ਦਿੱਤੂਪੁਰ ’ਚ ਆਮ ਆਦਮੀ ਕਲੀਨਿਕ ਦਾ ਉਦਘਾਟਨ
ਭਾਦਸੋਂ, 16 ਅਕਤੂਬਰ (ਪ੍ਰਦੀਪ ਦੰਦਰਾਲਾ)-ਵਿਧਾਨ ਸਭਾ ਹਲਕਾ ਨਾਭਾ ਤੇ ਸੀ. ਐਚ.
ਭਾਦਸੋਂ, 16 ਅਕਤੂਬਰ (ਪ੍ਰਦੀਪ ਦੰਦਰਾਲਾ)-ਵਿਧਾਨ ਸਭਾ ਹਲਕਾ ਨਾਭਾ ਤੇ ਸੀ.ਐਚ.ਸੀ. ਭਾਦਸੋਂ ਦੇ ਅਧੀਨ ਆਉਂਦੇ ਪੀ.ਐਚ.ਸੀ. ਕੇਂਦਰ ਦਿੱਤੂਪੁਰ ਜੱਟਾਂ ਵਿਖੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ, ਸੀਨੀਅਰ ਮੈਡੀਕਲ ਅਫ਼ਸਰ ਭਾਦਸੋਂ ਡਾ. ਮੋਨਿਕਾ ਸੂਦ ਦੀ ਅਗਵਾਈ ’ਚ ਚੇਅਰਮੈਨ ਗੁਰਦੀਪ ਸਿੰਘ ਟਿਵਾਣਾ ਨੇ ਕੀਤਾ। ਇਸ ਸਮੇਂ ਚੇਅਰਮੈਨ ਟਿਵਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੂਬੇ ਦੇ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੀ.ਐਚ.ਸੀ. ਕੇਂਦਰ ਦਿੱਤੂਪੁਰ ’ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਤੇ ਮਾਹਰ ਡਾਕਟਰ ਦੁਆਰਾ ਚੈਕਅੱਪ ਕੀਤੇ ਜਾਣਗੇ। ਜਿਸ ਦਾ ਲਾਭ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਮਿਲੇਗਾ। ਇਸ ਮੌਕੇ ਡਾ. ਹਰਸ਼ਿੰਦਰ ਸਿੰਘ, ਹਰਪ੍ਰਤਾਪ ਸਿੰਘ, ਨਿਰਭੈ ਸਿੰਘ, ਚਰਨਜੀਤ ਸਿੰਘ, ਨਛੱਤਰ ਸਿੰਘ, ਸੁਖਜੀਤ ਸਿੰਘ, ਅਜੇ ਕੁਮਾਰ ਐਮ.ਪੀ.ਡਬਲਿਊ.ਐਚ., ਅਮਨਦੀਪ ਕੌਰ ਅਸਿਸਟੈਂਟ, ਮਨਜੀਤ ਕੌਰ ਏ.ਐਨ.ਐਮ., ਗੁਰਜੰਟ ਸਿੰਘ, ਸੰਦੀਪ ਕੌਰ ਤੇ ਸਮੂਹ ਸਟਾਫ਼ ਹਾਜ਼ਰ ਸੀ।