ਸਵ . ਨਿਰਮਲ ਕੌਰ ਖਹਿਰਾ ਨੂੰ ਸ਼ਰਧਾਂਜਲੀਆਂ ਭੇਟ
ਨਾਭਾ,15 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਪਿਛਲੇ ਦਿਨੀਂ ਨਰਿੰਦਰ ਖੇੜੀਮਾਨੀਆਂ, ਸ਼ਮਸ਼ੇਰ ਸਿੰਘ, ਗੁਰਵਿੰਦਰ ਸਿੰਘ ਖਹਿਰਾ ਦੇ ਮਾਤਾ ਨਿਰਮਲ ਕੌਰ ਪਿੰਡ ਗੋਬਿੰਦਗੜ੍ਹ ਛੰਨਾਂ ਖਹਿਰਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਖਹਿਰਾ ਪਰਿਵਾਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਭਾਈ ਜਗਜੀਤ ਸਿੰਘ ਸੰਗਤਪੁਰਾ ਦੇ ਜਥੇ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ।
ਸ
ਸਵ. ਨਿਰਮਲ ਕੌਰ ਖਹਿਰਾ ਦੀ ਯਾਦ ਵਿਚ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਕਰਦਾ ਹੋਇਆ ਰਾਗੀ ਜਥਾ। ਤਸਵੀਰਾਂ : ਜਗਨਾਰ ਸਿੰਘ ਦੁਲੱਦੀ
16-10-2026
ਨਾਭਾ,15 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਪਿਛਲੇ ਦਿਨੀਂ ਨਰਿੰਦਰ ਖੇੜੀਮਾਨੀਆਂ, ਸ਼ਮਸ਼ੇਰ ਸਿੰਘ, ਗੁਰਵਿੰਦਰ ਸਿੰਘ ਖਹਿਰਾ ਦੇ ਮਾਤਾ ਨਿਰਮਲ ਕੌਰ ਪਿੰਡ ਗੋਬਿੰਦਗੜ੍ਹ ਛੰਨਾਂ ਖਹਿਰਾ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਜਿਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਖਹਿਰਾ ਪਰਿਵਾਰ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਥ ਪ੍ਰਸਿੱਧ ਰਾਗੀ ਭਾਈ ਜਗਜੀਤ ਸਿੰਘ ਸੰਗਤਪੁਰਾ ਦੇ ਜਥੇ ਵੱਲੋਂ ਬੈਰਾਗਮਈ ਕੀਰਤਨ ਕੀਤਾ ਗਿਆ। ਸਵ. ਮਾਤਾ ਨਿਰਮਲ ਕੌਰ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਵਿਚ ਬਾਬਾ ਨਰਿੰਦਰ ਸਿੰਘ ਅਲੋਹਰਾਂ ਸਾਹਿਬ, ਪੰਜਾਬੀ ਗਾਇਕ ਹਰਜੀਤ ਹਰਮਨ,ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ,ਚੇਅਰਮੈਨ ਜੱਸੀ ਸੋਹੀਆਂ ਵਾਲਾ, ਜਸਪਾਲ ਸਿੰਘ ਕਲਿਆਣ ਆਪ ਆਗੂ,ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਸ੍ਰੋਮਣੀ ਅਕਾਲੀ ਦਲ, ਜਥੇਦਾਰ ਲਖਵੀਰ ਸਿੰਘ ਲੌਟ ਆਗੂ ਵਾਰਿਸ ਪੰਜਾਬ ਦੇ, ਜਥੇਦਾਰ ਪਰਮਜੀਤ ਸਿੰਘ ਸਹੌਲੀ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ, ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ, ਧਰਮਿੰਦਰ ਸਿੰਘ ਸੁੱਖੇਵਾਲ, ਗਾਇਕ ਚਮਕੌਰ ਖਟੜਾ,ਗਾਇਕ ਕਰਮਾ ਟੌਪਰ,ਡਾ ਗੁਰਪ੍ਰੀਤ ਕੌਰ ਚੌਂਦਾ ਸਮਾਜ ਸੇਵੀ,ਮਨਜਿੰਦਰ ਸਿੰਘ ਜਿੰਦਰੀ ਮੀਤ ਪ੍ਰਧਾਨ ਯੂਥ ਕਾਂਗਰਸ,ਮੋਨੂੰ ਡੱਲਾ,ਗਾਇਕ ਦੀਪ ਢਿੱਲੋਂ,ਗਾਇਕ ਤਰਸੇਮ ਸਿੱਧੂ, ਮਨਜੀਤ ਸਿੰਘ ਟੋਨੀ ਫ਼ਿਲਮ ਡਾਇਰੈਕਟਰ, ਨੀਟਾ ਤੂੰਮਬੜਭੰਨ ਫ਼ਿਲਮ ਅਦਾਕਾਰ, ਸਾਬਕਾ ਸਰਪੰਚ ਨਰਿੰਦਰ ਸਿੰਘ ਖੇੜੀਮਾਨੀਆਂ, ਕੁਲਵਿੰਦਰ ਸਿੰਘ ਖੇੜੀਮਾਨੀਆਂ,ਹਰਪ੍ਰੀਤ ਸਿੰਘ ਸਰਪੰਚ ਮਡੋੜ੍ਹ, ਬਹਾਦਰ ਸਿੰਘ ਸਰਪੰਚ ਅਲੋਹਰਾਂ, ਕੁਲਵੰਤ ਸਿੰਘ ਅਟਵਾਲ,ਸਤਵੰਤ ਸਿੰਘ ਲਾਡੀ ਸਰਪੰਚ ਰਣਜੀਤਗੜ੍ਹ,, ਕੁਲਵਿੰਦਰ ਸਿੰਘ ਸਰਪੰਚ ਗੋਬਿੰਦਗੜ੍ਹ ਛੰਨਾਂ, ਰਜਿੰਦਰ ਸਿੰਘ ਸਰਪੰਚ, ਸੁੱਖੀ ਢੀਂਡਸਾ ਸਰਪੰਚ ਬਿਸ਼ਨਗੜ੍ਹ, ਡਾ ਗੁਰਪ੍ਰੀਤ ਸਿੰਘ ਸਰਪੰਚ ਦੋਦਾ,ਹਰਜਿੰਦਰ ਸਿੰਘ ਸਾਬਕਾ ਸਰਪੰਚ ਅਲੋਹਰਾਂ,, ਸਤਗੁਰ ਸਿੰਘ ਨਰਮਾਣਾ, ਬਾਬਾ ਹਰਪ੍ਰੀਤ ਸਿੰਘ ਮੁਖੀ ਸ਼ਾਹੀ ਸਮਾਧਾਂ, ਜਥੇਦਾਰ ਕੁਲਦੀਪ ਸਿੰਘ ਅਲੋਹਰਾਂ, ਹਰਪਾਲ ਸਿੰਘ ਅਲੋਹਰਾਂ, ਲਾਡੀ ਖੈਹਿਰਾ , ਹਰਜੀਤ ਖੱਟੜਾ, ਤਰਨੀ ਭੁੱਲਰ ਅਤੇ ਪਿੰਡ ਵਾਸੀ ਸ਼ਾਮਿਲ ਸਨ ।ਇਸ ਸ਼ਰਧਾਂਜਲੀ ਸਮਾਗਮ ਵਿਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਸੁਖਦੇਵ ਸਿੰਘ ਢੀਂਡਸਾ ਵਲੋਂ ਕੀਤਾ ਗਿਆ।