ਰੋਟਰੀ ਕਲੱਬ ਵਲੋਂ ਤਿੰਨ ਦਿਨਾ ਯੋਗਾ ਕੈਂਪ
ਰਾਜਪੁਰਾ, 26 ਅਕਤੂਬਰ (ਜੀ. ਪੀ.
ਰਾਜਪੁਰਾ, 26 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਰੋਟਰੀ ਕਲੱਬ ਵਿਖੇ ਪ੍ਰੋਜੈਕਟ ਚੇਅਰਮੈਨ ਰੁਪੇਸ਼ ਭਾਰਦਵਾਜ, ਸੁਰਿੰਦਰ ਸੇਤੀਆ ਦੀ ਦੇਖ-ਰੇਖ ’ਚ ਤਿੰਨ ਦਿਨਾਂ ਯੋਗ ਕੈਂਪ ਲਗਾਇਆ ਗਿਆ। ਜਿਸ ਵਿਚ ਚੰਡੀਗੜ੍ਹ ਯੋਗ ਸਭਾ ਸੈਕਟਰ-30 ਦੇ ਯੋਗ ਅਚਾਰਿਆ ਨੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਕੈਂਪ ਦੌਰਾਨ ਆਚਾਰਿਆ ਨੇ ਰੋਟਰੀ ਕਲੱਬ ਦੇ ਮੈਂਬਰਾਂ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਬੜੇ ਹੀ ਸਰਲ ਅਤੇ ਵਿਗਿਆਨਕ ਢੰਗ ਨਾਲ ਵੱਖ-ਵੱਖ ਯੋਗ ਆਸਣ, ਪ੍ਰਾਣਾਯਾਮ ਅਤੇ ਮੁਦਰਾਵਾਂ ਕਰਵਾਈਆਂ। ਆਚਾਰਿਆ ਵਲੋਂ ਮਹਾਪ੍ਰਭੂ ਰਾਮ ਲਾਲ ਦੇ ਸਰਲ ਆਸਣਾਂ, ਪ੍ਰਾਣਾਯਾਮ ਕਿਰਿਆਵਾਂ, ਮੁਦਰਾਵਾਂ ਅਤੇ ਸਿਹਤਮੰਦ ਖਾਣ-ਪੀਣ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ। ਇਸ ਕੈਂਪ ਵਿਚ ਰੋਟਰੀ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕਾਂ ਨੇ ਭਾਗ ਲੈਂਦਿਆਂ ਯੋਗ ਅਭਿਆਸ ਦਾ ਲਾਭ ਲਿਆ। ਇਸ ਮੌਕੇ ਵਾਕੀ-ਟਾਕੀ ਯੋਗ ਗਰੁੱਪ ਦੀ ਟੀਮ ਨੇ ਵੀ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਕੈਂਪ ਦੀ ਸਮਾਪਤੀ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸੁਮਿਤ ਮਹਿਤਾ ਅਤੇ ਜਨਰਲ ਸਕੱਤਰ ਨਵਦੀਪ ਅਰੋੜਾ ਨੇ ਚੰਡੀਗੜ੍ਹ ਯੋਗ ਸਭਾ ਦਾ ਧੰਨਵਾਦ ਕੀਤਾ। ਆਚਾਰਿਆ ਤੇ ਯੋਗ ਸਭਾ ਦੇ ਹੋਰਨਾਂ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।