ਡੈਮੋਕਰੇਟਿਕ ਮਨਰੇਗਾ ਫਰੰਟ ਵਲੋਂ ਕਨਵੈਨਸ਼ਨ 18 ਨੂੰ
ਨਾਭਾ, 16 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਡੈਮੋਕਰੇਟਿਕ ਮਨਰੇਗਾ ਫਰੰਟ (ਡੀ. ਐਮ.
ਨਾਭਾ, 16 ਅਕਤੂਬਰ (ਜਗਨਾਰ ਸਿੰਘ ਦੁਲੱਦੀ)- ਡੈਮੋਕਰੇਟਿਕ ਮਨਰੇਗਾ ਫਰੰਟ (ਡੀ.ਐਮ.ਐਫ.) ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਰਾਜ ਕੁਮਾਰ ਕਨਸੂਹਾ ਦੀ ਅਗਵਾਈ ਵਿਚ ਹੋਈ,ਜਿਸ ਵਿਚ ਮਨਰੇਗਾ ਮਜ਼ਦੂਰਾਂ ਦੇ ਭਵਿੱਖ ਤੇ ਮੌਜੂਦਾ ਰੋਜੀ ਰੋਟੀ ਦੇ ਸੰਕਟ ਤੇ ਗੱਲਬਾਤ ਹੋਈ ਕਿਉਂਕਿ ਭਾਰਤ ਸਰਕਾਰ ਵਲੋਂ ਬੀਵੀ ਜੀ ਰਾਮ ਜੀ ਕਾਨੂੰਨ ਲਿਆਉਣ ਨਾਲ ਪੰਜਾਬ ਦੇ ਕਿਰਤੀ ਆਪਣਾ ਹੱਕ ਮੰਗਣ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਡੀ.ਐਮ.ਐਫ. ਵਲੋਂ ਕਿਰਤ ਅਤੇ ਰੁਜ਼ਗਾਰ ਦੇ ਗੰਭੀਰ ਸੰਕਟ ਨੂੰ ਲੈ ਕੇ ਵਿਸ਼ਾਲ ਕਨਵੈਂਸ਼ਨ ਕੀਤੀ ਜਾ ਰਹੀ ਹੈ। ਇਹ ਕਨਵੈਂਸ਼ਨ 18 ਅਕਤੂਬਰ ਦਿਨ ਐਤਵਾਰ ਸਵੇਰੇ 10 ਵਜੇ ਮਿੰਨੀ ਪੈਲੇਸ ਨਾਭਾ-ਭਾਦਸੋਂ ਰੋਡ ਕੈਦੂਪੁਰ ਅੱਡਾ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਕਨਵੈਂਸ਼ਨ ਦਾ ਮੁੱਖ ਵਿਸ਼ਾ ‘ਕਿਰਤ ਤੇ ਰੁਜ਼ਗਾਰ ਦਾ ਸੰਕਟ ਤੇ ਹੱਲ’ ਹੋਵੇਗਾ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸੀਨੀਅਰ ਪੱਤਰਕਾਰ ਹਮੀਰ ਸਿੰਘ ਲੁਬਾਣਾ ਚੰਡੀਗੜ੍ਹ ਆਪਣੇ ਵਿਚਾਰ ਰੱਖਣਗੇ। ਫਰੰਟ ਦੇ ਆਗੂਆਂ ਕੁਲਵਿੰਦਰ ਕੌਰ ਰਾਮਗੜ੍ਹ, ਬਲਜੀਤ ਸਿੰਘ ਚੌਂਦਾ, ਜਸਵੀਰ ਕੌਰ ਮੂਲਾਬੱਧਾ, ਰਾਣੀ ਕਾਠਮੱਠੀ, ਹਰਮੇਸ਼ ਕੌਰ, ਸੁਨੀਤਾ ਰਾਣੀ ਕੈਦੂਪੁਰ, ਕ੍ਰਿਸ਼ਨ ਲਬਾਣਾ ਨੇ ਕਿਹਾ ਕਿ ਮਨਰੇਗਾ ਮਜ਼ਦੂਰਾਂ ਨੂੰ ਅੱਜ ਕੰਮ ਨਾ ਮਿਲਣਾ, ਦਿਹਾੜੀ ਵਿੱਚ ਕਟੌਤੀ ਤੇ ਰੁਜ਼ਗਾਰ ਦੀ ਅਸੁਰੱਖਿਆ ਵਰਗੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਨਵੈਂਸ਼ਨ ਵਿੱਚ ਇਹਨਾਂ ਮਸਲਿਆਂ ਤੇ ਖੁੱਲ੍ਹ ਕੇ ਚਰਚਾ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਫਰੰਟ ਵੱਲੋਂ ਸਾਰੇ ਮਨਰੇਗਾ ਮਜ਼ਦੂਰਾਂ,ਕਿਰਤੀ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਹੈ।