21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸਮਾਣਾ-ਪਾਤੜਾਂ ਸੜਕ ’ਤੇ ਕਾਰ-ਟਰੱਕ ਦੀ ਟੱਕਰ ਵਿਚ ਪਤੀ-ਪਤਨੀ ਦੀ ਮੌਤ, ਪੁੱਤਰ-ਧੀ ਜ਼ਖ਼ਮੀ

ਸਮਾਣਾ, 20 ਅਕਤੂਬਰ (ਸਾਹਿਬ ਸਿੰਘ)- ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਸ਼ਾਹਪੁਰ ਦੇ ਬੱਸ ਅੱਡੇ ਨੇੜੇ ਕਾਰ ਤੇ ਟਰੱਕ ਦਰਮਿਆਨ ਵਿਚ ਹੋਏ ਭਿਆਨਕ ਹਾਦਸੇ ਵਿਚ ਪੰਚਕੂਲਾ ਵਾਸੀ ਪਤੀ-ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ-ਧੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਚੌਂਕੀ ਮਵੀ ਕਲਾਂ ਦੇ ਮੁਖੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਚਕੂਲਾ (ਹਰਿਆਣਾ) ਨਿਵਾਸੀ ਛਬੀਲ ਦਾਸ ਤੇ ਉਸ ਦੀ ਪਤਨੀ ਕਮਲਾ ਦੇਵੀ ਆਪਣੇ ਪੁੱਤਰ ਸੌਰਵ ਤੇ ਧੀ ਮੋਨਿਕਾ ਸਣੇ ਕਾਰ ਵਿਚ ਸਵਾਰ ਹੋ ਕੇ ਪਾਤੜਾਂ ਤੋਂ ਪੰਚਕੂਲਾ ਜਾ ਰਹੇ ਸਨ।

Ad Position 21
No active advertisement
ਅਜੀਤ ਡੈਸਕ 21-10-2026
ਸਮਾਣਾ, 20 ਅਕਤੂਬਰ (ਸਾਹਿਬ ਸਿੰਘ)- ਸਮਾਣਾ-ਪਾਤੜਾਂ ਸੜਕ ’ਤੇ ਪਿੰਡ ਸ਼ਾਹਪੁਰ ਦੇ ਬੱਸ ਅੱਡੇ ਨੇੜੇ ਕਾਰ ਤੇ ਟਰੱਕ ਦਰਮਿਆਨ ਵਿਚ ਹੋਏ ਭਿਆਨਕ ਹਾਦਸੇ ਵਿਚ ਪੰਚਕੂਲਾ ਵਾਸੀ ਪਤੀ-ਪਤਨੀ ਦੀ ਮੌਤ ਹੋ ਗਈ ਹੈ ਜਦੋਂ ਕਿ ਉਨ੍ਹਾਂ ਦੇ ਪੁੱਤਰ-ਧੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਪੁਲਿਸ ਚੌਂਕੀ ਮਵੀ ਕਲਾਂ ਦੇ ਮੁਖੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਪੰਚਕੂਲਾ (ਹਰਿਆਣਾ) ਨਿਵਾਸੀ ਛਬੀਲ ਦਾਸ ਤੇ ਉਸ ਦੀ ਪਤਨੀ ਕਮਲਾ ਦੇਵੀ ਆਪਣੇ ਪੁੱਤਰ ਸੌਰਵ ਤੇ ਧੀ ਮੋਨਿਕਾ ਸਣੇ ਕਾਰ ਵਿਚ ਸਵਾਰ ਹੋ ਕੇ ਪਾਤੜਾਂ ਤੋਂ ਪੰਚਕੂਲਾ ਜਾ ਰਹੇ ਸਨ। ਜਦੋਂ ਉਹ ਪਿੰਡ ਸ਼ਾਹਪੁਰ ਅੱਡੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਡਰਾਈਵਰ ਵਾਲੇ ਟਕਰਾ ਗਈ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦੋਵਾਂ ਪਤੀ-ਪਤਨੀ ਦੀ ਮੌਤ ਅਤੇ ਉਨ੍ਹਾਂ ਦਾ ਪੁੱਤਰ ਸੌਰਵ ਤੇ ਧੀ ਮੋਨਿਕਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਪਾਸੇ ਤੋਂ ਕਾਰ ਚਕਨਾਚੂਰ ਹੋ ਗਈ। ਟਰੱਕ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਕਾਰ ਦਾ ਸ਼ੀਸ਼ਾ ਭੰਨ ਕੇ 6 ਲੱਖ ਚੋਰੀ ਅਗਲੀ ਖ਼ਬਰ ਪਿੰਡ ’ਚ ਵਿਕਾਸ ਕਾਰਜ ਨਾ ਹੋਣ ਕਾਰਨ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਆਗੂ ਗੁਰਜੰਟ ਸਿੰਘ ਨੇ ਦਿੱਤਾ ਅਸਤੀਫ਼ਾ
Ad Position 24