04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਭ ਡਿਵੀਜ਼ਨ ਪਾਤੜਾਂ ਦੇ ਪਿੰਡ ਅਰਨੇਟੂ ਵਿਖੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ 334 ਪਰਿਵਾਰਾਂ ਨੂੰ ਦਿੱਤੇ ਮਾਲਕੀ ਦੇ ਸਰਟੀਫਿਕੇਟ

ਪਾਤੜਾਂ, 4 ਨਵੰਬਰ (ਗੁਰੂਇਕਬਾਲ ਸਿੰਘ ਖਾਲਸਾ)-ਸਭ ਡਿਵੀਜ਼ਨ ਪਾਤੜਾਂ ਦੇ ਪਿੰਡ ਅਰਨੇਟੂ ਵਿਖੇ ਹਲਕਾ ਸ਼ਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ 334 ਪਰਿਵਾਰਾਂ ਨੂੰ ਘਰਾਂ ਦੀ ਲਾਲ ਲਕੀਰ ਵਾਲੀ ਜਗਾ ਦੇ ਮਾਲਕੀ ਦੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਜਿਸ ਨਾਲ ਸਮੁੱਚੇ ਇਲਾਕੇ ਦੇ ਲੋਕਾਂ ਵੱਲੋਂ 2027 ਦੀਆਂ ਚੋਣਾਂ ਲਈ ਦੂਜੀ ਵਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਪਾਤੜਾਂ, 4 ਨਵੰਬਰ (ਗੁਰੂਇਕਬਾਲ ਸਿੰਘ ਖਾਲਸਾ)-ਸਭ ਡਿਵੀਜ਼ਨ ਪਾਤੜਾਂ ਦੇ ਪਿੰਡ ਅਰਨੇਟੂ ਵਿਖੇ ਹਲਕਾ ਸ਼ਤਰਾਨਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵਲੋਂ 334 ਪਰਿਵਾਰਾਂ ਨੂੰ ਘਰਾਂ ਦੀ ਲਾਲ ਲਕੀਰ ਵਾਲੀ ਜਗਾ ਦੇ ਮਾਲਕੀ ਦੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਜਿਸ ਨਾਲ ਸਮੁੱਚੇ ਇਲਾਕੇ ਦੇ ਲੋਕਾਂ ਵੱਲੋਂ 2027 ਦੀਆਂ ਚੋਣਾਂ ਲਈ ਦੂਜੀ ਵਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਹਲਕੇ ਦੇ ਲੋਕਾਂ ਦੀ ਅਵਾਜ ਬਣ ਕੇ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਉਠਾਇਆ ਗਿਆ ਹੈ ਜਿਸ ਦੌਰਾਨ ਪੀਣ ਵਾਲੇ ਨਹਿਰੀ ਪਾਣੀ ਦਾ ਪ੍ਰਬੰਧ ਕਰਨਾ, ਖੇਡਣ ਲਈ ਨਵੇਂ ਗਰਾਊਂਡ ਬਣਵਾਉਣਾ, ਸੜਕਾਂ ਦਾ ਨਵੀਂਕਰਨ ਆਦਿ ਮੁੱਖ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਕਸਮੀਰ ਸਿੰਘ ਅਰਨੇਟੂ, ਸਰਪੰਚ ਮਾਲਕ ਸਿੰਘ ਬਕਰਾਹਾ, ਸਰਪੰਚ ਜਗਦੀਪ ਸਿੰਘ, ਸਰਪੰਚ ਕਾਰਜ ਸਿੰਘ, ਮਾਸਟਰ ਜਸਵੰਤ ਸਿੰਘ, ਮੈਂਬਰ ਕਰੋੜ ਰਾਮ, ਮੈਂਬਰ ਅਮਰੀਕ ਸਿੰਘ, ਸਰਪੰਚ ਠੰਢੂ ਰਾਮ, ਰਣਜੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ, ਤਹਿਸੀਲਦਾਰ ਕਰਮਜੀਤ ਸਿੰਘ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ’84 ਦੇ ਸਿੱਖ ਕਤਲੇਆਮ ਦੇ ਨਿਰਦੋਸ਼ ਪੀਡ਼ਤਾਂ ਦੀ ਯਾਦ ’ਚ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਵਲੋਂ ਮੋਮਬੱਤੀ ਮਾਰਚ ਅਗਲੀ ਖ਼ਬਰ ਪੰਜਾਬ ਦੀਆਂ ਸਾਈਕਲਿਸਟ ਧੀਆਂ ਨੇ ਰਚਿਆ ਇਤਿਹਾਸ ਸੱਤ ਸਾਲ ਪੁਰਾਣਾ ਰਾਸ਼ਟਰੀ ਰਿਕਾਰਡ ਤੋੜ ਕੇ ਜਿੱਤਿਆ ਸੋਨ ਤਗਮਾ
Ad Position 24