18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜਗਮੀਤ ਸਿੰਘ ਹਰਿਆਊ ਵਲੋਂ ਅਕਾਲੀ ਦਲ ਤੋਂ ਦੂਰ ਗਏ ਆਗੂਆਂ ਨਾਲ ਮੁਲਾਕਾਤ

ਭੁੱਨਰਹੇੜੀ, 18 ਅਕਤੂਬਰ (ਧਨਵੰਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਤੋਂ ਦੂਰੀ ਬਣਾ ਚੁੱਕੇ ਆਗੂਆਂ ਨਾਲ ਮੁੜ ਸੰਪਰਕ ਕਾਇਮ ਕਰਨ ਦੇ ਯਤਨਾਂ ਤਹਿਤ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਪੁਰਾਣੇ ਅਕਾਲੀ ਆਗੂ ਬੂਟਾ ਸਿੰਘ ਸ਼ਾਦੀਪੁਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਸੰਦੇਸ਼ ਬਾਰੇ ਸ਼ਾਦੀਪੁਰ ਨੂੰ ਜਾਣੂ ਕਰਵਾਇਆ।

Ad Position 21
No active advertisement
ਅਜੀਤ ਡੈਸਕ 19-10-2026
ਭੁੱਨਰਹੇੜੀ, 18 ਅਕਤੂਬਰ (ਧਨਵੰਤ ਸਿੰਘ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਤੋਂ ਦੂਰੀ ਬਣਾ ਚੁੱਕੇ ਆਗੂਆਂ ਨਾਲ ਮੁੜ ਸੰਪਰਕ ਕਾਇਮ ਕਰਨ ਦੇ ਯਤਨਾਂ ਤਹਿਤ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਨੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਤੇ ਪੁਰਾਣੇ ਅਕਾਲੀ ਆਗੂ ਬੂਟਾ ਸਿੰਘ ਸ਼ਾਦੀਪੁਰ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਭੇਜੇ ਸੰਦੇਸ਼ ਬਾਰੇ ਸ਼ਾਦੀਪੁਰ ਨੂੰ ਜਾਣੂ ਕਰਵਾਇਆ। ਇਸ ਮੌਕੇ ਜਗਮੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਹੋਣ ਕਾਰਨ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਅਕਾਲੀ ਪਰਿਵਾਰਾਂ ਨੂੰ ਪਾਰਟੀ ਨਾਲ ਮੁੜ ਜੋੜਿਆ ਜਾਵੇ। ਅਕਾਲੀ ਦਲ ਦੇ ਪੁਰਾਣੇ ਆਗੂ ਬੂਟਾ ਸਿੰਘ ਸ਼ਾਦੀਪੁਰ ਸ਼੍ਰੋਮਣੀ ਅਕਾਲੀ ਦਲ ਵਿਚ ਜਨਰਲ ਕੌਂਸਲ ਦੇ ਮੈਂਬਰ ਤੇ ਸਰਕਲ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਦੀ ਪਾਰਟੀ ਨਾਲ ਪੁਰਾਣੀ ਸਾਂਝ ਤੇ ਬਾਅਦ ਵਿਚ ਕਿਸਾਨੀ ਸੰਘਰਸ਼ ਵੱਲ ਰੁਖ਼ ਕਰਨ ਕਾਰਨ ਜਗਮੀਤ ਸਿੰਘ ਹਰਿਆਊ ਦੀ ਇਹ ਮੁਲਾਕਾਤ ਸਿਆਸੀ ਪੱਖੋਂ ਮਹੱਤਵਪੂਰਨ ਮੰਨੀ ਜਾ ਸਕਦੀ ਹੈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਪੁਰਾਣੇ ਆਗੂਆਂ ਨਾਲ ਸੰਪਰਕ ਕਰਨ ਤੇ ਪਾਰਟੀ ਪ੍ਰਧਾਨ ਦਾ ਸੰਦੇਸ਼ ਪਹੁੰਚਾਉਣ ਨੂੰ ਅਕਾਲੀ ਦਲ ਨਾਲੋਂ ਦੂਰੀ ਬਣਾ ਚੁੱਕੇ ਆਗੂਆਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦੇ ਯਤਨ ਵਜੋਂ ਦੇਖਿਆ ਜਾ ਰਿਹਾ ਹੈ। ਬੂਟਾ ਸਿੰਘ ਸ਼ਾਦੀਪੁਰ ਵਲੋਂ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਹੈ, ਪਰ ਪਾਰਟੀ ਵਿਚ ਵਾਪਸੀ ਜਾਂ ਮੁੜ ਸਰਗਰਮ ਹੋਣ ਬਾਰੇ ਸਪਸਟ ਸੰਕੇਤ ਨਹੀ ਦਿੱਤੇ। ਇਸ ਮੌਕੇ ਮਹਾਂਵੀਰ ਸਿੰਘ ਪਰੌੜ ਤੇ ਸੁਵੇਗ ਸਿੰਘ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਵਰਾਤਿਆਂ ਦੇ ਪਵਿੱਤਰ ਤਿਉਹਾਰ ’ਤੇ ਰਾਜਪੁਰਾ ’ਚ ਗਰਬਾ, ਡਾਂਡੀਆ ਨਾਚ ਦੀ ਧੂਮ ਅਗਲੀ ਖ਼ਬਰ ਨਸ਼ਿਆਂ ਵਿਰੁੱਧ ਲੜਾਈ ਨੂੰ ਸਿਆਸਤ ਤੋਂ ਉਪਰ ਉੱਠ ਕੇ ਲੋਕ ਲਹਿਰ ਬਣਾਉਣ ਦੀ ਲੋੜ- ਬਿੱਟੂ
Ad Position 24