ਜੀਵਨ ਜੋਤੀ ਪਬਲਿਕ ਸਕੂਲ ਵਿਚ ਸਪੈਸ਼ਲ ਬੱਚਿਆਂ ਨਾਲ ਮਨਾਇਆ ਗਿਆ ਦਿਵਾਲੀ ਦਾ ਤਿਉਹਾਰ
ਸਮਾਜ ਸੇਵੀ ਪਰਿਵਾਰ ਨੇ ਸਪੈਸ਼ਲ ਬੱਚਿਆਂ ਵਲੋਂ ਬਣਾਈਆਂ ਗਈਆਂ ਆਈਟਮਾਂ ਦੀ ਕੀਤੀ ਪ੍ਰਸ਼ੰਸ਼ਾ
ਨਾਭਾ, 6 ਨਵੰਬਰ (ਵਰਿੰਦਰ ਵਰਮਾ)-ਸਮਾਜ ਸੇਵੀ ਪਰਿਵਾਰ ਵੱਲੋਂ ਜੀਵਨ ਜੋਤੀ ਪਬਲਿਕ ਸਕੂਲ ਦੁੱਲਦੀ ਗੇਟ ਵਿਖੇ ਸਪੈਸ਼ਲ ਬੱਚਿਆਂ ਨਾਲ ਦਿਵਾਲੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਓਮ ਪ੍ਰਕਾਸ਼ ਠੇਕੇਦਾਰ ਅਤੇ ਜਗਮੋਹਨ ਲਾਲ ਨੇ ਕਿਹਾ ਕਿ ਸਕੂਲ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਵੱਲੋਂ ਸਕੂਲ ‘ਚ ਸਪੈਸ਼ਲ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ-ਨਾਲ ਉਨਾਂ ਨੂੰ ਗਾਉਣਾ ਤੇ ਨੱਚਣਾ ਆਦਿ ਵੀ ਸਿਖਾਇਆ ਜਾਂਦਾ ਹੈ ਤਾਂ ਜੋ ਬੱਚੇ ਆਪਣਾ ਮੰਨ ਪ੍ਰਚਾਵਾ ਕਰ ਸਕਣ।
ਨਾਭਾ, 6 ਨਵੰਬਰ (ਵਰਿੰਦਰ ਵਰਮਾ)-ਸਮਾਜ ਸੇਵੀ ਪਰਿਵਾਰ ਵੱਲੋਂ ਜੀਵਨ ਜੋਤੀ ਪਬਲਿਕ ਸਕੂਲ ਦੁੱਲਦੀ ਗੇਟ ਵਿਖੇ ਸਪੈਸ਼ਲ ਬੱਚਿਆਂ ਨਾਲ ਦਿਵਾਲੀ ਦਾ ਦਿਹਾੜਾ ਮਨਾਇਆ ਗਿਆ। ਇਸ ਮੌਕੇ ਓਮ ਪ੍ਰਕਾਸ਼ ਠੇਕੇਦਾਰ ਅਤੇ ਜਗਮੋਹਨ ਲਾਲ ਨੇ ਕਿਹਾ ਕਿ ਸਕੂਲ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਵੱਲੋਂ ਸਕੂਲ ‘ਚ ਸਪੈਸ਼ਲ ਬੱਚਿਆਂ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ-ਨਾਲ ਉਨਾਂ ਨੂੰ ਗਾਉਣਾ ਤੇ ਨੱਚਣਾ ਆਦਿ ਵੀ ਸਿਖਾਇਆ ਜਾਂਦਾ ਹੈ ਤਾਂ ਜੋ ਬੱਚੇ ਆਪਣਾ ਮੰਨ ਪ੍ਰਚਾਵਾ ਕਰ ਸਕਣ। ਇਸ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦਿਵਾਲੀ ਦੇ ਤਿਉਹਾਰ ਮੌਕੇ ਸਮਾਜ ਸੇਵਿਕਾ ਡਾ. ਗੁੰਜਨ ਬਾਤਿਸ਼ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਉਨਾਂ ਵੱਲੋਂ ਸਪੈਸ਼ਲ ਬੱਚਿਆਂ ਵੱਲੋਂ ਦਿਵਾਲੀ ਦੇ ਤਿਉਹਾਰ ਮੌਕੇ ਬਣਾਈਆਂ ਗਈਆਂ ਆਈਟਮਾਂ ਦੀ ਪ੍ਰਸ਼ੰਸ਼ਾ ਕੀਤੀ। ਉਨਾਂ ਵੱਲੋਂ ਬੱਚਿਆਂ ਨੂੰ ਖਾਣ-ਪੀਣ ਦਾ ਸਾਮਾਨ ਅਤੇ ਸਟੇਸ਼ਨਰੀ ਦਿੱਤੀ ਗਈ ਹੈ। ਉਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਇੱਥੇ ਆ ਕੇ ਮੈਂਬਰਾਂ ਦੇ ਜਨਮ ਦਿਨ ਅਤੇ ਤਿਉਹਾਰ ਮਨਾਉਂਦੇ ਰਹਾਂਗੇ। ਇਸ ਮੌਕੇ ਸਕੂਲ ਦੇ ਸਟਾਫ ਨੇ ਸਮਾਜ ਸੇਵੀ ਡਾ. ਗੁੰਜਨ ਬਾਤਿਸ਼ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਕੂਲ ਲੋਕਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ । ਉਹਨਾਂ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਕੂਲ ਦੇ ਕਾਰਜਾਂ ਲਈ ਵੱਧ ਚੜ ਕੇ ਸਹਿਯੋਗ ਦੇਣ। ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਸਮਾਜ ਸੇਵੀ ਪਰਿਵਾਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਜ ਸੇਵੀ ਪਰਿਵਾਰ ਵੱਲੋਂ ਸਹਿਯੋਗ ਦੇਣ ’ਤੇ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਵਨੀਸ਼ ਲੱਕੀ, ਬਿਮਲ ਕੁਮਾਰ ਗਾਬਾ, ਨਿਤਿਨ ਗੁਪਤਾ, ਐਡਵੋਕੇਟ ਇੰਦਰਜੀਤ ਸਿੰਘ ਸਾਹਨੀ, ਅਸ਼ੋਕ ਮਿੱਤਲ ਆਦਿ ਤੋਂ ਇਲਾਵਾ ਸਕੂਲ ਦਾ ਸਟਾਫ ਹਾਜਰ ਸੀ।