23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮੇਅਰ ਕੁੰਦਨ ਗੋਗੀਆ ਦੀ ਅਗਵਾਈ ਹੇਠ ਸ਼ਹਿਰ ਨੂੰ ਰੁਸ਼ਨਾਉਣ ਦੀ ਮੁਹਿੰਮ ਤੇਜ਼

ਪਟਿਆਲਾ, 22 ਅਕਤੂਬਰ (ਅ. ਸ.

Ad Position 21
No active advertisement
ਅਜੀਤ ਡੈਸਕ 23-10-2026
ਪਟਿਆਲਾ, 22 ਅਕਤੂਬਰ (ਅ. ਸ. ਆਹਲੂਵਾਲੀਆ)- ਸ਼ਾਹੀ ਸ਼ਹਿਰ ਪਟਿਆਲਾ ਨੂੰ ਰੋਸ਼ਨ ਕਰਨ ਅਤੇ ਤਿਉਹਾਰੀ ਸੀਜ਼ਨ ਦੌਰਾਨ ਨਾਗਰਿਕਾਂ ਨੂੰ ਬਿਹਤਰੀਨ ਸਟਰੀਟ ਲਾਈਟ ਸਹੂਲਤਾਂ ਮੁਹੱਈਆ ਕਰਵਾਉਣ ਲਈ ਮੇਅਰ ਕੁੰਦਨ ਗੋਗੀਆ ਵਲੋਂ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਗਈ ਹੈ। ਇਸੇ ਲੜੀ ਤਹਿਤ ਮੇਅਰ ਕੁੰਦਨ ਗੋਗੀਆ ਨੇ ਤਫ਼ਜ਼ਲਪੁਰਾ ਇਲਾਕੇ ਦਾ ਖ਼ੁਦ ਦੌਰਾ ਕੀਤਾ ਅਤੇ ਉੱਥੇ 52 ਲੱਖ ਤੋਂ ਵੱਧ ਦੀਆਂ ਲੱਗਣ ਵਾਲੀਆਂ ਨਵੀਆਂ ਆਧੁਨਿਕ ਲਾਈਟਾਂ ਦੇ ਪ੍ਰੋਜੈਕਟ ਦੀ ਜ਼ਮੀਨੀ ਹਕੀਕਤ ਪਰਖੀ। ਇਸ ਮੌਕੇ ਉਨ੍ਹਾਂ ਦੇ ਨਾਲ ਨਜਦੀਕੀ ਸਥਾਨਕ ਕੌਂਸਲਰ ਅਤੇ ਇਲਾਕਾ ਨਿਵਾਸੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੇਅਰ ਨੇ ਲਾਈਟਾਂ ਦੀ ਗੁਣਵੱਤਾ, ਫਿਟਿੰਗ ਤੇ ਕੰਮ ਦੀ ਰਫ਼ਤਾਰ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਉਨ੍ਹਾਂ ਸੰਬੰਧਿਤ ਇੰਜੀਨੀਅਰਾਂ ਅਤੇ ਠੇਕੇਦਾਰਾਂ ਨੂੰ ਸਖ਼ਤ ਹਦਾਇਤ ਦਿੱਤੀ ਕਿ ਮਟੀਰੀਅਲ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਕੰਮ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਇਲਾਕੇ ਦੀਆਂ ਸਾਰੀਆਂ ਗਲੀਆਂ ਤੇ ਮੁੱਖ ਮਾਰਗ ਪੂਰੀ ਤਰ੍ਹਾਂ ਰੁਸ਼ਨਾ ਜਾਣ। ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਸਥਾਨਕ ਨਿਵਾਸੀਆਂ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਵਾਰਡ ਅਤੇ ਮੁਹੱਲੇ ਵਿਚ ਬਿਨਾਂ ਕਿਸੇ ਪੱਖਪਾਤ ਦੇ ਬੁਨਿਆਦੀ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਕੁਤਾਹੀ ਜਾਂ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਲਾਕਾ ਵਾਸੀਆਂ ਨੇ ਮੇਅਰ ਦੇ ਇਸ ਨਿੱਜੀ ਦੌਰੇ ਦੀ ਸ਼ਲਾਘਾ ਕਰਦਿਆਂ ਲੰਬੇ ਸਮੇਂ ਤੋਂ ਲਾਈਟਾਂ ਦੀ ਮੰਗ ਪੂਰੀ ਹੋਣ ’ਤੇ ਖ਼ੁਸ਼ੀ ਜ਼ਾਹਰ ਕੀਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਵਿਕਾਸ ਕਾਰਜਾਂ ਦੇ ਆਧਾਰ ’ਤੇ ਮੁੜ ਬਣੇਗੀ ‘ਆਪ’ ਦੀ ਸਰਕਾਰ- ਸੰਦੀਪ ਸਿੰਘ ਅਗਲੀ ਖ਼ਬਰ ਨਸ਼ਾ ਤਸਕਰਾਂ ਤੇ ਹੁੱਲੜਬਾਜ਼ਾਂ ਖਿਲਾਫ਼ ਮੇਰੀ ਜੰਗ ਜਾਰੀ ਰਹੇਗੀ- ਵਿਧਾਇਕ ਦੇਵ ਮਾਨ
Ad Position 24