27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਹਲਕਾ ਸਨੌਰ: ਬਣਨ ਤੋਂ ਪਹਿਲਾਂ ਹੀ ਭੁਰਨ ਲੱਗੀਆਂ ਸੜਕਾਂ, ਘਟੀਆ ਮਟੀਰੀਅਲ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੋਕਾਂ ’ਚ ਭਾਰੀ ਰੋਸ ਠੇਕੇਦਾਰ ਦਾ ਲਾਇਸੰਸ ਰੱਦ ਕਰਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਬਰਖ਼ਾਸਤ ਕੀਤਾ ਜਾਵੇ’ਜਸਵਿੰਦਰ ਸਿੰਘ ਮੋਹਣੀ ਭਾਂਖਰ

ਸਨੌਰ, 26 ਅਕਤੂਬਰ (ਮੋਹਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਪਿੰਡਾਂ ਵਿੱਚ ਸੜਕਾਂ ਦੇ ਨਿਰਮਾਣ ਕਾਰਜਾਂ ਦੌਰਾਨ ਵਰਤੇ ਜਾ ਰਹੇ ਬੇਹੱਦ ਘਟੀਆ ਮਿਆਰ ਦੇ ਮਟੀਰੀਅਲ ਅਤੇ ਅਫ਼ਸਰਸ਼ਾਹੀ ਦੀ ਮਿਲੀ-ਭੁਗਤ ਨਾਲ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਕਾਰਨ ਇਲਾਕੇ ਦੇ ਲੋਕਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪੰਜ ਸਾਲਾਂ ਦੇ ਲੰਮੇ ਇੰਤਜ਼ਾਰ ਮਗਰੋਂ ਬਣ ਰਹੀਆਂ ਇਹ ਸੜਕਾਂ ਮੁਕੰਮਲ ਹੋਣ ਅਤੇ ਰਸਮੀ ਉਦਘਾਟਨ ਤੋਂ ਪਹਿਲਾਂ ਹੀ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ।

Ad Position 21
No active advertisement
ਅਜੀਤ ਡੈਸਕ 27-10-2026
ਸਨੌਰ, 26 ਅਕਤੂਬਰ (ਮੋਹਨ ਸਿੰਘ ਭੱਟੀ)-ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੇ ਪਿੰਡਾਂ ਵਿੱਚ ਸੜਕਾਂ ਦੇ ਨਿਰਮਾਣ ਕਾਰਜਾਂ ਦੌਰਾਨ ਵਰਤੇ ਜਾ ਰਹੇ ਬੇਹੱਦ ਘਟੀਆ ਮਿਆਰ ਦੇ ਮਟੀਰੀਅਲ ਅਤੇ ਅਫ਼ਸਰਸ਼ਾਹੀ ਦੀ ਮਿਲੀ-ਭੁਗਤ ਨਾਲ ਚੱਲ ਰਹੇ ਕਥਿਤ ਭ੍ਰਿਸ਼ਟਾਚਾਰ ਕਾਰਨ ਇਲਾਕੇ ਦੇ ਲੋਕਾਂ ਵਿਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ। ਪੰਜ ਸਾਲਾਂ ਦੇ ਲੰਮੇ ਇੰਤਜ਼ਾਰ ਮਗਰੋਂ ਬਣ ਰਹੀਆਂ ਇਹ ਸੜਕਾਂ ਮੁਕੰਮਲ ਹੋਣ ਅਤੇ ਰਸਮੀ ਉਦਘਾਟਨ ਤੋਂ ਪਹਿਲਾਂ ਹੀ ਦਮ ਤੋੜਦੀਆਂ ਨਜ਼ਰ ਆ ਰਹੀਆਂ ਹਨ। ਜ਼ਮੀਨੀ ਹਕੀਕਤ ਬਿਆਨ ਕਰਦਿਆਂ ਸੀਨੀਅਰ ਸੂਬਾ ਕਿਸਾਨ ਆਗੂ ਜਸਵਿੰਦਰ ਸਿੰਘ ਮੋਹਣੀ ਭਾਂਖਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਘੇਰਦਿਆਂ ਕਿਹਾ ਕਿ ਹਲਕਾ ਸਨੌਰ ਦੇ ਪਿੰਡ ਬੋਲੜ ਤੋਂ ਭਾਂਖਰ ਤੱਕ ਬਣਾਈ ਜਾ ਰਹੀ ਸੜਕ ਦਾ ਹਾਲ ਬੇਹੱਦ ਤਰਸਯੋਗ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਅਜੇ ਅੱਧਾ ਕਿਲੋਮੀਟਰ ਦਾ ਟੋਟਾ ਬਣਨਾ ਬਾਕੀ ਹੈ ਅਤੇ ਪੂਰੀ ਸੜਕ ਦੀ ਅਜੇ ਘੁੰਡ-ਚੁਕਾਈ (ਉਦਘਾਟਨ) ਵੀ ਨਹੀਂ ਹੋਈ, ਪਰ ਇਸ ਤੋਂ ਪਹਿਲਾਂ ਹੀ ਸੜਕ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ। ਮੌਕੇ ਦੀ ਸਥਿਤੀ ਦਿਖਾਉਂਦਿਆਂ ਉਨ੍ਹਾਂ ਦੱਸਿਆ ਕਿ ਸੜਕ ਵਿਚ ਲੁੱਕ ਅਤੇ ਤਾਰਕੋਲ ਦੀ ਮਾਤਰਾ ਨਾ-ਮਾਤਰ ਹੋਣ ਕਾਰਨ ਬੱਜਰੀ ਹੱਥਾਂ ਨਾਲ ਹੀ ਭੁਰ ਰਹੀ ਹੈ ਅਤੇ ਲੁੱਕ ਦਾ ਕਿਧਰੇ ਨਾਮੋ-ਨਿਸ਼ਾਨ ਨਜ਼ਰ ਨਹੀਂ ਆਉਂਦਾ। ਸ. ਮੋਹਣੀ ਭਾਂਖਰ ਨੇ ਖ਼ੁਲਾਸਾ ਕੀਤਾ ਕਿ ਜਦੋਂ ਇਸ ਸੰਬੰਧੀ ਸਬੰਧਤ ਵਿਭਾਗ ਦੇ ਜੇ.ਈ. ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਗ਼ੈਰ-ਜ਼ਿੰਮੇਵਾਰਾਨਾ ਜਵਾਬ ਦਿੰਦਿਆਂ ਕਿਹਾ ਕਿ ਇਹ ਸੜਕ ਉਨ੍ਹਾਂ ਵਲੋਂ ਆਮ ਵਰਤੋਂ ਲਈ ਬਿਲਕੁਲ ਤਿਆਰ ਹੈ। ਕਿਸਾਨ ਆਗੂ ਮੋਹਣੀ ਭਾਂਖਰ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਅਜਿਹੀ ਬੇਨਿਯਮੀ ਦੇ ਮੱਦੇਨਜ਼ਰ ਸੜਕ ਦਾ ਟੈਂਡਰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੇ ਟੈਕਸਾਂ ਦੀ ਖ਼ੂਨ-ਪਸੀਨੇ ਦੀ ਕਮਾਈ ਨੂੰ ਬਰਬਾਦ ਕਰਨ ਵਾਲੇ ਠੇਕੇਦਾਰ ਦਾ ਲਾਇਸੰਸ ਹਮੇਸ਼ਾ ਲਈ ਰੱਦ (ਬਲੈਕਲਿਸਟ) ਕੀਤਾ ਜਾਵੇ ਅਤੇ ਰਿਸ਼ਵਤਖ਼ੋਰੀ ਵਿੱਚ ਸ਼ਾਮਲ ਭ੍ਰਿਸ਼ਟ ਅਧਿਕਾਰੀਆਂ ਨੂੰ ਤੁਰੰਤ ਨੌਕਰੀ ਤੋਂ ਬਰਖ਼ਾਸਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਮੁਖੀ ਰਣਜੋਧ ਹਡਾਣਾ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿਚ ਤੁਰੰਤ ਦਖ਼ਲ ਦੇਣ ਅਤੇ ਘਟੀਆ ਦਰਜੇ ਦੇ ਕੰਮਾਂ ਵਿਚ ਲਿਪਤ ਵਿਅਕਤੀਆਂ ਖ਼ਿਲਾਫ਼ ਉੱਚ-ਪੱਧਰੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਰਵਾਈ ਯਕੀਨੀ ਬਣਾਉਣ। ਸੀਨੀਅਰ ਸੂਬਾ ਕਿਸਾਨ ਆਗੂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਮਸਲੇ ਵੱਲ ਤੁਰੰਤ ਧਿਆਨ ਨਾ ਦਿੱਤਾ ਅਤੇ ਸੜਕ ਦੀ ਮੁੜ ਮਿਆਰੀ ਉਸਾਰੀ ਨਾ ਕਰਵਾਈ, ਤਾਂ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ `ਤੇ ਮੌਜੂਦ ਬੋਲੜ ਕਲਾਂ ਦੇ ਸਰਪੰਚ ਰਣਦੀਪ ਸਿੰਘ ਰਾਣਾ, ਸੰਤ ਨਿਰੰਜਣ ਸਿੰਘ ਬੋਲੜ ਕਲਾਂ ਵਾਲੇ, ਜਸਪਾਲ ਸਿੰਘ ਲਾਡੀ, ਗੁਰਜੰਟ ਸਿੰਘ ਅਤੇ ਕੁਲਵਿੰਦਰ ਸਿੰਘ ਇਲਾਕੇ ਦੇ ਹੋਰ ਲੋਕਾਂ ਨੇ ਵੀ ਇਸ ਘਟੀਆਂ ਕਾਰਗੁਜ਼ਾਰੀ ਤੇ ਰੋਸ ਪ੍ਰਗਟ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਸਿੰਘ ਕੰਬੋਜ ਵਲੋਂ ਕਾਂਗਰਸੀ ਆਗੂਆਂ ਨਾਲ ਚੋਣ ਬੈਠਕ ਅਗਲੀ ਖ਼ਬਰ ਭਗਵਾਨ ਵਾਲਮੀਕਿ ਜਨਮ ਦਿਹਾੜਾ ਸ਼ਰਧਾਪੂਰਵਕ ਮਨਾਇਆ
Ad Position 24