17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਬਿਜਲੀ ਨਿਗਮ ਦੇ ਜੇ. ਈਜ਼ ਨੇ ਕਾਲੇ ਕੱਪੜੇ ਪਾ ਕੀਤਾ ਮੁੱਖ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ

ਪਟਿਆਲਾ, 16 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਖੇ ਤੈਨਾਤ ਪਾਵਰ ਜੂਨੀਅਰ ਇੰਜਨੀਅਰਜ਼ ਅਤੇ ਪਦਉੱਨਤ ਇੰਜਨੀਅਰ ਅਫ਼ਸਰਾਂ ਦੀ ਨੁਮਾਇੰਦਾ ਜਥੇਬੰਦੀ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ. ਐਸ.

Ad Position 21
No active advertisement
ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਕਾਲੇ ਕੱਪੜੇ ਪਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਜੇ.ਈਜ਼। ਅਜੀਤ ਤਸਵੀਰਾਂ 17-10-2026
ਪਟਿਆਲਾ, 16 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿਖੇ ਤੈਨਾਤ ਪਾਵਰ ਜੂਨੀਅਰ ਇੰਜਨੀਅਰਜ਼ ਅਤੇ ਪਦਉੱਨਤ ਇੰਜਨੀਅਰ ਅਫ਼ਸਰਾਂ ਦੀ ਨੁਮਾਇੰਦਾ ਜਥੇਬੰਦੀ ਕੌਂਸਲ ਆਫ ਜੂਨੀਅਰ ਇੰਜੀਨੀਅਰਜ਼ ਪੀ. ਐਸ. ਈ. ਬੀ. ਦੇ ਸੱਦੇ ’ਤੇ ਸਮੁੱਚੀ ਜਨਰਲ ਹਾਊਸ ਲੀਡਰਸ਼ਿਪ ਵਲੋਂ ਅੱਜ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਸਾਹਮਣੇ ਕਾਲੇ ਕੱਪੜੇ ਪਾ ਕੇ ਇਕ ਦਿਨ ਦਾ ਸ਼ਾਂਤਮਈ ਸੰਕੇਤਕ ਰੋਸ ਧਰਨਾ ਦਿੱਤਾ ਗਿਆ, ਜਿਸ ਵਿਚ ਪਾਵਰ ਜੂਨੀਅਰ ਇੰਜਨੀਅਰਜ਼ ਕੇਡਰ ਦੀਆਂ ਪੈਡਿੰਗ ਮੰਗਾਂ ਦੇ ਨਿਪਟਾਰੇ ਵਿਚ ਹੋ ਰਹੀ ਦੇਰੀ ਵਿਰੁੱਧ ਸਖਤ ਰੋਸ ਜਤਾਇਆ ਗਿਆ। ਇਸ ਰੋਸ ਧਰਨੇ ਵਿਚ ਪੰਜਾਬ ਭਰ ਤੋਂ ਮੰਡਲ ਪੱਧਰ ਦੇ ਪ੍ਰਧਾਨ ਸਕੱਤਰ ਤੋਂ ਲੈ ਕੇ ਸੂਬਾ ਪੱਧਰ ਦੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕੌਂਸਲ ਦੇ ਮੁੱਖ ਸਰਪ੍ਰਸਤ ਇੰਜ. ਦਵਿੰਦਰ ਸਿੰਘ, ਸੂਬਾ ਪ੍ਰਧਾਨ ਇੰਜ. ਪਰਮਜੀਤ ਸਿੰਘ ਖੱਟੜਾ ਅਤੇ ਸੂਬਾ ਜਨਰਲ ਸਕੱਤਰ ਇੰਜ. ਅਮਨਦੀਪ ਜੇਹਲਵੀ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਜੇ. ਈ. ਕੇਡਰ ਨਾਲ ਸੰਬੰਧਿਤ ਮੰਗਾਂ ਉਪਰ ਭਾਵੇਂ 24 ਜੂਨ ਅਤੇ 4 ਅਗਸਤ ਨੂੰ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਵਿਚ ਮੈਨੇਜਮੈਂਟ ਵਲੋਂ ਸਮਾਂਬੱਧ ਰੂਪ ਵਿਚ ਸਕਾਰਾਤਮਕ ਹੱਲ ਦੀ ਹਾਮੀ ਭਰੀ ਗਈ ਹੈ, ਪਰੰਤੂ ਇਸ ਵਿਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਪਾਵਰਕੋਮ ਮੈਨੇਜਮੈਂਟ ਬਿਜਲੀ ਚਲਾਉਣ ਵਿਚ ਸਹਾਈ ਇਸ ਮਹੱਤਵਪੂਰਣ ਕੇਡਰ ਦੀਆਂ ਮੰਗਾਂ ਦੇ ਹੱਲ ਪ੍ਰਤੀ ਸੰਜੀਦਾ ਨਹੀਂ ਹੈ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਫੀਲਡ ਵਿਚ ਅਣਮਨੁੱਖੀ ਹਲਾਤਾਂ ਦੇ ਬਾਵਜੂਦ ਪਾਵਰ ਜੂਨੀਅਰ ਇੰਜੀਨੀਅਰ ਵਿਭਾਗ ਦੇ ਟਿੱਚਿਆਂ ਦੀ ਪੂਰਤੀ ਪੂਰੀ ਵਚਨਬੱਧਤਾ ਨਾਲ ਕਰ ਰਹੇ ਹਨ, ਪਰ ਫੀਲਡ ਦਫ਼ਤਰਾਂ ਵਿਚ ਸਟਾਫ ਅਤੇ ਸਾਧਨਾਂ ਦੀ ਘਾਟ ਦੇ ਬਾਵਜੂਦ ਕੰਮਾਂ ਨੂੰ ਨੇਪਰੇ ਚਾੜ੍ਹਣ ਹਿਤ ਉੱਚ ਅਧਿਕਾਰੀਆਂ ਵਲੋਂ ਬੇਲੋੜੇ ਤਣਾਅ ਵਧਾਇਆ ਜਾ ਰਿਹਾ ਹੈ , ਜਿਸ ਕਾਰਨ ਉਹ ਅਤਿ ਦੇ ਮਾਨਸਿਕ ਤਣਾਅ ਅਤੇ ਪਰੇਸ਼ਾਨੀ ਦੇ ਦੌਰ ਵਿਚੋਂ ਲੰਘ ਰਹੇ ਹਨ। ਪਾਵਰ ਜੂਨੀਅਰ ਇੰਜੀਨੀਅਰ ਦੇ ਕੰਮ ਨੂੰ ਸੁਖਾਲਾ ਬਨਾਉਣ ਹਿਤ ਆਨਲਾਈਨ ਪਰਮਿਟ ਟੂ ਵਰਕ ਐਪ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਜੇ. ਈਜ. ਨੂੰ ਇਕ ਗ੍ਰਿਡ ਤੋਂ ਦੂਜੇ ਗ੍ਰਿਡ ਤੱਕ ਭਟਕਣਾ ਪੈ ਰਿਹਾ ਹੈ। ਅੱਜ ਦੇ ਰੋਸ ਧਰਨੇ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ ਦੇ ਘੋਲ ਦਾ ਪੂਰਨ ਸਮਰਥਨ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਪਾਸੋਂ ਮੁਲਾਜ਼ਮਾਂ ਦੇ ਪੇ-ਸਕੇਲ, ਪੈਨਸ਼ਨਰਾਂ ਦੀ ਰਵੀਜਨ ਤੇ ਡੀ. ਏ. ਦਾ ਬਕਾਇਆ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਗਈ। ਕੌਂਸਲ ਲੀਡਰਸ਼ਿਪ ਅਨੁਸਾਰ ਜੇਕਰ ਪਾਵਰ ਮੈਨੇਜਮੈਂਟ ਵਲੋਂ ਜੂਨੀਅਰ ਇੰਜੀਨੀਅਰਜ਼ ਦੀ ਪੈਂਡਿੰਗ ਮੰਗਾਂ ਦਾ ਉਚੇਚੇ ਤੌਰ ’ਤੇ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਜੂਨੀਅਰ ਇੰਜੀਨੀਅਰਜ਼ ਤੇ ਪਦਉੱਨਤ ਇੰਜੀਨੀਅਰ ਅਫ਼ਸਰਾਂ ਵਿਚ ਵੱਧ ਰਹੇ ਰੋਸ ਨੂੰ ਮੁੱਖ ਰੱਖਦਿਆਂ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਅਸ਼ਟਾਮ ਪੇਪਰਾਂ ਦੀ ਘਾਟ ਕਾਰਨ ਆਮ ਲੋਕ ਤੇ ਕਾਰੋਬਾਰੀ ਪ੍ਰੇਸ਼ਾਨ, ਸਰਕਾਰ ਤੋਂ ਤੁਰੰਤ ਹੱਲ ਦੀ ਮੰਗ ਅਗਲੀ ਖ਼ਬਰ ਜ਼ਿਲ੍ਹੇ ’ਚ ਐਸ. ਆਈ. ਆਰ. ਤਹਿਤ 53470 ਵੋਟਾਂ ਕੱਟੀਆਂ ਗਈਆਂ
Ad Position 24