ਪਰਚਾ ਕੈਂਸਲ ਕਰਨ ਲਈ ਬੀਬਾ ਜੈਇੰਦਰ ਕੌਰ ਥਾਣਾ ਭਾਦਸੋਂ ਪੁੱਜੇ
ਮਾਮਲਾ ਨਸ਼ਿਆਂ ਖਿਲਾਫ਼ ਆਵਾਜ਼ ਉਠਾਉਣ ਵਾਲੇ ਭਾਜਪਾ ਆਗੂ ਬਿੱਟੂ ’ਤੇ ਪਰਚਾ ਦਰਜ ਹੋਣ ਦਾ ਭਾਦਸੋਂ, 22 ਅਕਤੂਬਰ (ਗੁਰਬਖਸ ਸਿੰਘ ਵੜੈਚ)- ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਅਤੇ ਨਸ਼ਿਆ ਖਿਲਾਫ਼ ਪਿਛਲੇ ਲੰਮੇ ਸਮੇ ਲੜਾਈ ਲੜ ਰਹੇ ਨੌਜਵਾਨ ਆਗੂ ਬਰਿੰਦਰ ਬਿੱਟੂ ਨੇ 18 ਅਕਤੂਬਰ ਨੂੰ ਆਪਣੇ ਸਾਥੀਆਂ ਸਮੇਤ ਇਕ ਸਟਿੰਗ ਆਪਰੇਸ਼ਨ ਦੁਆਰਾ 3 ਵੱਖ-ਵੱਖ ਟਿਕਾਣਿਆਂ ’ਤੇ ਜਾ ਕੇ ਨਸ਼ਾ ਵੇਚਣ ਵਾਲਿਆਂ ਨੂੰ ਰੰਗੇ ਹੱਥੀ ਫੜ ਕੇ ਪੁਲਿਸ ਹਵਾਲੇ ਕਰਨ ਦਾ ਕਥਿਤ ਦਾਅਵਾ ਕੀਤਾ ਸੀ, ਪਰ ਇਸ ਮਾਮਲੇ ਚ ਪੁਲਿਸ ਵਲੋਂ ਢਿੱਲੀ ਕਾਰਵਾਈ ਦਾ ਕਥਿਤ ਦੋਸ਼ ਲਗਾਉਂਦੇ ਹੋਏ ਬਰਿੰਦਰ ਬਿੱਟੂ ਨੇ ਅਨਾਜ ਮੰਡੀ ਦੀ ਪਾਣੀ ਵਾਲੀ ਟੈਂਕੀ ਤੇ ਚੜ ਕੇ ਰੋਸ ਜਾਹਰ ਕੀਤਾ । ਪੁਲਿਸ ਵਲੋਂ ਬੇਸ਼ੱਕ ਇਨਾਂ ਅਲੱਗ ਅਲੱਗ ਮਾਮਲਿਆਂ ਚ ਪਰਚਾ ਦਰਜ ਕਰ ਦਿੱਤਾ ਗਿਆ ਸੀ ਪਰ ਨਾਲ ਹੀ ਪੁਲਿਸ ਵਲੋਂ ਬਰਿੰਦਰ ਬਿੱਟੂ, ਤੇਜਪਾਲ ਸਿੰਘ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਜਪਾ ਸਰਕਲ ਭਾਦਸੋਂ, ਜੋਰਾ ਸਿੰਘ ਸਕਰਾਲੀ ਸਮੇਤ 10-15 ਅਣਪਛਾਤਿਆਂ ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ।
ਭਾਦਸੋਂ, 22 ਅਕਤੂਬਰ (ਗੁਰਬਖਸ ਸਿੰਘ ਵੜੈਚ)- ਬੀਤੇ ਦਿਨੀ ਭਾਰਤੀ ਜਨਤਾ ਪਾਰਟੀ ਦੇ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਅਤੇ ਨਸ਼ਿਆ ਖਿਲਾਫ਼ ਪਿਛਲੇ ਲੰਮੇ ਸਮੇ ਲੜਾਈ ਲੜ ਰਹੇ ਨੌਜਵਾਨ ਆਗੂ ਬਰਿੰਦਰ ਬਿੱਟੂ ਨੇ 18 ਅਕਤੂਬਰ ਨੂੰ ਆਪਣੇ ਸਾਥੀਆਂ ਸਮੇਤ ਇਕ ਸਟਿੰਗ ਆਪਰੇਸ਼ਨ ਦੁਆਰਾ 3 ਵੱਖ-ਵੱਖ ਟਿਕਾਣਿਆਂ ’ਤੇ ਜਾ ਕੇ ਨਸ਼ਾ ਵੇਚਣ ਵਾਲਿਆਂ ਨੂੰ ਰੰਗੇ ਹੱਥੀ ਫੜ ਕੇ ਪੁਲਿਸ ਹਵਾਲੇ ਕਰਨ ਦਾ ਕਥਿਤ ਦਾਅਵਾ ਕੀਤਾ ਸੀ, ਪਰ ਇਸ ਮਾਮਲੇ ਚ ਪੁਲਿਸ ਵਲੋਂ ਢਿੱਲੀ ਕਾਰਵਾਈ ਦਾ ਕਥਿਤ ਦੋਸ਼ ਲਗਾਉਂਦੇ ਹੋਏ ਬਰਿੰਦਰ ਬਿੱਟੂ ਨੇ ਅਨਾਜ ਮੰਡੀ ਦੀ ਪਾਣੀ ਵਾਲੀ ਟੈਂਕੀ ਤੇ ਚੜ ਕੇ ਰੋਸ ਜਾਹਰ ਕੀਤਾ ।ਪੁਲਿਸ ਵਲੋਂ ਬੇਸ਼ੱਕ ਇਨਾਂ ਅਲੱਗ ਅਲੱਗ ਮਾਮਲਿਆਂ ਚ ਪਰਚਾ ਦਰਜ ਕਰ ਦਿੱਤਾ ਗਿਆ ਸੀ ਪਰ ਨਾਲ ਹੀ ਪੁਲਿਸ ਵਲੋਂ ਬਰਿੰਦਰ ਬਿੱਟੂ, ਤੇਜਪਾਲ ਸਿੰਘ ਗੋਗੀ ਟਿਵਾਣਾ ਮੰਡਲ ਪ੍ਰਧਾਨ ਭਾਜਪਾ ਸਰਕਲ ਭਾਦਸੋਂ, ਜੋਰਾ ਸਿੰਘ ਸਕਰਾਲੀ ਸਮੇਤ 10-15 ਅਣਪਛਾਤਿਆਂ ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ। ਅੱਜ ਇਸ ਪਰਚੇ ਦਾ ਵਿਰੋਧ ਕਰਨ ਲਈ ਜੈਇੰਦਰ ਕੌਰ ਅਤੇ ਭਾਜਪਾ ਆਗੂ ਇਕੱਤਰ ਹੋ ਕੇ ਬਰਿੰਦਰ ਬਿੱਟੂ ’ਤੇ ਦਫਤਰ ਤੋਂ ਪੈਦਲ ਚਲਕੇ ਥਾਣਾ ਭਾਦਸੋਂ ਪੁੱਜੇ ਅਤੇ ਥਾਣਾ ਮੁਖੀ ਨੂੰ ਪਰਚਾ ਕੈਂਸਲ ਕਰਨ ਲਈ ਕਿਹਾ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਕਾਰਨ ਇਹ ਪਰਚਾ ਕੀਤਾ ਗਿਆ ਹੈ ਜੋ ਕਿ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਕਿ ਜੇਕਰ ਥਾਣਾ ਮੁਖੀ ਵਲੋਂ ਪਰਚਾ ਕੈਂਸਲ ਨਹੀ ਕੀਤਾ ਗਿਆ ਤਾਂ ਸੰਘਰਸ਼ ਉਲੀਕਿਆ ਜਾਵੇਗਾ। ਉੱਧਰ ਥਾਣਾ ਮੁਖੀ ਨੇ ਬੀਬਾ ਜੈਇੰਦਰ ਕੌਰ ਅਤੇ ਨਾਲ ਗਏ ਆਗੂਆਂ ਨੂੰ ਕਿਹਾ ਕਿ ਇਹ ਪਰਚਾ ਡੀ.ਸੀ. ਪਟਿਆਲਾ ਦੇ ਆਦੇਸ਼ ਦੇ ਮੁਤਾਬਕ ਕੀਤਾ ਗਿਆ ਹੈ ਤੇ ਪਰਚੇ ਸਬੰਧੀ ਇਨਕੁਆਰੀ ਉੱਚ ਅਧਿਕਾਰੀਆਂ ਕੋਲ ਪਾ ਦੇਣਗੇ। ਇਸ ਮੌਕੇ ਮੰਡਲ ਪ੍ਰਧਾਨ ਤੇਜਪਾਲ ਸਿੰਘ ਗੋਗੀ ਟਿਵਾਣਾ, ਅਮਿਤ ਜਿੰਦਲ, ਜਸਵਿੰਦਰ ਸਿੰਘ ਜੱਜੀ, ਗੁਰਚਰਨ ਸਿੰਘ ਟਿਵਾਣਾ, ਗੁਰਤੇਜ ਸਿੰਘ ਸਿਧੂਵਾਲ, ਯੁਵਰਾਜ ਸ਼ਰਮਾ, ਹਰਦੀਪ ਸਿੰਘ ਘੁੱਲਾ, ਰਮੇਸ਼ ਗੋਇਲ, ਨਿਤਨ ਗੁਪਤਾ, ਲੱਕੀ ਬਾਵਾ, ਸ਼ਿਵ ਕੁਮਾਰ, ਮਨੋਜ ਗਰਗ, ਚਰਨਜੀਤ ਸਿੰਘ, ਸੰਨੀ ਸਿਗਲਾ, ਪਰਮਿੰਦਰ ਗੁਪਤਾ, ਅਨੁਭਵ ਬਾਸਲ, ਰੋਬਿਨ ਗੁਪਤਾ, ਵਿਸ਼ਾਲ ਸ਼ਰਮਾ, ਗੌਰਵ ਜੱਲੋਟਾ, ਗੈਰੀ ਖੱਟੜਾ, ਰਮੇਸ਼ ਗੋਇਲ ਡਕਾਲਾ, ਯੁਵਰਾਜ ਪਟਿਆਲਾ, ਵਿਜੇ ਕੂਕਾ ਜੋਰਾ ਸਿੰਘ, ਚਮਕੌਰ ਸਿੰਘ ਸੋਮਲ, ਗੁਰਮੀਤ ਸਿੰਘ ਰਾਠੀ ਤੇ ਹੋਰ ਹਾਜ਼ਰ ਸਨ।