ਢੁਡਿਆਲ ਸਕੂਲ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਦੀ ਬ੍ਰਾਜ਼ੀਲ ਵਿਖੇ ਹੋਣ ਵਾਲੇ ਵਿਸ਼ਵ ਅਥਲੈਟਿਕਸ ਮੁਕਾਬਲੇ ਲਈ ਚੋਣ
ਪਟਿਆਲਾ, 19 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸਕੂਲ ਦੀ ਮੈਨੇਜਿੰਗ ਕਮੇਟੀ, ਪ੍ਰਿੰਸੀਪਲ, ਅਧਿਆਪਕਾਂ ਵਲੋਂ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੂੰ ਉਸ ਦੀਆਂ ਖੇਡਾਂ ਪ੍ਰਾਪਤੀਆਂ ਤੇ ਉਸ ਦੀ ਵਿਸ਼ਵ ਅਥਲੈਟਿਕਸ (ਆਈ. ਐਸ.
ਪਟਿਆਲਾ, 19 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)- ਸਕੂਲ ਦੀ ਮੈਨੇਜਿੰਗ ਕਮੇਟੀ, ਪ੍ਰਿੰਸੀਪਲ, ਅਧਿਆਪਕਾਂ ਵਲੋਂ ਸਕੂਲ ਦੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜਸ਼ਨਪ੍ਰੀਤ ਸਿੰਘ ਨੂੰ ਉਸ ਦੀਆਂ ਖੇਡਾਂ ਪ੍ਰਾਪਤੀਆਂ ਤੇ ਉਸ ਦੀ ਵਿਸ਼ਵ ਅਥਲੈਟਿਕਸ (ਆਈ.ਐਸ.ਐਫ-ਜਿਮਨੇਸੀਏਡ 2026) ਵਿਚ ਸਲੈਕਸ਼ਨ ਹੋਣ ’ਤੇ ਸਨਮਾਨਿਤ ਕੀਤਾ ਗਿਆ। ਇਹ ਖੇਡਾਂ 3 ਦਸੰਬਰ ਤੋਂ 8 ਦਸੰਬਰ 2026 ਤੱਕ ਬ੍ਰਾਜ਼ੀਲ ਦੇ ਸ਼ਹਿਰ ਰੀਓਡੀਜੈਨਰੀਓ ਵਿਖੇ ਹੋ ਰਹੀਆਂ ਹਨ। ਜਸ਼ਨਪ੍ਰੀਤ 400 ਮੀਟਰ ਹਰਡਲਜ਼ ਵਿਚ ਭਾਰਤ ਦੀ ਪ੍ਰਤੀਨਿਧਤਾ ਕਰੇਗਾ। ਮੈਨੇਜਿੰਗ ਕਮੇਟੀ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਨੇ ਜਸ਼ਨਪ੍ਰੀਤ ਸਿੰਘ ਨੂੰ ਕਾਮਯਾਬੀ ਲਈ ਸ਼ੁਭ ਇੱਛਾਵਾਂ ਦਿੱਤੀਆਂ। ਡਾ. ਪਰਵਿੰਦਰ ਸਿੰਘ ਪ੍ਰਿੰਸੀਪਲ ਢੁਡਿਆਲ ਖਾਲਸਾ ਸਕੂਲ ਨੇ ਦੱਸਿਆ ਕਿ ਇਹ ਵਿਦਿਆਰਥੀ ਪਹਿਲਾਂ ਨੈਸ਼ਨਲ ਦਾ ਟ੍ਰੇਨਿੰਗ ਕੈਂਪ ਗੋਆ ਵਿਖੇ ਲਗਾ ਕੇ ਆਇਆ ਹੈ। ਇਸ ਹੋਣਹਾਰ ਵਿਦਿਆਰਥੀ ਨੂੰ ਸਕੂਲ ਦੇ ਮੈਨੇਜਰ ਸਰਦਾਰ ਕਰਨੈਲ ਸਿੰਘ, ਜੁਆਇੰਟ ਸਕੱਤਰ ਜੋਤ ਇੰਦਰ ਸਿੰਘ, ਫਾਇਨਾਂਸ ਸਕੱਤਰ ਹਰਜੀਤ ਸਿੰਘ ਸਾਹਨੀ, ਸਕੂਲ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ ਅਤੇ ਅਧਿਆਪਕਾਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।