ਈਕੋਲਕਸ ਕੰਪਨੀ ਦੇ ਐਮ.ਡੀ. ਗਊਸ਼ਾਲਾ ’ਚ ਪਾਇਆ ਯੋਗਦਾਨ
ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੌੜ)- ਇਲੈਕਟ੍ਰੋਨਿਕ ਦਾ ਸਾਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਈਕੋਲਕਸ ਦੇ ਐਮ. ਡੀ.
ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੌੜ)- ਇਲੈਕਟ੍ਰੋਨਿਕ ਦਾ ਸਾਮਾਨ ਬਣਾਉਣ ਵਾਲੀ ਮਸ਼ਹੂਰ ਕੰਪਨੀ ਈਕੋਲਕਸ ਦੇ ਐਮ. ਡੀ. ਪ੍ਰਵੀਨ ਕੁਮਾਰ ਸੂਲਰ ਰੋਡ ’ਤੇ ਗਊਸ਼ਾਲਾ ’ਚ ਪਸ਼ੂਆਂ ਦੀ ਦੇਖਭਾਲ ਲਈ ਯੋਗਦਾਨ ਪਾਉਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਗਊ ਉਨ੍ਹਾਂ ਦੀ ਮਾਤਾ ਹੈ ਤੇ ਉਹ ਇੱਥੇ ਗਊਆਂ ਦਾ ਆਸ਼ੀਰਵਾਦ ਲੈਣ ਆਏ ਹਨ। ਉਨ੍ਹਾਂ ਕਿਹਾ ਕਿ ਗਊਸ਼ਾਲਾ ਚਲਾਉਣ ਵਾਲੇ ਪ੍ਰਬੰਧਕਾਂ ਨਾਲ ਵੀ ਉਨ੍ਹਾਂ ਮੁਲਾਕਾਤ ਕੀਤੀ ਕਿ ਪਸ਼ੂਆਂ ਦੇ ਰੱਖ ਰਖਾਅ ਤੇ ਇਲਾਜ ਸੰਬੰਧੀ ਇੱਥੇ ਕਿਹੋ ਜਿਹੇ ਪ੍ਰਬੰਧ ਹਨ। ਉਨ੍ਹਾਂ ਕਿਹਾ ਕਿ ਉਹ ਆਪਣੀ ਕੰਪਨੀ ਵਲੋਂ ਗਊਸ਼ਾਲਾ ਦਾ ਪ੍ਰਬੰਧ ਹੋਰ ਵਧੀਆ ਬਣਾਉਣ ਅਤੇ ਪਸ਼ੂਆਂ ਨੂੰ ਹਰ ਇਕ ਸਹੂਲਤ ਦੇਣ ਲਈ ਯੋਗਦਾਨ ਪਾਉਣਗੇ। ਐਮ.ਡੀ. ਪ੍ਰਵੀਨ ਕੁਮਾਰ ਨੇ ਦੱਸਿਆ ਕਿ ਲੋਕ ਗਊਆਂ ਦੀ ਦੁੱਧ ਪੀ ਕੇ ਗਊਆਂ ਨੂੰ ਸੜਕਾਂ ’ਤੇ ਛੱਡ ਦਿੰਦੇ ਹਨ, ਉਹ ਅਜਿਹੇ ਲੋਕਾਂ ਨੂੰ ਬੇਨਤੀ ਕਰਦੇ ਹਨ ਕਿ ਉਹ ਗਊਆਂ ਨੂੰ ਸੜਕ ’ਤੇ ਛੱਡਣ ਦੀ ਬਜਾਏ ਗਊਸ਼ਾਲਾਵਾਂ ’ਚ ਪਹੁੰਚਾਇਆ ਜਾਵੇ ਕਿਉਂਕਿ ਸੂਲਰ ਰੋਡ ਵਾਲੀ ਗਊਸ਼ਾਲਾ ਲੰਮੇ ਸਮੇਂ ਤੋਂ ਪਸ਼ੂਆਂ ਦਾ ਰੱਖ ਰਖਾਅ ਕਰ ਰਹੀ ਹੈ। ਇਨ੍ਹਾਂ ਗਊਆਂ ਦੇ ਰੱਖ ਰਖਾਅ ਲਈ ਫ਼ੰਡਾਂ ਦਾ ਪ੍ਰਬੰਧ ਵੱਖ-ਵੱਖ ਸੰਸਥਾਵਾਂ ਨੂੰ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੰਪਨੀ ਵੀ ਇਸ ਗਊਸ਼ਾਲਾ ਵਿਚ ਆਪਣਾ ਯੋਗਦਾਨ ਪਾਵੇਗੀ। ਇਸ ਦੌਰਾਨ ਰਵੀ, ਮੋਹਿਤ, ਵਧਵਾ, ਸੁਨੀਲ, ਰਾਜ ਕੁਮਾਰ ਤੇ ਲੱਕੀ ਹਾਜ਼ਰ ਸੀ।