27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰਾਜੂ ਨਾਹਰ ਦੇ ਸਾਂਝੇ ਕਾਵਿ-ਸੰਗ੍ਰਹਿ ‘ਅੱਖਰਾਂ ਨਾਲ ਯਰਾਨੇ’ ਦਾ ਲੋਕ-ਅਰਪਣ : ਸਾਹਿਤਕਾਰਾਂ ਤੇ ਕਲਾਕਾਰਾਂ ਨੇ ਬੰਨਿਆ ਰੰਗ

ਬਨੂੜ, 26 ਅਕਤੂਬਰ (ਭੁਪਿੰਦਰ ਸਿੰਘ)-ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਦੇ ਵਿਹੜੇ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਸ ਸਮਾਗਮ ਵਿਚ ਇਲਾਕੇ ਦੇ ਪ੍ਰਮੁੱਖ ਸਾਹਿਤਕਾਰਾਂ, ਕਵੀਆਂ, ਗੀਤਕਾਰਾਂ, ਕਲਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 27-10-2026
ਬਨੂੜ, 26 ਅਕਤੂਬਰ (ਭੁਪਿੰਦਰ ਸਿੰਘ)-ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਦੇ ਵਿਹੜੇ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਇਸ ਸਮਾਗਮ ਵਿਚ ਇਲਾਕੇ ਦੇ ਪ੍ਰਮੁੱਖ ਸਾਹਿਤਕਾਰਾਂ, ਕਵੀਆਂ, ਗੀਤਕਾਰਾਂ, ਕਲਾਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਇਸ ਬੈਠਕ ਦੀ ਖ਼ਾਸ ਗੱਲ ਇਹ ਰਹੀ ਕਿ ਇਸ ਨੇ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਇੱਕ ਸਾਂਝੇ ਮੰਚ ’ਤੇ ਇਕੱਠਾ ਕਰਕੇ ਸਾਹਿਤਕ ਅਤੇ ਸੱਭਿਆਚਾਰਕ ਸਾਂਝ ਦਾ ਸੁੰਦਰ ਸੁਨੇਹਾ ਦਿੱਤਾ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਗੁਰਮੀਤ ਸਿੰਘ ਬੈਦਵਾਣ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਇਲਾਕੇ ਵਿਚ ਚਲਾਈ ਜਾ ਰਹੀ ਪੁਆਧ ਪੰਜਾਬੀ ਸਾਹਿਤਕ ਬੈਠਕ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਪੰਜਾਬੀ ਸਾਹਿਤ ਅਤੇ ਮਾਂ-ਬੋਲੀ ਨਾਲ ਜੋੜਨ ਦੇ ਨਾਲ-ਨਾਲ ਇਲਾਕੇ ਦੀਆਂ ਸਾਹਿਤਕ ਪ੍ਰਤਿਭਾਵਾਂ ਨੂੰ ਉਭਾਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੇ ਇਸ ਉਪਰਾਲੇ ਲਈ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਨੂੰ ਵਧਾਈ ਦਿੱਤੀ ਅਤੇ ਪੁਸਤਕ ਦੇ ਸੰਪਾਦਕ ਰਾਜੂ ਨਾਹਰ ਨੂੰ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸੁਰਜੀਤ ਸਿੰਘ ਮੁਹਾਲੀ ਰਿਟ. ਲੈਕਚਰਾਰ ਬਾਇਓ ਤੇ ਪੰਜਾਬ ਯੂਨੀਵਰਸਿਟੀ ਦੇ ਮੌਜੂਦਾ ਸੈਨੇਟ ਮੈਂਬਰ ਨੇ ਸ਼ਿਰਕਤ ਕੀਤੀ । ਇਸ ਤੋਂ ਇਲਾਵਾ ਉੱਘੇ ਲੇਖਕ ਦਰਸ਼ਨ ਸਿੰਘ ਬਨੂੜ, ਲੈਕਚਰਾਰ ਵਰਿੰਦਰ ਕੁਮਾਰ, ਸੇਵਾਮੁਕਤ ਲੈਕਚਰਾਰ ਦਿਆਲ ਸਿੰਘ, ਪੁਆਧ ਦੇ ਪ੍ਰਸਿੱਧ ਕਲਾਕਾਰ ਰੋਮੀ ਘੜਾਮਾਂ ਅਤੇ ਸਟੇਟ ਐਵਾਰਡੀ ਅਲੀ ਰਾਜਪੁਰਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੀ ਵਿਸ਼ੇਸ਼ ਖਿੱਚ ਰਾਜੂ ਨਹਿਰ ਵਲੋਂ ਸੰਪਾਦਿਤ ਦੂਜੀ ਪੁਸਤਕ ‘ਅੱਖਰਾਂ ਨਾਲ ਯਰਾਨੇ’ ਸਾਂਝੇ ਕਾਵਿ-ਸੰਗ੍ਰਹਿ ਦਾ ਲੋਕ-ਅਰਪਣ ਰਹੀ। ਇਸ ਪੁਸਤਕ ਵਿਚ 36 ਲੇਖਕਾਂ, ਕਵੀਆਂ ਅਤੇ ਗੀਤਕਾਰਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਮੰਚ ’ਤੇ ਬਿਰਾਜਮਾਨ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਪੁਸਤਕ ਦਾ ਲੋਕ-ਅਰਪਣ ਕੀਤਾ ਗਿਆ। ਇਸ ਸਾਂਝੇ ਕਾਵਿ-ਸੰਗ੍ਰਹਿ ਰਾਹੀਂ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਨੂੰ ਇਕ ਮੰਚ ’ਤੇ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੈ, ਜੋ ਪੰਜਾਬੀ ਸਾਹਿਤ ਦੇ ਪਸਾਰ ਲਈ ਇੱਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ਪੁਸਤਕ ਵਿਚ ਸ਼ਾਮਲ ਰਚਨਾਕਾਰਾਂ ਵਿਚੋਂ ਸਤਵਿੰਦਰ ਸਿੰਘ ਗੁੱਗਾ ਥਰੀਕੇ, ਸੁਖਦੀਪ ਕੌਰ ਦੀਪ, ਪ੍ਰੀਤ ਬਾਠ, ਅਵਤਾਰ ਕੌਰ ਮਹਿਮੀ ਅਤੇ ਨਰਿੰਦਰ ਪਾਲ ਕੌਰ ਭੋਗਲ ਨੇ ਲੁਧਿਆਣਾ ਤੋਂ ਪਹੁੰਚ ਕੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੰਦਰ ਗਿੱਲ ਸਾਹਿਬਚੰਦੀਆਂ, ਖਰੜ ਪ੍ਰੋਫੈਸਰ ਜਗਪਾਲ ਕਾਲਕਾ, ਮੂਲ ਚੰਦ ਸ਼ਰਮਾ ਧੂਰੀ, ਰਾਮ ਕੁਮਾਰ ਸ਼ਰਮਾ, ਨਿਰਮਲ ਕੌਰ ਨੀਰ, ਸ਼ਮਸ਼ੇਰ ਸ਼ੇਰਾ, ਕੇਵਲ ਸਿੰਘ ਚੁੰਨੀ, ਸਰਬਜੀਤ ਸਿੰਘ ਬਾਛਲ ਅਤੇ ਡਾ. ਬਲਜੀਤ ਸਨੇਟਾ ਨੇ ਵੀ ਹਾਜ਼ਰੀ ਲਗਵਾਈ। ਸਮਾਗਮ ਦੌਰਾਨ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦਾ ਮੰਚ ਸੰਚਾਲਨ ਮਾਸਟਰ ਹਰਪ੍ਰੀਤ ਸਿੰਘ ਧਰਮਗੜ੍ਹ ਅਤੇ ਲੈਕਚਰਾਰ ਵਰਿੰਦਰ ਕੁਮਾਰ ਵਲੋਂ ਕੀਤਾ ਗਿਆ। ਉਨ੍ਹਾਂ ਨੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਅੱਗੇ ਵਧਾਇਆ। ਅੰਤ ਵਿਚ ਸਮੂਹ ਮਹਿਮਾਨਾਂ, ਸਾਹਿਤਕਾਰਾਂ, ਕਲਾਕਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਰੈਲੀ ਨੂੰ ਪ੍ਰਧਾਨ ਕਪੂਰ ਚੰਦ ਬਾਂਸਲ ਨੇ ਕੀਤਾ ਰਵਾਨਾ-ਨਸ਼ਾ ਮੁਕਤ ਪੰਜਾਬ ਦਾ ਦਿੱਤਾ ਸੁਨੇਹਾ ਅਗਲੀ ਖ਼ਬਰ ਖ਼ੂਨਦਾਨ ਕੈਂਪ ਦੌਰਾਨ 58 ਯੂਨਿਟ ਖ਼ੂਨ ਇਕੱਤਰ
Ad Position 24