ਬਜ਼ੁਰਗ ਜੱਜ ਸਿੰਘ ਨੇ ਪਿੰਡ ਅਬਰਾਵਾ ਵਿਖੇ ਵਾਲੀਬਾਲ ਗਰਾਊਂਡ ਦਾ ਕੀਤਾ ਉਦਘਾਟਨ
ਬਨੂੜ, 3 ਨਵੰਬਰ (ਭੁਪਿੰਦਰ ਸਿੰਘ)-ਸਰਕਾਰੀ ਸਕੂਲ ਅਬਰਾਵਾ ’ਚ ਬਣਨ ਵਾਲੇ ਵਾਲੀਬਾਲ ਗਰਾਊਂਡ ਦਾ ਉਦਘਾਟਨ ਪਿੰਡ ਦੇ ਵਸਨੀਕ 101 ਸਾਲਾਂ ਬਜ਼ੁਰਗ ਜੈਲਦਾਰ ਜੱਜ ਸਿੰਘ ਨੇ ਕੀਤਾ। ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸਕੂਲ ਅਬਰਾਵਾ ਦੇ ਬੱਚਿਆਂ ਲਈ 4 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਵਾਲੀਬਾਲ ਗਰਾਊਂਡ ਬਣਾਇਆ ਜਾ ਰਿਹਾ ਹੈ।
ਬਨੂੜ, 3 ਨਵੰਬਰ (ਭੁਪਿੰਦਰ ਸਿੰਘ)-ਸਰਕਾਰੀ ਸਕੂਲ ਅਬਰਾਵਾ ’ਚ ਬਣਨ ਵਾਲੇ ਵਾਲੀਬਾਲ ਗਰਾਊਂਡ ਦਾ ਉਦਘਾਟਨ ਪਿੰਡ ਦੇ ਵਸਨੀਕ 101 ਸਾਲਾਂ ਬਜ਼ੁਰਗ ਜੈਲਦਾਰ ਜੱਜ ਸਿੰਘ ਨੇ ਕੀਤਾ। ਪਿੰਡ ਦੇ ਸਰਪੰਚ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸਕੂਲ ਅਬਰਾਵਾ ਦੇ ਬੱਚਿਆਂ ਲਈ 4 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਵਾਲੀਬਾਲ ਗਰਾਊਂਡ ਬਣਾਇਆ ਜਾ ਰਿਹਾ ਹੈ। ਜਿਸ ਦਾ ਕੰਮ ਸ਼ੁਰੂ ਅੱਜ ਪਿੰਡ ਦੇ ਵਸਨੀਕ 101 ਸਾਲਾਂ ਬਜ਼ੁਰਗ ਜੈਲਦਾਰ ਜੱਜ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਗਰਾਉਂਡ ਦੇ ਬਣਨ ਨਾਲ ਪਿੰਡ ਅਤੇ ਸਰਕਾਰੀ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਵਾਲੀਬਾਲ ਖੇਡਣ ਦਾ ਮੌਕਾ ਮਿਲੇਗਾ। ਇਸ ਗਰਾਊਂਡ ਲਈ ਗ੍ਰਾਂਟ ਮੁਹਈਆਂ ਕਰਵਾਉਣ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪੰਚਾਇਤ ਮੈਂਬਰ ਵਿਕਰਮਜੀਤ ਸਿੰਘ, ਜਸਵੀਰ ਸਿੰਘ, ਹਰਿੰਦਰ ਸਿੰਘ ,ਜਗਤਾਰ ਸਿੰਘ, ਹਰਜਿੰਦਰ ਕੌਰ, ਅਮਰਜੀਤ ਕੌਰ, ਸਤਨਾਮ ਕੌਰ, ਜੋਨੀ ਅਬਰਾਵਾ ਤੋਂ ਇਲਾਵਾ ਪਿੰਡ ਦੇ ਵਸਨੀਕ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।