਲ ਦੇ ਪ੍ਰਧਾਨ ਰਣਜੀਤ ਸਿੰਘ ਸੰਧੂ ,’ਵਾਰਿਸ ਪੰਜਾਬ ਦੇ’ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਭਿੰਡਰ, ਹਲਕਾ ਇੰਚਾਰਜ ਬੀਬੀ ਰਾਜਵੰਤ ਕੌਰ, ਪਰਮਜੀਤ ਸਿੰਘ ਮਹਿਮੂਦਪੁਰ ਅਤੇ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਇਲਾਕੇ ‘ਚ ਸ਼ਾਂਤੀਪੂਰਨ ਤਰੀਕੇ ਨਾਲ ਬਾਜ਼ਾਰ ਬੰਦ ਕਰਵਾਉਣ ਵਿੱਚ ਪੂਰਨ ਸਹਿਯੋਗ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਦੀ ਮੌਜੂਦਾ ਆਪ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟੇ ਦੇ ਹੋਏ ਸ਼ਰੇਆਮ ਕਤਲ ਨੇ ਪੰਜਾਬ ਦੀ ਵਿਗੜ ਚੁੱਕੀ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਨੰਗਾ ਕਰ ਕੇ ਰੱਖ ਦਿੱਤਾ । ਉਨ੍ਹਾਂ ਬੰਦ ਨੂੰ ਸਫ਼ਲ ਬਣਾਉਣ ਲਈ ਸਮੂਹ ਦੁਕਾਨਦਾਰਾਂ, ਰਾਜਸੀ, ਧਾਰਮਿਕ, ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਜਥੇਦਾਰ ਤਰਸੇਮ ਸਿੰਘ ਕੋਟਲਾ, ਗੁਰਦੀਪ ਸਿੰਘ ਦੇਵੀਨਗਰ, ਬਿਕਰਮ ਸਿੰਘ ਫਰੀਦਪੁਰ, ਰਾਜ ਕੁਮਰ ਸੈਣੀ, ਬਿਕਰਮ ਬਧਵਾਰ ,ਅਮਿਤ ਬਧਵਾਰ,ਗੁਰਜੀਤ ਸਿੰਘ ਉਪਲੀ, ਜਸਵੀਰ ਇਸਰਹੇੜੀ, ਪਰਗਟ ਸਿੰਘ, ਸੁਖਵਿੰਦਰ ਸਿੰਘ ਤੇ ਬਿੱਟੂ ਕਛਵੀ ਆਦਿ ਹਾਜ਼ਰ ਸਨ। ਪੰਜਾਬ ਬੰਦ ਨੂੰ ਭਾਦਸੋਂ ਸ਼ਹਿਰ ’ਚ ਮਿਲਿਆ ਭਰਵਾਂ ਹੁੰਗਾਰਾ ਭਾਦਸੋਂ, (ਗੁਰਬਖਸ਼ ਸਿੰਘ ਵੜੈਚ)- ਬੀਤੇ ਦਿਨੀਂ ਐਂਟੀ ਡਰੱਗ ਟਾਸਕ ਦੇ ਪਲਵਿੰਦਰ ਸਿੰਘ ਝੋਟਾ ਦਾ ਇਕ ਮੈਡੀਕਲ ਦੀ ਦੁਕਾਨ ’ਤੇ ਗੋਲੀਆ ਮਾਰ ਕੇ ਕਤਲ ਕਰ ਦੇਣ ਦੇ ਰੋਸ ਵਿਚ ਦਿੱਤੇ ਪੰਜਾਬ ਬੰਦ ਦੇ ਸੱਦੇ ’ਤੇ ਸਥਾਨਕ ਸ਼ਹਿਰ ’ਚ ਬੰਦ ਦਾ ਭਰਵਾਂ ਅਸਰ ਵੇਖਣ ਨੂੰ ਮਿਲਿਆ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਦੇ ਸੱਦੇ ’ਤੇ ਬੱਸ ਸਟੈਂਡ ਭਾਦਸੋਂ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਪ੍ਰਮੁੱਖ ਸ਼ਖਸ਼ੀਅਤਾਂ ਨੇ ਰੋਸ ਧਰਨੇ ਵਿਚ ਸਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੋਹੜਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ, ਭਾਜਪਾ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ, ਬੀ.ਸੀ ਵਿੰਗ ਦੇ ਕੋਆਰਡੀਨੇਟਰ ਭਗਵੰਤ ਸਿੰਘ ਮਣਕੂ, ਘੱਟ ਗਿਣਤੀ ਵਰਗ ਦੇ ਆਗੂ ਅਜਮੀਲ ਖਾਂ, ਨੌਜਵਾਨ ਆਗੂ ਜਸਵੰਤ ਸਿੰਘ ਗਾਂਧੀ, ਗੁਰਜੰਟ ਸਿੰਘ ਸਹੌਲੀ, ਡਾ. ਸ਼ੇਰ ਸਿੰਘ ਘੁੰਡਰ ਸਮਾਜ ਸੇਵੀ, ਗੁਰਪ੍ਰੀਤ ਸਿੰਘ ਜਾਤੀਵਾਲ ਬਲਾਕ ਪ੍ਰਧਾਨ ਕਾਂਗਰਸ, ਦਿਲਵਰ ਸਿੰਘ ਕਨਸੂਹਾ ਬਲਾਕ ਸੰਮਤੀ, ਗੋਪਾਲ ਸਿੰਘ, ਧਰਮਪਾਲ ਜੱਸੋਮਾਜਰਾ ਨੇ ਕਿਹਾ ਕਿ ਨਸ਼ਿਆ ਖ਼ਿਲਾਫ਼ ਡਟੇ ਨੌਜਵਾਨ ਪਲਵਿੰਦਰ ਝੌਟੇ ਦੇ ਕਾਤਲਾਂ ਨੂੰ ਸਖਤ ਤੋਂ ਸਖਤ ਸਜਾ ਮਿਲੇ ਅਤੇ ਇਸਦੇ ਨਾਲ ਹੀ ਇਸ ਗਿਣੀ ਮਿਥੀ ਕਤਲ ਦੀ ਸਾਜਿਸ਼ ਦੀ ਪੜਤਾਲ ਹੋਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਆਗੂ ਬਰਿੰਦਰ ਬਿੱਟੂ ਨੇ ਕਿਹਾ ਕਿ ਸ਼ਥਾਨਕ ਸ਼ਹਿਰ ਵਿਚ ਮੈਡੀਕਲ ਸਟੋਰਾਂ ਦੀ ਵੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਕਿਉਕਿ ਕਈ ਮੈਡੀਕਲ ਸਟੋਰਾਂ ਵਿਚ ਨਸ਼ੀਲੇ ਕੈਪਸ਼ੂਲ ਸ਼ਰੇਆਮ ਵਿੱਕ ਰਹੇ ਹਨ ਜਿਸ ਤੋਂ ਜਾਪਦਾ ਹੈ ਕਿ ਪ੍ਰਸ਼ਾਸਨ ਦੀ ਇਹ ਸਾਰੀ ਮਿਲੀ ਭੁਗਤ ਹੋ ਸਕਦੀ ਹੈ। ਬਰਿੰਦਰ ਬਿੱਟੂ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਇਸ ਨਸ਼ਾ ਵਿਰੋਧੀ ਮੁਹਿੰਮ ਵਿਚ ਉਸ ਦਾ ਸਾਥ ਜ਼ਰੂਰ ਦੇਣ। ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਦੀ ਨਲਾਇਕੀ ਕਾਰਨ ਇਹ ਸਾਰਾ ਵਰਤਾਰਾ ਵਾਪਰਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਨਸ਼ੇ ਦਾ ਖਾਤਮਾ ਕਰਨ ਵਾਲੀ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਦਰਸ਼ਨ ਸਿੰਘ ਬੱਬੀ ਧਾਰਨੀ ਪ੍ਰਧਾਨ, ਹਰਦੀਪ ਸਿੰਘ ਘੁੱਲਾ, ਜੋਗੀ ਸਿੰਘ ਅੜਕ, ਸੁੱਚਾ ਸਿੰਘ ਸਹੌਲੀ, ਗੁਰਵੀਰ ਸਿੰਘ ਜੈਲਦਾਰ, ਸੰਜੀਵ ਲੇਖੀ, ਗੁਰਧਿਆਨ ਸਿੰਘ ਸਕਰਾਲੀ, ਗੁਰਪ੍ਰੀਤ ਸਿੰਘ ਖਨੌੜਾ, ਜਗਰੂਪ ਸਿੰਘ ਸੁਧੇਵਾਲ, ਨਿੰਮਾ ਭਾਦਸੋਂ ਕਿਸਾਨ ਆਗੂ, ਜਸਵਿੰਦਰ ਸਿੰਘ, ਰਣਜੀਤ ਸਿੰਘ, ਧਰਮਿੰਦਰ ਸਿੰਘ, ਗੁਰਬਖਸ਼ ਸਿੰਘ, ਹਰਦੀਪ ਸਿੰਘ ਮੱਲੇਵਾਲ, ਕਰਮ ਸਿੰਘ ਅਗੌਲ, ਬਲਵਿੰਦਰ ਸਿੰਘ, ਅਮਰਜੀਤ ਸਿੰਘ ਟਿਵਾਣਾ, ਸੁਰਜੀਤ ਸਿੰਘ, ਜਸਵੰਤ ਸਿੰਘ ਸਾਹੀ ਫਾਰਮ, ਚਰਨਜੀਤ ਸਿੰਘ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਅੰਗਰੇਜ ਸਿੰਘ ਭੜੀ, ਸੋਨੂੰ ਨੰਦਾ, ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ। ਨਾਭਾ, (ਜਗਨਾਰ ਸਿੰਘ ਦੁਲੱਦੀ)- ਪਰਮਿੰਦਰ ਸਿੰਘ ਝੋਟੇ ਦੇ ਕਾਤਲ ਮਾਮਲੇ ਨੂੰ ਲੈ ਕੇ ਬਣੀ ਸਾਂਝੀ ਐਕਸ਼ਨ ਕਮੇਟੀ ਵਲੋਂ ਦਿੱਤੀ ਪੰਜਾਬ ਬੰਦ ਦੀ ਕਾਲ ਦੇ ਤਹਿਤ ਨਾਭਾ ਦੇ ਬੋੜਾਂ ਗੇਟ ਵਿਖੇ ਕਾਂਗਰਸੀ ਵਰਕਰਾਂ ਦੀ ਭਾਰੀ ਇਕੱਤਰਤਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਵੱਡੀ ਗਿਣਤੀ ’ਚ ਹਲਕੇ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਨੇ ਸਮੂਲਿਅਤ ਕੀਤੀ। ਇਸ ਮੌਕੇ ਕਾਂਗਰਸੀ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ, ਦੇ ਬਾਵਜੂਦ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ, ਕਿਉਂ ਜੋ ਅੱਜ ਪੰਜਾਬ ਅੰਦਰ ਜਿੱਥੇ ਸ਼ਰੇਆਮ ਲੁੱਟ ਕੋਰੀਆ ਵਾਰਦਾਤਾਂ ਹੋ ਰਹੀਆਂ ਹਨ ਉਥੇ ਕਾਤਲ ਦੀਆਂ ਵਾਰਦਾਤਾਂ ਵਿਚ ਵੀ ਬੇਤਹਾਸਾ ਵਾਧਾ ਹੋਇਆ ਹੈ, ਜਿਸ ਕਰਕੇ ਪੰਜਾਬ ਦਾ ਹਰ ਵਰਗ ਦੁਖੀ ਨਜ਼ਰ ਆ ਰਿਹਾ। ਇਸ ਮੌਕੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਇੰਦਰਜੀਤ ਸਿੰਘ ਚੀਕੂ ਥੂਹੀ, ਬਲਾਕ ਪ੍ਰਧਾਨ ਦਿਹਾਤੀ ਬਲਵਿੰਦਰ ਸਿੰਘ ਬਿੱਟੂ ਢਿੰਗੀ, ਸਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਸਾਬਕਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਭੱਟੀ, ਹਰਦੇਵ ਸਿੰਘ ਅਗੇਤੀ, ਸੂਬਾ ਉਪ ਪ੍ਰਧਾਨ ਯੂਥ ਕਾਂਗਰਸ ਮਨਜਿੰਦਰ ਸਿੰਘ ਜਿੰਦਰੀ, ਗੁਰਦਿੱਤ ਸੇਠ, ਕੁਲਵੰਤ ਸਿੰਘ ਸਿਆਣ, ਹਰਜੀਤ ਸਿੰਘ ਰੂਪ ਰਾਏ, ਸ਼ਸ਼ੀ ਜਿੰਦਲ, ਮਾਨਟੂ ਕਹੂਜਾ, ਬਲਜੀਤ ਸਿੰਘ ਥੂਹੀ, ਮਨਿੰਦਰਪਾਲ ਸਿੰਘ ਸ਼ਨੀ, ਚੰਚਲ ਗਾਬਾ, ਗੁਰਪ੍ਰੀਤ ਸਿੰਘ ਜਾਤੀਵਾਲ, ਮੁਹੰਮਦ ਸਲੀਮ,ਭੀਮ ਸਿੰਘ ਬਨੇਰਾ, ਆਇਆ ਸਿੰਘ ਬਨੇਰਾ, ਸਵਰਨ ਸਿੰਘ ਰਾਮਗੜ੍ਹ, ਵਿਕਰਮ ਡੱਲਾ, ਸੋਨੀ ਅੱਚਲ ਆਦਿ ਕਾਂਗਰਸੀ ਅਹੁਦੇਦਾਰ ਤੇ ਵਰਕਰ ਮੌਜੂਦ ਸਨ। ਪੰਜਾਬ ਬੰਦ ਨੂੰ ਭੁੱਨਰਹੇੜੀ ’ਚ ਮਿਲਿਆ ਐਸੋਸੀਏਸ਼ਨ ਦਾ ਸਮਰਥਨ ਭੁੱਨਰਹੇੜੀ, (ਧਨਵੰਤ ਸਿੰਘ)- ਸਮਾਜ ਸੇਵਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੇ ਨਸ਼ਿਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਦਿੱਤੇ ਬੰਦ ਦੇ ਸੱਦੇ ਨੂੰ ਭੁੱਨਰਹੇੜੀ ਦੇ ਵਪਾਰੀਆਂ ਵੱਲੋਂ ਸਮਰਥਨ ਦਿੱਤਾ ਗਿਆ। ਇਸ ਤਹਿਤ ਐਸੋਸੀਏਸ਼ਨ ਪ੍ਰਧਾਨ ਸੰਤੋਸ਼ ਮਿਗਲਾਨੀ ਦੀ ਅਗਵਾਈ ਹੇਠ ਦੁਪਹਿਰ 2 ਵਜੇ ਤੱਕ ਦੁਕਾਨਾਂ ਬੰਦ ਰੱਖੀਆਂ ਗਈਆਂ। ਇਸ ਮੌਕੇ ਬੈਂਕ ਵੀ ਬੰਦ ਕਰਵਾਏ ਗਏ। ਵਾਰਸ ਦੇ ਪਰਮਜੀਤ ਸਿੰਘ ਮਹਿਮੂਦਪੁਰ, ਕਿਸਾਨ ਆਗੂ ਬੂਟਾ ਸਿੰਘ ਸਾ਼ਦੀਪੁਰ ਸਮੇਤ ਨੁਮਾਇੰਦਿਆਂ ਨੇ ਕਿਹਾ ਕਿ ਬੰਦ ਦਾ ਮਕਸਦ ਪ੍ਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ, ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਨਸ਼ਿਆਂ ਦੇ ਕਾਰੋਬਾਰ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਨੂੰ ਉਭਾਰਨਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸਾਂਝੇ ਯਤਨ ਕਰਨ ਦੀ ਲੋੜ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਵੀ ਨਸ਼ਾ ਮੁਕਤੀ ਅੰਦੋਲਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਪ੍ਰਮਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਪਰਮਜੀਤ ਸਿੰਘ ਮਹਿਮੂਦਪੁਰ, ਬੂਟਾ ਸਿੰਘ ਸਾਦੀਪੁਰ, ਮਨਜੀਤ ਸਿੰਘ ਖਾਕਟਾ, ਮੱਖਣ ਸਿੰਘ ਪੰਜੇਟਾ, ਸੁਰਜੀਤ ਸਿੰਘ ਪਰੌੜ, ਅਮਰਜੀਤ ਸਿੰਘ ਰਧਾਵਾ ਅਤੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਸੰਤੋਸ਼ ਮਿਗਲਾਨੀ ਸਮੇਤ ਹੋਰ ਨੁਮਾਇੰਦੇ ਮੌਜੂਦ ਸਨ। ਅਕਾਲੀ ਦਲ ਸੁਤੰਤਰ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕਿਹਾ - ਪੰਜਾਬ ਦੀ ਆਪ ਸਰਕਾਰ ਪਰਵਾਸੀਆਂ ਦੀ ਕਠਪੁਤਲੀ ਬਣ ਚੁੱਕੀ ਹੈ ਨਾਭਾ, (ਵਰਿੰਦਰ ਵਰਮਾ)- ਮਾਨਸਾ ਵਿਚ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਦੇ ਵਿਰੋਧ ਵਿਚ ਅੱਜ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ ਵਿਚ ਪਟਿਆਲਾ ਗੇਟ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੂਹ ਲੀਡਰਸ਼ਿਪ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਅਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਕੀ ਠੋਸ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਸਿਰਫ਼ ਕਾਨੂੰਨ ਵਿਵਸਥਾ ਦਾ ਮਸਲਾ ਨਹੀਂ, ਸਗੋਂ ਪੰਜਾਬ ਦੇ ਨੌਜਵਾਨਾਂ ਅਤੇ ਸੂਬੇ ਦੇ ਭਵਿੱਖ ਨਾਲ ਜੁੜਿਆ ਗੰਭੀਰ ਮੁੱਦਾ ਹੈ। ਉਹਨਾਂ ਨੇ ਕਿਹਾ ਕਿ ਜੇਕਰ ਨਸ਼ਿਆਂ ਵਿਰੁੱਧ ਲੜਨ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਹੀ ਚਿੰਤਾਵਾਂ ਪੈਦਾ ਹੋ ਰਹੀਆਂ ਹਨ, ਤਾਂ ਇਹ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਜਵਾਬਦੇਹੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ, ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਹਰਬੰਸ ਸਿੰਘ ਖਟੜਾ, ਸੁਰਜੀਤ ਸਿੰਘ ਬਾਬਰਪੁਰ, ਹੈਪੀ ਸੁਖੇਵਾਲ, ਜਗਰੂਪ ਸਿੰਘ ਬੋੜਾ, ਕਰਮ ਸਿੰਘ, ਗੁਲਜਾਰ ਸਿੰਘ, ਬੰਤ ਸਿੰਘ, ਕਰਮ ਸਿੰਘ, ਗੁਰਮੀਤ ਸਿੰਘ, ਪਾਲ ਸਿੰਘ, ਬਿੱਟੂ ਸਿੰਘ, ਅਮਰੀਕ ਸਿੰਘ, ਰਘਬੀਰ ਸਿੰਘ, ਤਰਲੋਚਨ ਸਿੰਘ, ਦਰਸ਼ਨ ਸਿੰਘ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਨਛੱਤਰ ਸਿੰਘ, ਪੂਰਨ ਚੰਦ, ਹਰਮੀਤ ਸਿੰਘ ਤੇ ਰਮਨਦੀਪ ਸਿੰਘ ਆਦਿ ਹਾਜ਼ਰ ਸਨ। ਸਨੌਰ, (ਗੀਤਵਿੰਦਰ ਸਿੰਘ ਸੋਖਲ, ਮੋਹਨ ਸਿੰਘ ਭੱਟੀ)- ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੇ ਸਮਰਥਨ ਵਿਚ ਅੱਜ ਸਨੌਰ ਸ਼ਹਿਰ ਮੁਕੰਮਲ ਬੰਦ ਰਿਹਾ। ਇਸ ਦੌਰਾਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ, ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਸਮਾਜ ਸੇਵੀਆਂ ਵਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਇਸ ਮਾਮਲੇ ਨੂੰ ਲੈ ਕੇ ਆਪਣਾ ਰੋਸ ਪ੍ਰਗਟਾਉਂਦਿਆਂ ਪੰਜਾਬ ਬੰਦ ਦੀ ਕਾਲ ਨੂੰ ਸਮਰਥਨ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਆਪਣੇ ਸਾਥੀਆਂ ਸਮੇਤ ਸਨੌਰ ਸ਼ਹਿਰ ਵਿਚ ਪਹੁੰਚੇ। ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ। ਉਨ੍ਹਾਂ ਦੀ ਅਗਵਾਈ ਹੇਠ ਸਾਥੀਆਂ ਨੇ ਬੰਦ ਦੀ ਕਾਲ ਦੇ ਸਮਰਥਨ ’ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਦੁਕਾਨਦਾਰਾਂ ਨੂੰ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਦਿੱਤੇ ਗਏ ਬੰਦ ਦੇ ਸੱਦੇ ’ਚ ਸਹਿਯੋਗ ਦੇਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਵੀ ਆਪਣੇ ਸਾਥੀਆਂ ਸਮੇਤ ਬੰਦ ਦੇ ਸਮਰਥਨ ਵਿਚ ਸਨੌਰ ਪਹੁੰਚੇ। ਕਿਸਾਨ ਆਗੂਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਸ਼ਹਿਰ ਦੇ ਬਾਜ਼ਾਰਾਂ ਵਿਚ ਜਾ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਦੀ ਅਪੀਲ ਕੀਤੀ। ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਨਾਲ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਲਈ ਵੱਖ-ਵੱਖ ਵਰਗਾਂ ਦੇ ਲੋਕ ਇਕੱਠੇ ਨਜ਼ਰ ਆਏ। ਇਸੇ ਤਰ੍ਹਾਂ ਕਾਂਗਰਸੀ ਆਗੂ ਨਿਰਮਲ ਸਿੰਘ ਭੱਟੀਆਂ ਦੇ ਨਜ਼ਦੀਕੀ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਕੁਲਦੀਪ ਸਿੰਘ ਕਾਲਾ ਵੀ ਆਪਣੇ ਸਾਥੀਆਂ ਸਮੇਤ ਦੁਕਾਨਾਂ ਬੰਦ ਕਰਵਾਉਣ ਲਈ ਪਹੁੰਚੇ। ਸਮਾਜ ਸੇਵੀ ਪੰਮੀ ਪਟਵਾਰੀ ਤੇ ਹੋਰ ਲੋਕਾਂ ਨੇ ਵੀ ਇਸ ਮੁਹਿੰਮ ਵਿਚ ਸ਼ਮੂਲੀਅਤ ਕੀਤੀ। ਇਨ੍ਹਾਂ ਆਗੂਆਂ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਅਤੇ ਦੁਕਾਨਦਾਰਾਂ ਨੂੰ ਬੰਦ ਦੇ ਸੱਦੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ, ਨਰਿੰਦਰ ਸਿੰਘ ਭਿੰਡਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ, ਅੰਕੁਰ ਸਿੰਗਲਾ, ਹਰਫੂਲ ਬੋਸਰ, ਦੀਦਾਰ ਬੋਸਰ, ਸੁਰਜੀਤ ਸਿੰਘ ਕਿਸਾਨ ਆਗੂ, ਨਿਰਮੇਲ ਸਿੰਘ ਗਨੋਰ, ਗੁਰਮੁਖ ਸਿੰਘ, ਸੁਖਦੇਵ ਸਿੰਘ ਭੋਲਾ, ਅਮਨਦੀਪ ਸਿੰਘ, ਹਰਮਨਦੀਪ ਸਿੰਘ, ਰਣਜੀਤ ਸਿੰਘ, ਪ੍ਰਿਤਪਾਲ ਸਿੰਘ ਕੌਂਸਲਰ, ਜਸਵੀਰ ਸਿੰਘ ਲਲਿਣਾ ਤੇ ਹੋਰ ਵੱਡੀ ਗਿਣਤੀ ’ਚ ਲੋਕ ਹਾਜ਼ਰ ਹਨ। ਬਲਬੇੜ੍ਹਾ ਦੇ ਵਸਨੀਕਾਂ ਨੇ ਰੋਡ ਨੂੰ ਮੁਕੰਮਲ ਬੰਦ ਰੱਖ ਕੇ ਆਪਣਾ ਵਿਰੋਧ ਦਰਜ ਕਰਵਾਇਆ ਡਕਾਲਾ, (ਰਵਿੰਦਰ ਸਿੰਘ ਪੰਜੇਟਾ)- ਪੰਜਾਬ ਵਿਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇਕ ਵਾਰ ਫਿਰ ਰੋਸ ਦੀ ਆਵਾਜ਼ ਉੱਠੀ ਹੈ। ਸੁਨਾਮ ਵਿਖੇ ਸਮਾਜਿਕ ਆਗੂ ਪਰਮਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਬਲਬੇੜ੍ਹਾ ਦੇ ਵਸਨੀਕਾਂ ਨੇ ਕਸਬੇ ਨੂੰ ਮੁਕੰਮਲ ਬੰਦ ਰੱਖ ਕੇ ਆਪਣਾ ਵਿਰੋਧ ਦਰਜ ਕਰਵਾਇਆ। ਇਸ ਮੌਕੇ ਲੋਕਾਂ ਨੇ ਸ਼ਾਂਤਮਈ ਧਰਨਾ ਲਗਾ ਕੇ ਸਵਾਲ ਉਠਾਇਆ ਕਿ ਨਸ਼ਿਆਂ ਦੇ ਖ਼ਾਤਮੇ ਲਈ ਹੋਰ ਕਿੰਨੇ ਲੋਕਾਂ ਨੂੰ ਆਵਾਜ਼ ਉਠਾਉਣੀ ਪਵੇਗੀ ਤੇ ਸਰਕਾਰਾਂ ਇਸ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਿਹੜੇ ਠੋਸ ਕਦਮ ਚੁੱਕ ਰਹੀਆਂ ਹਨ। ਧਰਨੇ ਵਿਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਜ਼ੋਰਾਵਰ ਸਿੰਘ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਿਆਂ ਦੇ ਕਾਰੋਬਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਾ ਰਿਹਾ। ਪਵਿੱਤਰ ਸਿੰਘ ਬਲਬੇੜ੍ਹਾ ਨੇ ਕਿਹਾ ਕਿ ਪਰਮਿੰਦਰ ਸਿੰਘ ਝੋਟਾ ਵੱਲੋਂ ਨਸ਼ਿਆਂ ਖ਼ਿਲਾਫ਼ ਉਠਾਈ ਗਈ ਆਵਾਜ਼ ਨੌਜਵਾਨ ਪੀੜ੍ਹੀ ਨੂੰ ਬਚਾਉਣ ਦੇ ਮਕਸਦ ਨਾਲ ਜੁੜੀ ਹੋਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ਼ ਮਿਲਣਾ ਚਾਹੀਦਾ ਹੈ ਅਤੇ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਮੌਕੇ ਯਾਦਵਿੰਦਰ ਸਿੰਘ ਨੰਬਰਦਾਰ, ਰਣਧੀਰ ਸਿੰਘ ਭੋਲਾ, ਬੰਤ ਸਿੰਘ ਬਲਬੇੜ੍ਹਾ, ਗੁਰਮੀਤ ਸਿੰਘ ਮਾਨ, ਜਗਰੂਪ ਸਿੰਘ, ਗੁਰਜੰਟ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਨੰਨਾਨਸੂੰ, ਜੋਗਿੰਦਰ ਸਿੰਘ, ਰਵੀਨੰਦਨ ਸ਼ਰਮਾ ਪੰਜੋਲਾ, ਜੰਗ ਸਿੰਘ ਘੁਮੇੜੀ, ਬਲਜੀਤ ਸਿੰਘ ਸਮੇਤ ਹੋਰ ਖੇਤਰ ਵਾਸੀ ਮੌਜੂਦ ਸਨ। ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਸਮਾਣਾ ’ਚ ਮੁਕੰਮਲ ਬੰਦ ਸਮਾਣਾ, (ਸਾਹਿਬ ਸਿੰਘ)- ਸਮਾਜਿਕ ਆਗੂ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿਰੁੱਧ ਇਤਿਹਾਸਕ ਸ਼ਹਿਰ ਸਮਾਣਾ ਵਿਚ ਪੂਰੀ ਤਰ੍ਹਾਂ ਬੰਦ ਰਿਹਾ ਹੈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਮੇਤ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਬੰਦ ਦੀ ਹਮਾਇਤ ਵਿਚ ਪਟਿਆਲਾ-ਹਿਸਾਰ ਸੜਕ ’ਤੇ ਅੰਬੇਦਕਰ ਅਤੇ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਧਰਨਾ ਲਗਾ ਕੇ ਸੜਕ ਜਾਮ ਰੱਖੀ। ਸ਼ਹਿਰ ਦੇ ਦੋਵਾਂ ਪਾਸੇ ਧਰਨੇ ਕਾਰਨ ਆਵਾਜਾਈ ਬੰਦ ਰਹੀ। ਜ਼ਰੂਰੀ ਲੋੜਵੰਦ ਦੇ ਲੋਕਾਂ ਦੇ ਵਾਹਨ ਧਰਨਾਕਾਰੀਆਂ ਨੇ ਨਹੀਂ ਰੋਕਿਆ। ਸ਼ਹਿਰ ਵਿਚ ਕਰੀਬ ਸਾਰੀਆਂ ਦੁਕਾਨਾਂ ਅਤੇ ਸ਼ੋ-ਰੂਮ ਬੰਦ ਰਹੇ। ਜਨਤਾ ਵਿਚ ਬਹੁਤ ਗ਼ੁੱਸਾ ਅਤੇ ਰੋਸ ਵੇਖਣ ਨੂੰ ਮਿਲਿਆ। ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂ ਰਾਜਿੰਦਰ ਸਿੰਘ ਫਤਹਿਗੜ੍ਹ ਛੰਨਾਂ, ਸਰਬਤ ਦਾ ਭਲਾ ਦੇ ਪ੍ਰਧਾਨ ਡਾ. ਇੰਦਰਪਾਲ ਸਿੰਘ ਸੰਧੂ, ਕਿਸਾਨ ਆਗੂ ਗੁਰਨਾਮ ਸਿੰਘ ਢੈਂਠਲ ਤੇ ਮਾਨ ਦਲ ਦੇ ਹਰਦੀਪ ਸਿੰਘ ਸਹਿਜਪੁਰ ਨੇ ਆਖਿਆ ਕਿ ਨਸ਼ਿਆਂ ਖ਼ਿਲਾਫ਼ ਬੋਲਣ ਵਾਲਿਆਂ ਦੇ ਕਤਲ ਸਮਾਜ ਲਈ ਚੁਨੌਤੀ ਹਨ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਹਿਰ ’ਚ ਰੋਸ ਮਾਰਚ ਕੀਤਾ ਤੇ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਜਰਨੈਲ ਸਿੰਘ ਕਾਲੇਕਾ, ਯਾਦਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ, ਅਵਤਾਰ ਸਿੰਘ ਮਹਿਲ, ਕੁਲਦੀਪ ਸਿੰਘ ਢੈਂਠਲ, ਸ਼ਹੀਦ ਬਾਬਾ ਦੀਪ ਸਿੰਘ ਦਲ ਦੇ ਆਗੂ ਹਰਵਿੰਦਰ ਸਿੰਘ ਲਾਡੀ, ਭਗਵੰਤ ਸਿੰਘ ਟਿਵਾਣਾ, ਪੁਸ਼ਪਿੰਦਰ ਸਿੰਘ ਰਤਨਹੇੜੀ, ਵਾਰਿਸ ਪੰਜਾਬ ਦੇ ਆਗੂ ਹਰਦੀਪ ਸਿੰਘ ਅਸਮਾਨਪੁਰ, ਹਰਮਨ ਸਿੰਘ ਵੜੈਚਾਂ ਅਤੇ ਪਰਮਜੀਤ ਸਿੰਘ ਖ਼ਾਨਪੁਰ ਨੇ ਵੀ ਵਿਚਾਰ ਰੱਖੇ। ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਵਿਚ ਵੀ ਸੰਗਤਾਂ ਨੇ ਧਰਨਾ ਦਿੱਤਾ। ਟੈਂਪੂ ਯੂਨੀਅਨ ਦੇ ਪ੍ਰਧਾਨ ਗੁਰਭੇਜ ਸਿੰਘ ਭੇਜਾ ਨੇ ਬੰਦ ਦੀ ਹਮਾਇਤ ਕੀਤੀ। ਸਮਾਜਿਕ ਆਗੂ ਝੋਟੇ ਦੇ ਕਤਲ ਵਿਰੁੱਧ ਬਾਰ ਐਸੋਸੀਏਸ਼ਨ ਸਮਾਣਾ ਨੇ ਕੀਤੀ ਹੜਤਾਲ ਸਮਾਣਾ, (ਹਰਵਿੰਦਰ ਸਿੰਘ ਟੋਨੀ)- ਸਮਾਜਿਕ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਵਿਰੁੱਧ ਪੰਜਾਬ ਬੰਦ ਦੇ ਸੱਦੇ ਦੀ ਪੂਰਨ ਹਮਾਇਤ ਕਰਦਿਆਂ ਬਾਰ ਐਸੋਸੀਏਸ਼ਨ ਸਮਾਣਾ ਨੇ ਪ੍ਰਧਾਨ ਕਰਮਜੀਤ ਸਿੰਘ ਰੰਧਾਵਾ, ਸਕੱਤਰ ਹਰਮਨਦੀਪ ਸਿੰਘ ਸਿੱਧੂ ਅਤੇ ਉਪ-ਪ੍ਰਧਾਨ ਨਿਰਲੇਪ ਕੌਰ ਐਡਵੋਕੇਟ ਦੀ ਅਗਵਾਈ ਵਿਚ ਮੁਕੰਮਲ ਹੜਤਾਲ ਕੀਤੀ ਜਿਸ ਨਾਲ ਅਦਾਲਤੀ ਕੰਮ ਪ੍ਰਭਾਵਿਤ ਹੋਇਆ। ਵਕੀਲਾਂ ਨੇ ਪੰਜਾਬ ਵਿਚ ਅਮਨ ਕਾਨੂੰਨ ਦੀ ਵਿਗੜਦੀ ਹਾਲਤ ’ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਪੰਜਾਬ ਨਸ਼ੇ ਦੀ ਭੱਠੀ ਵਿਚ ਸੜ ਰਿਹਾ ਹੈ ਪਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਅੰਕੜਿਆਂ ਦੀ ਖੇਡ ਖੇਡਦਿਆਂ ਸੂਬੇ ਅੰਦਰੋਂ ਨਸ਼ਾ ਖ਼ਤਮ ਕਰਨ ਦਾ ਦਾਅਵਾ ਕਰ ਰਹੀ ਹੈ। ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਵਾਲੇ ਪਰਵਿੰਦਰ ਸਿੰਘ ਝੋਟੇ ਤਾ ਕਤਲ ਇਸ ਤੱਥ ਦੀ ਗਵਾਹ ਹੈ ਕਿ ਨਸ਼ਾ ਤਸਕਰ ਤੇ ਸਮਾਜ ਵਿਰੋਧੀ ਲੋਕ ਪੁਲਿਸ ਤੇ ਪ੍ਰਸ਼ਾਸਨ ’ਤੇ ਭਾਰੂ ਹੋ ਚੁੱਕੇ ਹਨ। ਵਕੀਲਾਂ ਨੇ ਸਪਸ਼ਟ ਕੀਤਾ ਕਿ ਉਹ ਨਸ਼ਿਆਂ ਵਿਰੁੱਧ ਖੜ੍ਹੇ ਹੋਣ ਵਾਲੇ ਹਰ ਵਿਅਕਤੀ, ਪਾਰਟੀ ਜਾਂ ਸੰਸਥਾ ਦੇ ਨਾਲ ਖੜ੍ਹੇ ਹੋਣਗੇ। ਇਸ ਮੌਕੇ ਸੀਨੀਅਰ ਵਕੀਲ ਕੁਲਵੰਤ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਨਵਦੀਪ ਸਿੰਘ ਢਿੱਲੋਂ, ਸੁਭਾਸ਼ ਠਾਕੁਰ, ਜਸਬੀਰ ਸਿੰਘ, ਹਰਵਿੰਦਰ ਪਾਲ ਸਿੰਘ ਹੈਪੀ, ਹਰਪਾਲ ਸਿੰਘ, ਲਵਲੀ ਕੁਮਾਰ ਅਤੇ ਸਾਹਿਬ ਸਿੰਘ ਐਡਵੋਕੇਟ ਵੀ ਹਾਜ਼ਰ ਸਨ। ਪਰਵਿੰਦਰ ਸਿੰਘ ਝੋਟੇ ਦੇ ਕਤਲ ਨੂੰ ਲੈ ਕੇ ਟਰੱਕਾਂ ਵਾਲਿਆਂ ਨੇ ਸਪੈਸ਼ਲ ਭਰਤੀ ਕਰਨ ਦੇ ਖ਼ਿਲਾਫ਼ ਲਾਇਆ ਰੋਸ ਧਰਨਾ ਰਾਜਪੁਰਾ, (ਰਣਜੀਤ ਸਿੰਘ)-ਪੰਜਾਬ ਵਿਚ ਨਸ਼ਿਆਂ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਪ੍ਰਮੁੱਖ ਸਮਾਜਸੇਵੀ ਤੇ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦਾ ਦਿਨ ਦਿਹਾੜੇ ਹੋਏ ਬੇਰਹਿਮੀ ਨਾਲ ਕਤਲ ਤੋਂ ਬਾਅਦ ਪੂਰੇ ਪੰਜਾਬ ਵਿਚ ਰੋਸ ਦੀ ਲਹਿਰ ਦੌੜ ਗਈ ਹੈ। ਇਸੇ ਲੜੀ ਤਹਿਤ ਅੱਜ ਐਫ. ਸੀ. ਆਈ. ਦੇ ਗੁਦਾਮਾਂ ਦੇ ਗੇਟ ’ਤੇ ਟਰੱਕ ਮਾਲਕਾਂ ਅਤੇ ਡਰਾਈਵਰਾਂ ਨੇ ਸਪੈਸ਼ਲ ਭਰਤੀ ਦੇ ਖ਼ਿਲਾਫ਼ ਰੋਸ ਧਰਨਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਰਵਿੰਦਰ ਸਿੰਘ ਵਾਲੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਉਨ੍ਹਾਂ ’ਤੇ ਦਬਾਅ ਪਾ ਰਹੀ ਹੈ ਕਿ ਸਪੈਸ਼ਲ ਭਰਤੀ ਕੀਤੀ ਜਾਵੇ ਪਰ ਇਸ ਦੇ ਸਖ਼ਤ ਖ਼ਿਲਾਫ਼ ਹਨ। ਉਨ੍ਹਾਂ ਨੇ ਕਿਹਾ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਨਸ਼ਿਆਂ ਦੇ ਦਰਿਆ ਨੂੰ ਠੱਲ੍ਹ ਪਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਸੀ। ਉਹ ਅਕਸਰ ਹੀ ਨਸ਼ੇ ਦੀ ਵਪਾਰੀਆਂ ਦਾ ਪਰਦਾਫਾਸ਼ ਕਰਦਾ ਰਹਿੰਦਾ ਸੀ। ਸਿੰਥੈਟਿਕ ਨਸ਼ਾ ਵੇਚਣ ਵਾਲਿਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਸ਼ਰੇਆਮ ਨੰਗਾ ਕਰਦਾ ਸੀ। ਉਸ ਇਨਸਾਨ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਲਈ ਉਹ ਅੱਜ ਦੇ ਪੰਜਾਬ ਬੰਦ ਵਿਚ ਪੂਰਨ ਸਹਿਯੋਗ ਦੇ ਰਹੇ ਹਨ ਅਤੇ ਕਿਸੇ ਵੀ ਕੀਮਤ ’ਤੇ ਸਪੈਸ਼ਲ ਭਰਤੀ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਇਕ ਪਾਸੇ ਉਨ੍ਹਾਂ ਨੂੰ ਐਫ.ਸੀ.ਆਈ. ਦੇ ਗੁਦਾਮਾਂ ਵਿਚ ਅਨਾਜ ਦੀ ਸਪੈਸ਼ਲ ਭਰਤੀ ਕਰਨ ਲਈ ਕਿਹਾ ਜਾ ਰਿਹਾ ਹੈ ਜਦ ਕਿ ਦੂਜੇ ਬੰਨੇ ਨਸ਼ਾ ਮਾਫ਼ੀਆ ਖ਼ਿਲਾਫ਼ ਲੜਨ ਵਾਲੇ ਸੱਚੇ ਸੁੱਚੇ ਇਨਸਾਨ ਦਾ ਸ਼ਰੇਆਮ ਕਤਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਨ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਸਪੈਸ਼ਲ ਭਰਤੀ ਦੇ ਰੱਦ ਹੋਣ ਬਾਰੇ ਨਹੀਂ ਕਹਿੰਦੇ ਉਹ ਰੋਸ ਧਰਨੇ ’ਤੇ ਬੈਠਣਗੇ। ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਪ੍ਰੀਤਮ ਸਿੰਘ, ਵਿਕਰਮ ਚੌਧਰੀ, ਲਖਵਿੰਦਰ ਸਿੰਘ, ਜਸਪ੍ਰੀਤ ਸਿੰਘ, ਲਖਵੀਰ ਸਿੰਘ, ਸ਼ੇਰ ਸਿੰਘ, ਸਤਨਾਮ ਸਿੰਘ ਤੇ ਹੋਰ ਆਗੂ ਹਾਜ਼ਰ ਸਨ। ਪੰਜਾਬ ਬੰਦ ਦੇ ਸੱਦੇ ’ਤੇ ਪਾਤੜਾਂ ਘੱਗਾ ਪੂਰਨ ਤੌਰ ’ਤੇ ਬੰਦ ਕਰਕੇ ਚੌਕ ’ਚ ਦਿੱਤਾ ਧਰਨਾ ਕਿਸਾਨ ਯੂਨੀਅਨ ਏਕਤਾ ਉਗਾਰਹਾਂ ਨੇ ਲੋਕਾਂ ਨੂੰ ਟੋਲ ਪਲਾਜ਼ੇ ਤੋਂ ਕੀਤਾ ਮੁਕਤਛ- ਪਾ ਤੜਾਂ, (ਜਗਦੀਸ਼ ਸਿੰਘ ਕੰਬੋਜ)- ਨਸ਼ਿਆਂ ਨੂੰ ਰੋਕਣ ਲਈ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਸਮੂਹ ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ’ਤੇ ਪਾਤੜਾਂ ਸ਼ਹਿਰ ਵੀ ਪੂਰਨ ਤੌਰ ’ਤੇ ਬੰਦ ਰਿਹਾ ਅਤੇ ਕਿਸਾਨ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਤੋਂ ਇਲਾਵਾ ਸਾਰੀਆਂ ਵਿਰੋਧੀ ਪਾਰਟੀ ਨੇ ਸ਼ਹਿਰ ’ਚ ਰੋਸ ਮਾਰਚ ਕਰਕੇ ਸਹਿਰ ਦੇ ਭਗਤ ਸਿੰਘ ਚੌਂਕ ਵਿੱਚ ਧਰਨਾਂ ਦੇ ਕੇ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਤੇ ਮੈਡੀਕਲ ਨਸ਼ਿਆਂ ਨੂੰ ਰੋਕਣ ਲਈ ਪਾਤੜਾਂ ਇਲਾਕੇ ’ਚ ਵੀ ਇਕ ਕਮੇਟੀ ਬਣਾਏ ਜਾਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਦਿੱਲੀ ਜੰਮੂ ਕਟੜਾ ਹਾਈਵੇਅ ’ਤੇ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਂਨ ਸੁਖਦੇਵ ਸਿੰਘ ਫੌਜੀ ਵਲੋਂ ਖਾਲਿਸਤਾਨ ਕਿਸ ਤਰਾਂ ਬਣੇਗਾ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਹਰਭਜਨ ਸਿੰਘ ਬੁੱਟਰ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਦਾ ਦਾਅਵਾ ਕਰਕੇ ਲੋਕਾਂ ਤੋਂ ਵੋਟਾਂ ਲੈ ਕੇ ਸਤ੍ਹਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ਿਆਂ ਨੂੰ ਬੰਦ ਨਹੀ ਕੀਤਾ ਸਗੋਂ ਇਸ ਸਰਕਾਰ ਵਿਚ ਜੋ ਵਿਅਕਤੀ ਨਸ਼ਾ ਤਸਕਰਾਂ ਦੇ ਖਿਲਾਫ ਬੋਲਦਾ ਹੈ ਉਸ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਹਨ। ਇਸ ਤਰ੍ਹਾਂ ਹੀ ਮੈਡੀਕਲ ਨਸ਼ਾ ਵੇਚ ਰਹੇ ਦੁਕਾਨਦਾਰਾਂ ਨੂੰ ਰੋਕ ਰਹੇ ਪਰਵਿੰਦਰ ਸਿੰਘ ਝੋਟਾ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਧਰਨੇ ਵਿਚ ਸੈਫੀ ਜਥੇਬੰਦੀ ਦੇ ਆਗੂ ਪੁਸ਼ਪਿੰਦਰ ਸਿੰਘ ਤਾਊ ਦੀ ਅਗਵਾਈ ’ਚ ਸ਼ਮੂਲ਼ੀਅਤ ਕੀਤੀ ਗਈ ਇਸ ਧਰਨੇ ਵਿਚ ਮੌਜੂਦ ਲੋਕਾਂ ਨੂੰ ਕਿਸਾਨ ਜਥੇਬੰਦੀ ਦੇ ਆਗੂ ਬਲਜਿੰਦਰ ਸਿੰਘ ਚੁਨਾਗਰਾ, ਕਾਂਗਰਸ ਪਾਰਟੀ ਦੇ ਪਲਵਿੰਦਰ ਕੌਰ ਹਰਿਆਊ, ਅਕਾਲੀ ਦਲ ਦੇ ਹਲਕਾ ਮੁਖੀ ਕਬੀਰ ਦਾਸ, ਸੰਤੌਖ ਸਿੰਘ ਖਿੰਡਾ, ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਆਗੂ ਗੁਰਜੰਟ ਸਿੰਘ ਦੁਗਾਲ, ਸਾਹਿਬ ਸਿੰਘ ਦੁਤਾਲ, ਸ਼ਮਸ਼ੇਰ ਸਿੰਘ ਸ਼ੇਰਾ ਸਮੇਤ ਹੋਰ ਆਗੂਆਂ ਵਲੋਂ ਸੰਬੋਧਨ ਕੀਤਾ ਗਿਆ।ਇਸ ਧਰਨੇ ਵਿਚ ਮਨਜੀਤ ਸਿੰਘ ਨੱਡਾ ਵੱਲੋਂ ਸਟੇਜ ਸਕੱਤਰ ਵਜੋਂ ਜ਼ਿੰਮੇਵਾਰੀ ਵਧੀਆ ਢੰਗ ਨਾਲ ਨਿਭਾਈ ਗਈ। ਭਜਾਓ, ਜਵਾਨੀ ਬਚਾਓ’ ਦੇ ਨਾਅਰੇ ਹੇਠ ਸਰਕਾਰ ਵਿਰੁੱਧ ਕੱਢਿਆ ਰੋਸ ਮਾਰਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਡੀ.ਸੀ. ਦਫ਼ਤਰ ਸਾਹਮਣੇ ਫੂਕਿਆ ਪੁਤਲਾ - ਪਟਿਆਲਾ, (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ, ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਡੀ.ਸੀ. ਦਫ਼ਤਰ ਵਿਖੇ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਦੀ ਜਵਾਨੀ ਦੇ ਸੁਰੱਖਿਅਤ ਭਵਿੱਖ ਲਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੌਰਾਨ ‘ਆਪ ਭਜਾਓ, ਜਵਾਨੀ ਬਚਾਓ’ ਦਾ ਨਾਅਰਾ ਬੁਲੰਦ ਕਰਦਿਆਂ ਨਸ਼ਿਆਂ ਦੇ ਖ਼ਾਤਮੇ ਅਤੇ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਮੁੱਦਾ ਉਠਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਸੂਬੇ ਦਾ ਭਵਿੱਖ ਅਤੇ ਸਭ ਤੋਂ ਕੀਮਤੀ ਸਰਮਾਇਆ ਹੈ। ਕਿਸੇ ਵੀ ਸੂਬੇ ਦੀ ਤਰੱਕੀ ਉਸ ਦੇ ਨੌਜਵਾਨਾਂ ਦੀ ਸਿਹਤ, ਸੁਰੱਖਿਆ ਅਤੇ ਉਨ੍ਹਾਂ ਨੂੰ ਮਿਲਣ ਵਾਲੇ ਮੌਕਿਆਂ ’ਤੇ ਨਿਰਭਰ ਕਰਦੀ ਹੈ ਪਰ ਜੇਕਰ ਨੌਜਵਾਨ ਨਸ਼ਿਆਂ ਦੀ ਲਪੇਟ ਵਿਚ ਆਉਣ ਅਤੇ ਅਸੁਰੱਖਿਅਤ ਮਾਹੌਲ ਦਾ ਸਾਹਮਣਾ ਕਰਨ ਲਈ ਮਜਬੂਰ ਹੋਣ ਤਾਂ ਇਹ ਸਿਰਫ਼ ਪਰਿਵਾਰਾਂ ਦੀ ਹੀ ਨਹੀਂ, ਸਗੋਂ ਪੂਰੇ ਸਮਾਜ ਦੀ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਨੂੰ ਗੰਭੀਰਤਾ ਨਾਲ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਸੰਤ ਬੰਗਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਗੋਪਾਲ ਸਿੰਗਲਾ, ਕੇ.ਕੇ. ਸਹਿਗਲ, ਪ੍ਰੋਫੈਸਰ ਰਣਜੀਤ ਸਿੰਘ, ਸੁਰਜੀਤ ਜੀਤੂ, ਵਿਜੇਪਾਲ ਗਰੇਵਾਲ, ਸੇਵਕ ਸਿੰਘ ਝਿੱਲ, ਅਮਰਪ੍ਰੀਤ ਸਿੰਘ ਬੋਬੀ ਸਾਬਕਾ ਕੌਂਸਲਰ, ਗਗਨਦੀਪ ਸਿੰਘ ਜਲਾਲਪੁਰ ਵਾਈਸ ਪ੍ਰਧਾਨ ਯੂਥ ਕਾਂਗਰਸ, ਮਾਧਵ ਸਿੰਗਲਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਅਭਿਨਵ ਸ਼ਰਮਾ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ, ਰਿਧਮ ਸ਼ਰਮਾ ਪ੍ਰਧਾਨ ਯੂਥ ਕਾਂਗਰਸ, ਗੁਰਿੰਦਰ ਗੋਲੂ ਪ੍ਰਧਾਨ ਸਨੌਰ ਯੂਥ ਕਾਂਗਰਸ, ਪ੍ਰਵੀਨ ਰਾਵਤ, ਹੇਮੰਤ ਪਾਠਕ, ਅਮਨ ਥਿੰਡ ਵਾਈਸ ਪ੍ਰਧਾਨ ਯੂਥ ਕਾਂਗਰਸ, ਰੋਹਿਤ ਗਰਗ, ਗੁਰਮੀਤ ਸਿੰਘ ਚੌਹਾਨ, ਜਸਵਿੰਦਰ ਜਰਗੀਆਂ, ਕਰਮਜੀਤ ਸਿੰਘ ਸਰਪੰਚ, ਸੁੱਚਾ ਸਿੰਘ, ਰਵੀ ਮੱਟੂ, ਜਸਵੰਤ ਸਿੰਘ ਬੰਤ, ਗੁਰਮੀਤ ਸਿੰਘ ਪੰਚ, ਸੌਰਵ ਵਾਲੀਆਂ, ਇਮਰਾਨ ਖ਼ਾਨ, ਅਮਰਪਾਲ ਬੰਟੀ, ਮੰਨੂ ਧਾਲੀਵਾਲ, ਗੌਰਵ ਸੂਦ, ਆਸ਼ੂ, ਵਿਵੇਕ ਦੀਪ ਨਗਰ, ਸੁਸ਼ੀਲ ਅਬਲੋਬਲ ਤੇ ਹੋਰ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਮਾਮਲਿਆਂ ’ਚ ਹੈਰੋਇਨ ਸਮੇਤ 5 ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਮਾਨਸਾ ਕਤਲ ਕਾਂਡ ਖ਼ਿਲਾਫ਼ ਉਬਾਲ , ਬਾਜ਼ਾਰਾਂ ਤੇ ਸੜਕਾਂ ’ ਤੇ ਰਹੀ ਸੁੰਨਸਾਨ
Ad Position 24